38ਵਾਂ ਜੱਸੋਵਾਲ ਯਾਦਗਾਰੀ ਪ੍ਰੋ: ਮੋਹਨ ਸਿੰਘ ਸੱਭਿਆਚਾਰਕ ਮੇਲਾ ਅਤੇ ਟ੍ਰੇਡ ਫੈਸਟ 1 ਦਸੰਬਰ ਤੋ

pms-mela-3

38ਵਾਂ ਜੱਸੋਵਾਲ ਯਾਦਗਾਰੀ ਪ੍ਰੋ: ਮੋਹਨ ਸਿੰਘ ਸੱਭਿਆਚਾਰਕ ਮੇਲਾ ਅਤੇ ਟ੍ਰੇਡ ਫੈਸਟ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਸਟੇਡੀਅਮ ਵਿੱਚ ਯੂਥ ਕਲੱਬਜ਼ ਆਰਗੇਨਾਈਜੇਸ਼ਨ (ਰਜਿ:) ਪੰਜਾਬ ਅਤੇ ਸਂ ਜਗਦੇਵ ਸਿੰਘ ਜੱਸੋਵਾਲ ਯਾਦਗਾਰੀ ਫਾਊਡੇਸ਼ਨ (ਰਜਿ:) ਵੱਲੋ ਮਿਤੀ 1 ਦਸੰਬਰ ਤੋ 5 ਦਸੰਬਰ 2017 ਤੱਕ ਕਰਵਾਇਆ ਜਾ ਰਿਹਾ ਹੈ, ਮੇਲੇ ਦਾ ਐਲਾਨ ਕਰਦੇ ਹੋਏ ਪ੍ਰਧਾਨ ਜਸਵੀਰ ਸਿੰਘ ਗਰੇਵਾਲ ਨੇ ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਇੇ ਦੱਸਿਆ ਕਿ ਇਸ ਮੇਲੇ ਵਿੱਚ ਪਹਿਲੀ ਵਾਰ ਟ੍ਰੇਡ ਫੈਸਟ ਲਾਇਆ ਜਾ ਰਿਹਾ ਹੈ ਜਿਸ ਵਿੱਚ ਇੱਕ ਛੱਤ ਥੱਲੇ ਕਈ ਮੇਲੇ ਜਿਵੇ ਕਿਸਾਨ ਮੇਲਾ, ਆਰਟ ਐਡ ਹੈਡੀਕਰਾਫਟ ਮੇਲਾ, ਹੋਮ ਅਪਲਾਇੰਸ ਐਕਸਪੋ, ਆਟੋ ਐਕਸਪੋ, ਫੂਡ ਐਕਸਪੋ, ਫੈਸਨ ਐਕਸਪੋ, ਐਜੂਕੇਸ਼ਨ ਤੇ ਇੰਮੀਗ੍ਰੇਸ਼ਨ ਮੇਲਾ, ਬੈਕਿੰਗ ਤੇ ਡਿਜੀਟਲ ਮੇਲਾ, ਕੌਮਨੀਕੇਸ਼ਨ ਐਕਸਪੋ, ਹੈਲਥ ਅਤੇ ਜਿਮਨੇਜੀਅਮ ਐਕਸਪੋ ਨਾਲ ਸਬੰਧਤ ਵੱਖ-ਵੱਖ ਕੰਪਨੀਆਂ ਦੇ ਪ੍ਰੋਡਕਟ, ਹੈਡੀਕਰਾਫਟ ਆਇਟਮ, ਫਰਨੀਚਰ, ਗਿਫਟ ਆਇਟਮ, ਘਰੇਲੂ ਵਰਤੋ ਦੇ ਉਪਕਰਨਾਂ ਦੀਆਂ ਵੱਖ-ਵੱਖ ਸਟਾਲਾਂ ਲੱਗਣਗੀਆਂ। ਸ਼ਹਿਰ ਵਾਸੀਆਂ ਨੂੰ ਮੇਲੇ ਵਿੱਚ ਟ੍ਰੇਡ ਫੈਸਟ ਦੌਰਾਨ ਵੱਖ-ਵੱਖ ਤਰ•ਾਂ ਦੀਆਂ ਐਟੀਕ ਆਇਟਮਾਂ ਖਰੀਦਣ ਤੇ ਦੇਖਣ ਲਈ ਮਿਲਣਗੀਆਂ ਅਤੇ ਵਪਾਰਕ ਅਦਾਰਿਆਂ ਤੇ ਦੁਕਾਨਦਾਰਾਂ ਨੂੰ ਆਪਣੇ ਬਰਾਂਡ ਅਤੇ ਬਿਜਨਸ਼ ਨੂੰ ਪ੍ਰਮੋਟ ਕਰਨ ਲਈ ਮੌਕਾ ਮਿਲੇਗਾ। ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਦੇ ਖਾਣ ਪੀਣ ਦੀਆਂ ਵੰਨਗੀਆਂ ਦਾ ਸਵਾਦ ਮਾਨਣ ਦਾ ਮੌਕਾ ਵੀ ਮਿਲੇਗਾ।
ਉਘੇ ਗਾਇਕ ਗੁਰਵਿੰਦਰ ਬਰਾੜ ਨੇ ਦੱਸਿਆ ਕਿ ਇਹ ਮੇਲਾ ਸਵ: ਸ. ਜਗਦੇਵ ਸਿੰਘ ਜੱਸੋਵਾਲ ਵੱਲੋ ਬਠਿੰਡਾ ਵਾਸੀਆਂ ਦੀ ਝੋਲੀ ਪਾਕੇ ਬਹੁਤ ਵੱਡਾ ਮਾਣ ਬਖਸ਼ਿਆਂ ਹੈ। ਅਸੀ ਸਾਰੇ ਇਸ ਮੇਲੇ ਨੂੰ ਹੋਰ ਉਚਾਈਆਂ ਤੇ ਲਿਜਾਣ ਲਈ ਵਚਨਬੱਧ ਹਾਂ। ਉਨ•ਾਂ ਨੇ ਇਹ ਵੀ ਦੱਸਿਆ ਕਿ ਮੇਲੇ ਵਿੱਚ 50 ਤੋ ਵੱਧ ਪ੍ਰਸਿੱਧ ਪੰਜਾਬੀ ਗਾਇਕ ਸਰੋਤਿਆਂ ਨੁੰ ਆਪਣੀ ਗਾਇਕੀ ਦੁਆਰਾ ਮੰਤਰ ਮੁਗਧ ਕਰਨਗੇ।
ਇਸ ਮੌਕੇ ਪ੍ਰਸਿੱਧ ਗੀਤਕਾਰ ਮਨਪ੍ਰੀਤ ਟਿਵਾਣਾ ਨੇ ਦੱਸਿਆ ਕਿ ਕਲਾ ਤੇ ਸੱਭਿਆਚਾਰ ਦੀ ਸ਼ਾਹਦੀ ਭਰਦਾ ਇਹ ਮੇਲਾ ਸਵ: ਗੀਤਕਾਰ ਪ੍ਰੀਤ ਮਹਿੰਦਰ ਤਿਵਾੜੀ, ਸਵ: ਗਾਇਕ ਰਾਜ ਬਰਾੜ ਅਤੇ ਸਵ: ਗੀਤਕਾਰ ਗੁਰਚਰਨ ਵਿਰਕ ਨੂੰ ਸਮਰਪਿਤ ਹੋਵੇਗਾ ਅਤੇ ਇਸ ਤੋ ਇਲਾਵਾ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦਾ ਦੁਨੀਆਂ ਭਰ ਵਿੱਚ ਵੱਖ ਵੱਖ ਖੇਤਰਾਂ ਵਿੱਚ ਨਾਂ ਰੌਸ਼ਣ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਵਿਸ਼ੇਸ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋ: ਜਸਬੀਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਮੇਲੇ ਵਿੱਚ ਵਿਰਾਸਤੀ ਪ੍ਰਦਰਸ਼ਨੀਆਂ, ਪੁਸਤਕ ਪ੍ਰਦਰਸ਼ਨੀਆਂ, ਪੰਜਾਬੀ ਲੋਕ ਨਾਚ, ਗਿੱਧਾਂ, ਭੰਗੜਾ, ਝੂੰਮਰ, ਮਲਵਈ ਗਿੱਧਾ, ਰਵਾਇਤੀ ਖੇਡਾਂ, ਕਵੀ ਦਰਬਾਰ, ਵੱਖ-ਵੱਖ ਰਾਜਾਂ ਦੇ ਨਾਚ, ਬਾਜੀਗਰ, ਗੱਤਕਾ, ਢਾਡੀ ਕਵੀਸ਼ਰ ਕੀਰਤਨ ਦਰਬਾਰ ਆਦਿ ਕਰਵਾਏ ਜਾਣਗੇ ।
ਇਸ ਮੌਕੇ ਪ੍ਰੋ: ਗੁਰਪ੍ਰੀਤ ਸੋਨੀ ਨੇ ਦੱਸਿਆ ਕਿ ਇਹ ਮੇਲਾ ਲਗਾਤਾਰ 5 ਦਿਨ ਸਵੇਰੇ 10 ਵਜੇ ਤੋ ਰਾਤ 9 ਵਜੇ ਤੱਕ ਥਰਮਲ ਸਟੇਡੀਅਮ ਬਠਿੰਡਾ ਵਿਖੇ ਚੱਲੇਗਾ। ਇਸ ਮੇਲੇ ਵਿੱਚ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਵੇਖਣ ਨੂੰ ਮਿਲਣਗੀਆਂ। ਇਸ ਮੇਲੇ ਵਿੱਚ  ਜਿੱਥੇ ਪੁਰਾਣੇ ਕਲਾਕਾਰਾਂ ਨੁੰ ਸੁਣਨ ਦਾ ਮੌਕਾ ਮਿਲੇਗਾ, ਉਥੇ ਹੀ ਅਜੋਕੇ ਸਮੇ ਦੇ ਪੰਜਾਬੀ ਕਲਾਕਾਰਾਂ ਦੀਆਂ ਪੇਸਕਾਰੀਆਂ ਦਾ ਆਨੰਦ ਮਾਨਣ ਨੂੰ ਮਿਲੇਗਾ ਜਿਸ ਵਿੱਚ ਸੂਫੀਆਨਾ ਰੰਗ ਵੀ ਸ਼ਾਮਿਲ ਹੋਵੇਗਾ।
ਮੇਲਾ ਪ੍ਰਬੰਧਕਾਂ ਤੇ ਮੀਡੀਆ ਕੋ-ਆਰਡੀਨੇਟਰ ਰਾਕੇਸ ਨਰੂਲਾ ਅਤੇ ਹਰਮੰਦਰ ਸਿੰਘ ਧੌਲਾ ਨੇ ਲੋਕਾਂ ਨੁੰ ਅਪੀਲ ਕੀਤੀ ਕਿ ਇਸ ਮੇਲੇ ਵਿੱਚ ਪਰਿਵਾਰਾਂ ਸਮੇਤ ਭਰਵੀ ਹਾਜਰੀ ਲਵਾਉਣ ਤਾਂ ਜੋ ਨੌਜਵਾਨ ਪੀੜ•ੀ ਨੁੰ ਆਪਣੇ ਪੁਰਾਣੇ ਸੱਭਿਆਚਾਰ ਤੋ ਜਾਦੂ ਕਰਵਾ ਕੇ ਆਪਣੇ ਅਮੀਰ ਵਿਰਸੇ ਨਾਲ ਜੋੜਿਆਂ ਜਾ ਸਕੇ।
ਇਸ ਮੌਕੇ ਠੇਕੇਦਾਰ ਰਵਿੰਦਰ ਸਿੰਘ ਚਹਿਲ, ਜਸਪਾਲ ਸਿੰਘ ਢਿੱਲੋ, ਜਸਵਿੰਦਰ ਸਿੰਘ ਕੋਟਭਾਈ, ਸੁਖਵਿੰਦਰ ਸਿੰਘ ਮੱਕੜ, ਰਜਿੰਦਰ ਸਿੰਘ ਗਰੇਵਾਲ, ਜਤਿੰਦਰ ਸ਼ਰਮਾ, ਗਗਨਪ੍ਰੀਤ ਸਿੰਘ ਬੰਗੀ, ਹੰਸ ਰਾਜ ਮਾਧਵਾ ਪ੍ਰਿੰਟਿਗ ਪ੍ਰੈਸ ਵਾਲੇ, ਸੰਤੋਖ ਸਿੰਘ ਆਜ਼ਾਦ ਸਾਊਡ ਵਾਲੇ, ਪਰਮਜੀਤ ਸਿੰਘ ਮੱਕੜ, ਗੁਰਸ਼ਰਨ ਸਿੰਘ ਟੋਨੀ, ਸਤਪਾਲ ਕਾਂਸਲ, ਵਿਜੇ ਕੁਮਾਰ ਮੌੜ ਵਾਲੇ, ਬੰਤ ਸਿੰਘ ਢਿੱਲੋ ਕੈਸ਼ੀਅਰ, ਜਸਕਰਨ ਸਿੰਘ ਸਿੱਧੂ ਤੋ ਇਲਾਵਾ ਮੇਲਾ ਕਮੇਟੀ ਮੈਬਰ ਹਾਜ਼ਰ ਸਨ।