ਸਿੱਧੂ ਸਤਨਾਮ ਦਾ ਨਵਾਂ ਗੀਤ ‘ਯਾਰ ਪਰਖਣਾ’ ਰਿਲੀਜ਼

ਯਾਰ ਪਰਖਣਾ ਨੂੰ ਰਿਲੀਜ਼ ਕਰਦੇ ਹੋਏ ਮੰਗਲ ਹਠੂਰ ਤੇ ਹੋਰ।

ਯਾਰ ਪਰਖਣਾ ਨੂੰ ਰਿਲੀਜ਼ ਕਰਦੇ ਹੋਏ ਮੰਗਲ ਹਠੂਰ ਤੇ ਹੋਰ।

ਮਿਲਾਨ (ਇਟਲੀ) 11 ਜਨਵਰੀ (ਸਾਬੀ ਚੀਨੀਆਂ) – ਨਵੇਂ ਵਰ੍ਹੇ ਦੀ ਆਮਦ ਮੌਕੇ ਮਕਬੂਲ ਪੰਜਾਬੀ ਗਾਇਕ ਸਿੱਧੂ ਸਤਨਾਮ ਦਾ ਨਵਾਂ ਸਿੰਗਲ ਟਰੈਕ ‘ਯਾਰ ਪਰਖਣਾ’ ਦੇਸ਼ ਵਿਦੇਸ਼ ‘ਚ ਪੂਰੇ ਧੂਮ ਧੜੱਕੇ ਨਾਲ ਰਿਲੀਜ਼ ਕੀਤਾ ਗਿਆ ਹੈ। ਇਟਲੀ ਦੀ ਰਾਜਧਾਨੀ ਰੋਮ ਵਿਖੇ ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਮੰਗਲ ਹਠੂਰ, ਪੱਤਰਕਾਰ ਸਾਬੀ ਚੀਨੀਆਂ, ਅਕਾਲੀ ਆਗੂ ਸੁਖਜਿੰਦਰ ਸਿੰਘ ਕਾਲਰੂ, ਵਾਲਮੀਕਿ ਸਭਾ ਯੂਰਪ ਦੇ ਪ੍ਰਧਾਨ ਸ੍ਰੀ ਦਲਬੀਰ ਭੱਟੀ, ਸੋਨੀ ਔਜਲਾ ਅਤੇ ਬਲਜਿੰਦਰ ਸਿੰਘ ਬੱਲ ਵੱਲੋਂ ਸਾਂਝੇ ਤੌਰ ‘ਤੇ ਇਕ ਸਮਾਗਮ ਦੌਰਾਨ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸਿੱਧੂ ਸਤਨਾਮ ਨੇ ਖੁਦ ਲਿਖਿਆ ਹੈ ਤੇ ਮਿਊਜਿਕ ਹਰੀ ਅਮਿਤ ਦਾ ਹੈ ਆਸ ਹੈ ਕਿ ਰੌਬਿਨ ਸਿੱਧੂ ਦੀ ਇਸ ਨਿਵੇਕਲੀ ਪੇਸ਼ਕਸ਼ ਨੂੰ ਸਰੋਤਿਆਂ ਵੱਲੋਂ ਜਰੂਰ ਪਸੰਦ ਕੀਤਾ ਜਾਵੇਗਾ। ਅੱਜਕਲ੍ਹ ਦੀ ਯਾਰੀ ਦੀ ਗੱਲ ਕਰਦਾ ਇਕ ਸੰਦੇਸ਼ ਭਰਪੂਰ ਗੀਤ ਵੱਖ ਵੱਖ ਟੀਵੀ ਚੈਨਲਾਂ ਦੇ ਨਾਲ ਨਾਲ ਸੋਸ਼ਲ ਮੀਡੀਆ ‘ਤੇ ਵੀ ਸੁਣਿਆ ਜਾ ਸਕਦਾ ਹੈ।