ਸੁਜਾਰਾ : ਸੈਣੀ ਰੈਸਟੋਰੈਂਟ ‘ਚ 21 ਅਕਤੂਬਰ ਨੂੰ ਹੋਵੇਗਾ ਦੀਵਾਲੀ ਮੇਲਾ

dmelaਸੁਜਾਰਾ (ਇਟਲੀ) 8 ਅਕਤੂਬਰ (ਜਸਵਿੰਦਰ ਸਿੰਘ ਲਾਟੀ) – ਇਟਲੀ ਵਿੱਚ ਵੱਸਦੇ ਪੰਜਾਬੀਆਂ ਦੀ ਪੁਰਜੋਰ ਮੰਗ ‘ਤੇ ਇਕ ਵਾਰ ਫਿਰ ਧੁੰਮਾਂ ਪਾਉਣ ਆ ਰਿਹਾ ਹਿੱਕ ਦੇ ਜੋਰ ਨਾਲ ਗਾਉਣ ਵਾਲਾ ਮਾਣ ਮੱਤਾ ਕਲਾਕਾਰ ਬਲਜੀਤ ਮਾਲਵਾ। ‘ਆਹ ਲੈ ਫੜ੍ਹ ਲੈ ਗੱਡੀ ਦੀ ਚਾਬੀ’, ‘ਮੌਜਾਂ ਭੁੱਲਣੀਆ ਨਹੀਂ ਜੋ ਬਾਪੂ ਦੇ ਸਿਰ ‘ਤੇ ਕਰੀਆਂ’, ‘ਐਨਾਂ ਲਾਡ ਲਡਾ ਨਾ ਮਾਏ’ ਅਤੇ ਹੋਰ ਅਨੇਕਾਂ ਸੁਪਰਹਿੱਟ ਗੀਤ ਪੰਜਾਬੀਆਂ ਦੀ ਝੋਲੀ ਪਾ ਚੁੱਕੇ ਬਲਜੀਤ ਮਾਲਵਾ ਨੂੰ ਬੀਤੇ ਦਿਨੀਂ ‘ਬਿੰਦਰਖੀਏ ਦਾ ਵਾਰਸ’ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਦੇ ਨਾਲ ‘ਲੱਡੂ ਦੂਜੇ ਦੇ ਹੱਥਾਂ ‘ਚ ਚੰਗਾ ਲੱਗਦਾ’ ਵਾਲਾ ਗੀਤਕਾਰ ਬਲਜੀਤ ਪਾਸਲਾ, ਸੁਪਰਹਿੱਟ ਗੀਤ ‘ਪਰਪੋਜ’ ਨਾਲ ਸਟਾਰ ਬਣ ਚੁੱਕਾ ਗਾਇਕ ਬੌਬੀ ਜਾਜੇਵਾਲਾ ਅਤੇ ਸਵਿਟਜਰਲੈਂਡ ਤੋਂ ‘ਸੋਹਣਾ ਗੱਭਰੂ’, ‘ਪੈਸੇ ਦੀ ਕੀ ਗੱਲ੍ਹ’ ਜਿਹੇ ਹਿੱਟ ਗੀਤਾਂ ਵਾਲਾ ਸਟਾਰ ਕਲਾਕਾਰ ਤੇਜ ਹੁੰਦਲ ਆਪੋ ਆਪਣੀ ਅਵਾਜ ਨਾਲ ਸਰੋਤਿਆ ਨੂੰ ਕੀਲ੍ਹਣਗੇ। ਇਹ ਮੇਲਾ ਇਕ ਪਰਿਵਾਰਕ ਮੇਲਾ ਹੈ, ਜਿਸ ਨੂੰ ਦਿਵਾਲੀ ਮੇਲੇ ਦਾ ਨਾਂ ਦਿੱਤਾ ਗਿਆ ਹੈ। 21 ਅਕਤੂਬਰ ਦਿਨ ਸ਼ਨੀਵਾਰ ਨੂੰ ਇਹ ਮੇਲਾ ਸੈਣੀ ਪੈਲੇਸ ਅਤੇ ਬਾਰ, ਰੈਸਟੋਰੈਂਟ ਵਿਖੇ ਸਾਮ 6 ਵਜੇ ਸ਼ੁਰੂ ਹੋਵੇਗਾ। ਇਸ ਸ਼ੋਅ ਦਾ ਪ੍ਰਬੰਧ ਰਿੰਕੂ ਸੈਣੀ ਵੱਲੋਂ ਕੀਤਾ ਜਾ ਰਿਹਾ ਹੈ। ਸਤਵਿੰਦਰ ਸਿੰਘ ਟੀਟਾ, ਬਲਜੀਤ ਪਾਸਲਾ, ਸੰਦੀਪ ਗਿੱਲ ਇਸ ਸ਼ੋਅ ਲਈ ਵਿਸ਼ੇਸ ਸਹਿਯੋਗ ਦੇ ਰਹੇ ਹਨ। ਵੀਡੀਓ ਕਵਰਿੰਗ ਕਰ ਰਿਹਾ ਹੈ ਇਟਲੀ ਦਾ ਨੰਬਰ-1 ਸਟੂਡੀਉ ਵੀਰ ਸਟੂਡੀਉ। ਇੰਟਰਨੈਸ਼ਨਲ ਪੱਗੜੀ ਕੋਚ ਅਤੇ ਐਂਕਰ ਮਨਦੀਪ ਸੈਣੀ ਆਪਣੇ ਪੰਜਾਬੀ ਬੋਲਾਂ ਰਾਹੀਂ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਣਗੇ। ‘ਪੰਜਾਬ ਐਕਸਪ੍ਰੈੱਸ’ ਲਈ ਮੀਡੀਆ ਕਵਰਿੰਗ ਜਸਵਿੰਦਰ ਲਾਟੀ ਵੱਲੋਂ ਕੀਤੀ ਜਾਵੇਗੀ।