ਫ਼ਿਲਮਾਂ ਤੋਂ ਪਹਿਲਾਂ ਕਾੱਫੀ ਸ਼ਾੱਪ ਵਿਚ ਜਾੱਬ ਕਰਦੀ ਸੀ ਸ਼ਰੱਧਾ ਕਪੂਰ!

skapoorਬਾਲੀਵੁੱਡ ਵਿੱਚ ਕਈ ਸਟਾਰ ਕਿਡਸ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਪੈਰੇਂਟਸ ਦੇ ਫੇਮ ਦੀ ਵਜ੍ਹਾ ਨਾਲ ਤਾਂ ਲੋਕ ਜਾਣਦੇ ਹੀ ਹਨ, ਪ੍ਰੰਤੂ ਉਨ੍ਹਾਂ ਦੇ ਟੈਲੇਂਟ ਨੇ ਉਨ੍ਹਾਂ ਨੂੰ ਆਪਣੇ ਕੈਰੀਅਰ ਵਿੱਚ ਪਹਿਚਾਣ ਦਿਵਾਈ ਹੈ। ਅਜਿਹੀ ਹੀ ਸਟਾਰ ਕਿਡ ਹੈ ਸ਼ਰੱਧਾ ਕਪੂਰ, ਜਿਸ ਨੇ ਪਾਪਾ ਸ਼ਕਤੀ ਕਪੂਰ ਦਾ ਨਾਮ ਜੁੜੇ ਹੋਣ ਦੇ ਇਲਾਵਾ ਆਪਣੇ ਦਮ ਉੱਤੇ ਬਾਲੀਵੁੱਡ ਵਿੱਚ ਆਪਣੀ ਪਹਿਚਾਣ ਕਾਇਮ ਕੀਤੀ ਹੈ। ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਸ਼ਰੱਧਾ ਇੱਕ ਕਾਫ਼ੀ ਸ਼ਾੱਪ ਵਿੱਚ ਕੰਮ ਕਰਦੀ ਸੀ। ਫ਼ਿਲਮ ਇੰਡਸਟਰੀ ਦੇ ਮੰਨੇ ਪ੍ਰਮੰਨੇ ਪਰਿਵਾਰ ਨਾਲ ਤਾੱਲੁਕ ਰੱਖਣ ਵਾਲੀ ਬਾਲੀਵੁੱਡ ਐਕਟਰ ਸ਼ਕਤੀ ਕਪੂਰ ਦੀ ਬੇਟੀ ਸ਼ਰੱਧਾ ਨੇ ਸਾਲ 2010 ਵਿੱਚ ‘ਤੀਨ ਪੱਤੀ’ ਫ਼ਿਲਮ ਤੋਂ ਬਾਲੀਵੁਡ ਵਿੱਚ ਡੇਬਿਊ ਕੀਤਾ ਸੀ, ਪ੍ਰੰਤੂ ਸ਼ਰੱਧਾ ਨੂੰ ਅਸਲੀ ਪਹਿਚਾਣ ‘ਆਸ਼ਿਕੀ 2’ ਫ਼ਿਲਮ ਤੋਂ ਮਿਲੀ। ਇਸ ਫ਼ਿਲਮ ਦੇ ਬਾਅਦ ਸ਼ਰੱਧਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਸ਼ਰੱਧਾ ਨੇ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਨਾ ਕਿਸੇ ਡਾਇਰੈਕਟਰ ਨੂੰ ਅਸਿਸਟ ਕੀਤਾ ਸੀ ਅਤੇ ਨਾ ਹੀ ਉਹ ਕੋਈ ਮਾਡਲ ਸੀ। ਇਸ ਸਭ ਤੋਂ ਹਟ ਕੇ ਸ਼ਰੱਧਾ ਨੇ ਪਹਿਲੀ ਜਾੱਬ ਇੱਕ ਕਾਫ਼ੀ ਸ਼ਾੱਪ ਵਿੱਚ ਕੀਤੀ ਸੀ, ਸ਼ਰੱਧਾ ਪੜਨ ਬਾਸਟਨ ਗਈ ਸੀ ਅਤੇ ਉਸੀ ਸਮੇਂ ਉਸ ਨੇ ਇਹ ਜਾੱਬ ਕੀਤੀ।
ਸ਼ਰੱਧਾ ਬਾਸਟਨ ਵਿੱਚ ਪੜ੍ਹਾਈ ਕਰ ਰਹੀ ਸੀ ਜਦੋਂ ਉਸ ਨੇ ਇਸ ਜਾੱਬ ਨੂੰ ਕਰਨ ਦਾ ਫੈਸਲਾ ਲਿਆ। ਕਾਲਜ ਦੇ ਨਾਲ ਨਾਲ ਉਸ ਨੇ ਸਿਰਫ ਤਜੁਰਬਾ ਅਤੇ ਜੇਬ ਖਰਚ ਲਈ ਇਹ ਜਾੱਬ ਕੀਤੀ। ਫਿਲਹਾਲ ਸ਼ਰੱਧਾ ਬਾਲੀਵੁੱਡ ਦੀ ਬਿਜੀ ਐਕਟਰੇਸੇਜ਼ ਵਿੱਚੋਂ ਇੱਕ ਹੈ ਅਤੇ ਆਪਣੀਆਂ ਅਗਲੀਆਂ ਫਿਲਮਾਂ ਵਿੱਚ ਵਿਅਸਤ ਹੈ।