ਰੋਜਾਨਾ ਰਾਸ਼ੀਫਲ – 03 ਮਾਰਚ 2016

alt

ਮੇਖ (ਮਾਰਚ21-ਅਪ੍ਰੈਲ19 / ਚੁ, ਚੇ, ਚੋ, ਲਾ, ਲੀ, ਲੂ, ਲੇ ਲੋ, ਅ)  ਕੰਮਕਾਜ ਦਾ ਬੋਝ ਕੁਝ ਘੱਟ ਰਹੇਗਾ, ਲੇਕਿਨ ਫਿਰ ਵੀ ਤੁਸੀਂ ਕਿਸੇ ਕੰਮ ਕਾਰਨ ਥੋੜਾ ਵਿਆਕੁਲ ਰਹਿ ਸਕਦੇ ਹੋ, ਆਪਣੀ ਹਾਲਤ ਉੱਤੇ ਕਾਬੂ ਰੱਖਣ ਦੀ ਕੋਸ਼ਿਸ਼ ਕਰੋ। ਕੈਰੀਅਰ ਸਬੰਧੀ ਕੋਈ ਕੋਸ਼ਿਸ਼ ਸਫਲ ਹੋ ਜਾਵੇਗੀ। ਕੋਈ ਨਵਾਂ ਲਾਭਦਾਇਕ ਕੰਮ ਪ੍ਰਾਪਤ ਹੋ ਸਕਦਾ ਹੈ। ਤੁਹਾਡੇ ਸਾਕਾਰਤਮਕ ਵਿਚਾਰ ਹੀ ਤੁਹਾਡੀ ਤਰੱਕੀ ਦਾ ਰਸਤਾ ਬਣਨਗੇ। ਥੋੜ੍ਹਾ ਚੇਤੰਨ ਰਹੋ, ਕਿਉਂਕਿ ਕਾਰਜ ਖੇਤਰ ਵਿੱਚ ਕੋਈ ਰਾਜਨੀਤੀ ਚੱਲ ਰਹੀ ਹੈ। ਆਪਣੀ ਊਰਜਾ ਸ਼ਕਤੀ ਕਿਸੇ ਰਚਨਾਤਮਕ ਕਾਰਜ ਵਿੱਚ ਲਗਾਓ। ਖਰਚ ਦੀ ਹਾਲਤ ਬਣੇਗੀ। ਜੀਵਨ ਸਾਥੀ ਦੀਆਂ ਭਾਵਨਾਵਾਂ ਨੂੰ ਸਮਝੋ। ਗਲੇ ਦੀ ਸਮੱਸਿਆ ਹੋ ਸਕਦੀ ਹੈ। ਵਿਦਿਆਰਥੀਆਂ ਲਈ ਸਮਾਂ ਚੰਗਾ ਰਹੇਗਾ।

ਬ੍ਰਿਖ (ਅਪ੍ਰੈਲ20-ਮਈ20 / ਈ, ਏ, ਓ, ਵਾ, ਵੀ, ਵੂ, ਵੇ, ਵੋ) – ਕੰਮਕਾਜ ਬਿਹਤਰ ਰਹੇਗਾ, ਤੁਹਾਡੇ ਕੰਮ ਦੀ ਸਰਾਹਨਾ ਕੀਤੀ ਜਾਵੇਗੀ। ਜਲਦਬਾਜੀ ਵਿੱਚ ਕੀਤਾ ਗਿਆ ਕੋਈ ਵੀ ਫੈਸਲਾ ਅੱਗੇ ਚੱਲ ਕੇ ਨੁਕਸਾਨ ਦੇਣ ਵਾਲਾ ਸਾਬਤ ਹੋ ਸਕਦਾ ਹੈ, ਲਿਹਾਜਾ ਫੈਸਲਿਆਂ ਨੂੰ ਕੁਝ ਦੇਰ ਲਈ ਟਾਲ ਦਿਓ। ਲਾਭਦਾਇਕ ਯਾਤਰਾ ਹੋਣ ਦਾ ਯੋਗ ਹੈ। ਮਨ ਅਕਾਰਣ ਦੀਆਂ ਪ੍ਰੇਸ਼ਾਨੀਆਂ ਤੋਂ ਅਜਾਦ ਹੋ ਜਾਵੇਗਾ। ਆਪਣੇ ਆਪ ਨੂੰ ਸਕਾਰਾਤਮਕ ਕਰਨ ਦੀ ਕੋਸ਼ਿਸ਼ ਕਰੋ। ਕੋਈ ਅੜਚਨ ਆਵੇ ਤਾਂ ਨਿਰਾਸ਼ ਨਾ ਹੋਵੋ, ਸਭ ਠੀਕ ਹੋ ਜਾਵੇਗਾ। ਕਿਸੇ ਵੀ ਕੰਮ ਵਿਚ ਅਣਗਹਿਲੀ ਨੁਕਸਾਨਦਾਇਕ ਹੈ। ਵਿਆਹੁਤਾ ਜੀਵਨ ਲਈ ਸਮਾਂ ਸ਼ੁਭ ਰਹੇਗਾ। ਸਿਹਤ ਤਕਰੀਬਨ ਇਕੋ ਜਿਹੀ ਰਹੇਗੀ। ਵਿਦਿਆਰਥੀਆਂ ਲਈ ਵੀ ਸਮਾਂ ਇੱਕੋ ਜਿਹਾ ਰਹੇਗਾ।

ਮਿਥੁਨ  (ਮਈ21-ਜੂਨ20 / ਕਾ, ਕੀ, ਕੁ, ਘ, ੜ, ਛ, ਕੇ, ਕੋ, ਹਾ) ਸਮਾਂ ਤੁਹਾਡੇ ਲਈ ਬਹੁਤ ਸ਼ੁਭ ਰਹੇਗਾ। ਇਸ ਸਮੇਂ ਕੋਈ ਵੱਡੀ ਜ਼ਿੰਮੇਦਾਰੀ ਤੁਹਾਨੂੰ ਮਿਲ ਸਕਦੀ ਹੈ। ਕੋਈ ਧੋਖਾ ਹੋਣ ਦੀ ਸੰਭਾਵਨਾ ਹੈ, ਸੁਚੇਤ ਰਹੋ। ਤੁਸੀਂ ਆਪਣੀ ਬਾਣੀ ਉੱਤੇ ਵੀ ਕਾਬੂ ਰੱਖੋ, ਤੁਹਾਡੇ ਵੱਲੋਂ ਕੀਤੀ ਕੋਈ ਭੇਦ ਦੀ ਗੱਲ ਤੁਹਾਨੂੰ ਪ੍ਰੇਸ਼ਾਨੀ ਵਿਚ ਪਾ ਸਕਦੀ ਹੈ। ਤੁਸੀਂ ਪੂਰੀ ਗੰਭੀਰਤਾ ਨਾਲ ਆਪਣੇ ਕੰਮਧੰਦੇ ਉੱਤੇ ਧਿਆਨ ਦਿਓ। ਕਾਰਜ ਖੇਤਰ ਵਿਚ ਬਿਹਤਰ ਪ੍ਰਦਰਸ਼ਨ ਰਹੇਗਾ। ਕੁਝ ਖਾਸ ਲੋਕਾਂ ਨਾਲ ਮੁਲਾਕਾਤ ਹੋਵੇਗੀ। ਤੁਹਾਨੂੰ ਅਚਾਨਕ ਵੱਡਾ ਲਾਭ ਮਿਲੇਗਾ, ਕੰਮ ਤੋਂ ਜੀਅ ਨਾ ਚੁਰਾਓ। ਜੀਵਨ ਸਾਥੀ ਵੱਲੋਂ ਸਹਿਯੋਗ ਅਤੇ ਲਾਭ ਮਿਲੇਗਾ। ਪੇਟ ਦੀ ਸਮੱਸਿਆ ਹੋ ਸਕਦੀ ਹੈ। ਵਿਦਿਆਰਥੀ ਸੁਚੇਤ ਰਹਿਣ, ਸਮਾਂ ਨਕਾਰਾਤਮਕ ਹੈ।

ਕਰਕ (ਜੂਨ21-ਜੁਲਾਈ22 / ਹੀ, ਹੂ, ਹੇ, ਹੋ, ਡਾ, ਡੀ, ਡੂ, ਡੇ, ਡੋ) ਕਾਰਜ ਖੇਤਰ ਵਿਚ ਮਨਚਾਹਾ ਸਨਮਾਨ ਪ੍ਰਾਪਤ ਕਰਨ ਲਈ ਤੁਹਾਨੂੰ ਬਹੁਤ ਮਿਹਨਤ ਕਰਨੀ ਪਵੇਗੀ। ਔਲਾਦ ਵੱਲੋਂ ਸ਼ੁਭ ਸਮਾਚਾਰ ਮਿਲੇਗਾ। ਜੋ ਵੀ ਯੋਜਨਾ ਤੁਹਾਡੇ ਸਾਹਮਣੇ ਆਵੇ ਉਸਦੇ ਬਾਰੇ ਖੁੱਲੇ ਦਿਮਾਗ ਨਾਲ ਵਿਚਾਰ ਕਰੋ। ਤੁਹਾਡੀ ਊਰਜਾ ਬਹੁਤ ਸਕਾਰਾਤਮਕ ਰਹੇਗੀ, ਜਿਸ ਕਾਰਨ ਕੰਮਕਾਜ ਵਿਚ ਸਫਲਤਾ ਮਿਲੇਗੀ। ਤੁਸੀ ਕੋਈ ਵੀ ਫੈਸਲਾ ਬਹੁਤ ਸੋਚ ਵਿਚਾਰ ਕੇ ਹੀ ਕਰੋਗੇ ਤਾਂ ਹੀ ਤੁਹਾਡੇ ਲਈ ਬਿਹਤਰ ਹੈ। ਪਰਿਵਾਰ ਨਾਲ ਵਧੇਰੇ ਸਮਾਂ ਬਤੀਤ ਕਰੋ। ਆਪਣੇ ਕੰਮ ਦੀਆਂ ਬਾਰੀਕੀਆਂ ਉੱਤੇ ਪੂਰਾ ਧਿਆਨ ਦਿਓ। ਜੀਵਨ ਸਾਥੀ ਤੁਹਾਡੀਆਂ ਭਾਵਨਾਵਾਂ ਨੂੰ ਸਮਝੇਗਾ। ਥਕਾਵਟ ਪ੍ਰੇਸ਼ਾਨ ਕਰ ਸਕਦੀ ਹੈ। ਵਿਦਿਆਰਥੀਆਂ ਨੂੰ ਸਫਲਤਾ ਪ੍ਰਾਪਤ ਹੋਵੇਗੀ। 

ਸਿੰਘ (ਜੁਲਾਈ23-ਅਗਸਤ22 / ਮਾ, ਮੀ, ਮੂ, ਮੋ, ਟਾ, ਟੀ, ਟੂ, ਟੇ ) ਕਾਰਜ ਖੇਤਰ ਵਿਚ ਤਰੱਕੀ ਮਿਲਣ ਦੀ ਸੰਭਾਵਨਾ ਹੈ। ਕਾਰਜ ਖੇਤਰ ਵਿਚ ਕੋਈ ਸਾਕਾਰਤਮਕ ਤਬਦੀਲੀ ਆਏਗੀ। ਤੁਸੀਂ ਡੂੰਘੀਆਂ ਭਾਵਨਾਵਾਂ ਅਤੇ ਵਿਚਾਰਾਂ ਵਿੱਚ ਡੁੱਬੇ ਰਹੋਗੇ। ਕੰਮਕਾਜ ਵਿੱਚ ਮਿਹਨਤ ਜ਼ਿਆਦਾ ਰਹੇਗੀ। ਤੁਹਾਨੂੰ ਆਪਣੇ ਆਪ ਤੋਂ ਇਲਾਵਾ ਦੂਸਰਿਆਂ ਦੀ ਚਿੰਤਾ ਵੀ ਕਰਨੀ ਪੈ ਸਕਦੀ ਹੈ। ਤੁਹਾਡੀ ਮਿਹਨਤ ਦਾ ਫਲ ਤੁਹਾਨੂੰ ਪ੍ਰਾਪਤ ਹੋਵੇਗਾ। ਪਰਿਵਾਰ ਅਤੇ ਸਮਾਜ ਵਿਚ ਸਨਮਾਨ ਮਿਲੇਗਾ। ਸੰਪਰਕ ਲਾਭ ਦਿਵਾਉਣ ਵਾਲੇ ਰਹਿਣਗੇ। ਸ਼ਾਂਤ ਭਾਵ ਨਾਲ ਗੱਲ ਕਰਨ ਨਾਲ ਸਭ ਮਸਲੇ ਸੁਲਝ ਜਾਣਗੇ। ਜੀਵਨ ਸਾਥੀ ਵੱਲੋਂ ਸੁਖ ਅਤੇ ਪ੍ਰੇਮ ਮਿਲੇਗਾ। ਥਕਾਵਟ ਪ੍ਰੇਸ਼ਾਨ ਕਰ ਸਕਦੀ ਹੈ। ਵਿਦਿਆਰਥੀਆਂ ਨੂੰ ਸਮਾਂ ਚੰਗੇ ਨਤੀਜੇ ਦੇਣ ਵਾਲਾ ਰਹੇਗਾ।  

ਕੰਨਿਆ (ਅਗਸਤ23-ਸਤੰਬਰ21 / ਟੋ, ਪਾ, ਪੀ, ਪੂ, ਸ਼, ਣ, ਠ, ਪੇ, ਪੋ) ਤੁਹਾਨੂੰ ਅਚਾਨਕ ਧਨ ਲਾਭ ਮਿਲ ਸਕਦਾ ਹੈ। ਆਪਣੀ ਜ਼ਿੰਮੇਦਾਰੀ ਦਾ ਅਹਿਸਾਸ ਤੁਹਾਨੂੰ ਹੋ ਜਾਵੇਗਾ। ਤੁਸੀਂ ਆਪਣਾ ਸਾਰਾ ਕੰਮ ਚੰਗੀ ਤਰ੍ਹਾਂ ਪੂਰਾ ਕਰ ਲਓਗੇ। ਸ਼ੁਭ ਸਮਾਚਾਰ ਪ੍ਰਾਪਤ ਹੋਣਗੇ। ਔਲਾਦ ਦੇ ਨਾਲ ਸੁਖਮਈ ਵਕਤ ਗੁਜ਼ਾਰਨ ਦਾ ਮੌਕਾ ਮਿਲੇਗਾ। ਕਾਰੋਬਾਰੀ ਜੋਖਮ ਨਾ ਉਠਾਓ। ਕਾਰਜ ਖੇਤਰ ਉੱਤੇ ਵਿਵਾਦਾਂ ਨੂੰ ਟਾਲਣ ਦੀ ਕੋਸ਼ਿਸ਼ ਕਰੋ। ਸਭ ਕੁਝ ਤੁਹਾਡੇ ਸੋਚੇ ਹੋਏ ਢੰਗ ਨਾਲ ਨਹੀਂ ਹੋਵੇਗਾ, ਇਸ ਲਈ ਵਿਆਕੁਲ ਨਾ ਹੋਵੋ। ਆਪਣੇ ਖਰਚ ਉੱਤੇ ਕਾਬੂ ਰੱਖੋ। ਪੈਸਾ ਕਮਾਉਣ ਦੇ ਮੌਕੇ ਤੁਹਾਨੂੰ ਮਿਲਣਗੇ। ਪ੍ਰੇਮ ਪ੍ਰਸਤਾਵ ਭੇਜਣਾ ਸਫਲ ਰਹੇਗਾ। ਮਾਨਸਿਕ ਪ੍ਰੇਸ਼ਾਨੀ ਰਹੇਗੀ। ਵਿਦਿਆਰਥੀਆਂ ਨੂੰ ਮਿਹਨਤ ਨਾਲ ਸਫਲਤਾ ਮਿਲਣ ਦਾ ਯੋਗ ਹੈ।  

ਤੁਲਾ (ਸਤੰਬਰ22-ਅਕਤੂਬਰ23 / ਰਾ, ਰੇ, ਰੀ, ਰੂ, ਰੋ, ਤਾ, ਤੀ, ਤੂ, ਤੇ)  ਮਹੱਤਵਪੂਰਣ ਕੰਮਾਂ ਵਿਚ ਬਹੁਤ ਸਫਲਤਾ ਮਿਲੇਗੀ। ਆਪਣੇ ਸੁਭਾਅ ਵਿਚ ਨਰਮੀ ਰੱਖੋ ਅਤੇ ਬੋਲ ਬਾਣੀ ਉੱਤੇ ਕਾਬੂ ਕਰੋ, ਕਿਉਂਕਿ ਤੁਹਾਡੀ ਕੋਈ ਗੱਲ ਕਿਸੇ ਨੂੰ ਚੁੱਭ ਸਕਦੀ ਹੈ। ਊਰਜਾ ਅਤੇ ਆਤਮ ਵਿਸ਼ਵਾਸ ਵਧੇਗਾ। ਚਿੰਤਾ ਅਤੇ ਡਰ ਦਾ ਖਾਤਮਾ ਹੋਵੇਗਾ। ਸ਼ੁਭ ਸਮਾਚਾਰ ਮਿਲੇਗਾ। ਕੋਈ ਜ਼ਿੰਮੇਦਾਰੀ ਤੁਹਾਨੂੰ ਨਿਭਾਉਣੀ ਪੈ ਸਕਦੀ ਹੈ। ਤੁਹਾਡੀ ਸਕਾਰਾਤਮਕ ਸੋਚ ਕਿਸੇ ਲਈ ਬਹੁਤ ਮਦਦਗਾਰ ਹੋ ਸਕਦੀ ਹੈ। ਕੈਰੀਅਰ ਸਬੰਧੀ ਕੋਈ ਫੈਸਲਾ ਇਸ ਸਮੇਂ ਨਾ ਕਰੋ। ਕੋਈ ਗੁਪਤ ਗੱਲ ਤੁਹਾਡੇ ਸਾਹਮਣੇ ਆਏਗੀ। ਵਿਆਹੁਤਾ ਜੀਵਨ ਲਈ ਸਮਾਂ ਚੰਗਾ ਹੈ। ਸਰੀਰ ਦਰਦ ਵਿਆਕੁਲ ਕਰੇਗਾ। ਵਿਦਿਆਰਥੀਆਂ ਲਈ ਸਮਾਂ ਕੁਝ ਨਕਾਰਾਤਮਕ  ਰਹੇਗਾ।

ਬ੍ਰਿਸ਼ਚਕ (ਅਕਤੂਬਰ24-ਨਵੰਬਰ21 / ਨਾ, ਨੀ, ਨੂ, ਨੇ, ਨੋ, ਯਾ, ਯੀ, ਯੂ)  ਅਜੋਕੇ ਸਮੇਂ ਤੁਹਾਨੂੰ ਹਰ ਸਮੱਸਿਆ ਦਾ ਹੱਲ ਆਸਾਨੀ ਨਾਲ ਮਿਲ ਸਕਦਾ ਹੈ, ਲੇਕਿਨ ਇਕ ਗੱਲ ਦਾ ਖਾਸ ਖਿਆਲ ਰੱਖੋ ਕਿ ਤੁਸੀਂ ਕਿਸੇ ਕੰਮ ਵਿੱਚ ਜਲਦਬਾਜੀ ਨਾ ਕਰੋ। ਸਿਤਾਰੇ ਤੁਹਾਨੂੰ ਥਕਾਉਣ ਅਤੇ ਵਿਆਕੁਲ ਕਰਨ ਵਾਲੇ ਹੋ ਸਕਦੇ ਹਨ, ਸੁਚੇਤ ਰਹਿ ਕੇ ਸਾਰੇ ਕੰਮ ਨਿਪਟਾਓ। ਦੌੜ ਭੱਜ ਵਾਲਾ ਸਮਾਂ ਹੋ ਸਕਦਾ ਹੈ। ਮਹਤਵਪੂਰਣ ਲੋਕਾਂ ਦੇ ਨਾਲ ਮੁਲਾਕਾਤ ਹੋਵੇਗੀ। ਆਪਣੇ ਮਨ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ, ਕਿਉਂਕਿ ਸਭ ਕੁਝ ਤੁਹਾਡੀ ਇੱਛਾਨੁਸਾਰ ਨਹੀਂ ਹੋ ਸਕਦਾ। ਬੇਚੈਨੀ ਨੁਕਸਾਨਦਾਇਕ ਰਹੇਗੀ। ਜੀਵਨ ਸਾਥੀ ਤੁਹਾਡੇ ਪ੍ਰਤੀ ਸੰਵੇਦਨਸ਼ੀਲ ਰਹੇਗਾ। ਸਿਹਤ ਬਿਲਕੁਲ ਠੀਕ ਰਹੇਗੀ। ਵਿਦਿਆਰਥੀਆਂ ਲਈ ਸਮਾਂ ਇਕੋ ਜਿਹਾ ਰਹੇਗਾ।

ਧਨੁ (ਨਵੰਬਰ22-ਦਸੰਬਰ21 / ਯੇ, ਯੋ, ਭਾ, ਭੀ, ਭੂ, ਧਾ, ਫਾ, ਢਾ, ਭੇ) – ਜੀਵਨ ਸਾਥੀ ਨਾਲ ਵਿਚਾਰਕ ਮੱਤਭੇਦ ਹੋਣ ਦੀ ਨੌਬਤ ਨਾ ਆਉਣ ਦਿਓ, ਸੁਚੇਤ ਰਹੋ। ਕੋਈ ਨਵਾਂ ਕੰਮ ਲਾਭਦਾਇਕ ਹੋ ਸਕਦਾ ਹੈ। ਤੁਹਾਡੇ ਕੰਮਕਾਜ ਦੀ ਸਰਾਹਨਾ ਹੋਵੇਗੀ। ਰਿਸ਼ਤਿਆਂ ਦੇ ਸਬੰਧੀ ਸੁਭਾਅ ਵਿਚ ਨਰਮੀ ਰੱਖੋ। ਸਿੱਖਿਆ ਅਤੇ ਔਲਾਦ ਤੁਹਾਡੇ ਲਈ ਸਭ ਤੋਂ ਅਹਿਮ ਰਹਿਣਗੇ। ਤੁਸੀਂ ਲੋਕਾਂ ਨਾਲ ਗੱਲਬਾਤ ਵਿੱਚ ਥੋੜ੍ਹੇ ਸੁਚੇਤ ਰਹੋ, ਤੁਸੀ ਕਹਿਣਾ ਕੁਝ ਚਾਹੋਗੇ, ਜਿਸ ਕਾਰਨ ਤੁਹਾਨੂੰ ਗਲਤ ਸਮਝਿਆ ਜਾ ਸਕਦਾ ਹੈ। ਕਾਰਜ ਖੇਤਰ ਤੁਸੀਂ ਪਰਦੇ  ਦੇ ਪਿੱਛੇ ਦੀਆਂ ਗਤੀਵਿਧੀਆਂ ਵਿੱਚ ਸਫਲ ਰਹੋਗੇ। ਜੀਵਨ ਸਾਥੀ ਨਾਲ ਘੁੰਮਣ ਦਾ ਪ੍ਰੋਗਰਾਮ ਬਣੇਗਾ। ਸਿਹਤ ਠੀਕ ਰਹੇਗੀ। ਵਿਦਿਆਰਥੀ ਮਹੱਤਵਪੂਰਣ ਸਫਲਤਾ ਪ੍ਰਾਪਤ ਕਰਨਗੇ। 

ਮਕਰ (ਦਸੰਬਰ22-ਜਨਵਰੀ19 / ਭੋ, ਜਾ, ਜੀ, ਖੀ, ਖੂ, ਗੋ, ਗਾ, ਗੀ) ਕੰਮਕਾਜ ਵਿਚ ਵਧੇਰੇ ਉਤਸ਼ਾਹ ਰਹੇਗਾ। ਤੁਸੀਂ ਜਿਸ ਕੰਮ ਵਿੱਚ ਹੱਥ ਪਾਉਗੇ, ਉਸ ਵਿੱਚ ਸਫਲ ਹੋਵੋਗੇ। ਕਿਸੇ ਵਿਅਕਤੀ ਦੇ ਨਾਲ ਤੁਹਾਡਾ ਵਿਵਾਦ ਹੋ ਸਕਦਾ ਹੈ, ਸਾਵਧਾਨੀ ਨਾਲ ਬੋਲੋ। ਕਿਸਮਤ ਸਾਥ ਦੇਵੇਗੀ। ਕਾਰਜ ਦੀ ਬਹੁਤਾਤ ਰਹੇਗੀ। ਪਹਿਲਾਂ ਕੀਤੀ ਗਈ ਮਿਹਨਤ ਦਾ ਫਲ ਤੁਹਾਨੂੰ ਮਿਲ ਸਕਦਾ ਹੈ। ਦੂਸਰਿਆਂ ਦੇ ਕਹੇ – ਸੁਣੇ ਵਿੱਚ ਆਕੇ ਆਪਣਾ ਨੁਕਸਾਨ ਕਰਨ ਤੋਂ ਬਚੋ। ਹਰ ਕਦਮ ਸੋਚ – ਵਿਚਾਰ ਕੇ ਉਠਾਓ ਅਤੇ ਆਪਣੇ ਕ੍ਰੋਧ ਉੱਤੇ ਕਾਬੂ ਬਣਾਈ ਰੱਖੋ। ਤੁਹਾਡੀ ਨਵੇਂ ਲੋਕਾਂ ਨਾਲ ਸਫਲ ਮੁਲਾਕਾਤ ਹੋਵੇਗੀ। ਜੀਵਨ ਸਾਥੀ ਉੱਤੇ ਆਪਣੀ ਜਿਦ ਨਾ ਥੋਪੋ। ਪੁਰਾਣਾ ਰੋਗ ਤੰਗ ਕਰੇਗਾ। ਵਿਦਿਆਰਥੀ ਸਖਤ ਮਿਹਨਤ ਦੇ ਬਾਅਦ ਹੀ ਸਫਲ ਹੋਣਗੇ। 

ਕੁੰਭ (ਜਨਵਰੀ20-ਫਰਵਰੀ18 / ਗੁ, ਗੇ, ਗੋ, ਸਾ, ਸਿ, ਸੁ, ਸੇ, ਸੋ, ਦ) ਤੁਹਾਨੂੰ ਇਸ ਸਮੇਂ ਸ਼ੁਭ ਸਮਾਚਾਰ ਪ੍ਰਾਪਤ ਹੋਣਗੇ। ਤੁਹਾਡਾ ਕੰਮ ਆਸਾਨੀ ਨਾਲ ਚੱਲਦਾ ਰਹੇਗਾ। ਅਚਾਨਕ ਧਨ ਲਾਭ ਹੋ ਸਕਦਾ ਹੈ, ਜਿਸ ਕਾਰਨ ਮਨ ਪ੍ਰਸੰਨ ਰਹੇਗਾ। ਔਲਾਦ ਵੱਲੋਂ ਸੁਖ ਪ੍ਰਾਪਤ ਹੋਵੇਗਾ। ਕਿਸਮਤ ਤੁਹਾਡਾ ਸਾਥ ਦੇਣ ਵਾਲੀ ਰਹੇਗੀ। ਇਕਾਗਰਤਾ ਦੇ ਨਾਲ ਕੀਤੇ ਕੰਮ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਬੇਰੁਜਗਾਰਾਂ ਨੂੰ ਰੁਜਗਾਰ ਮਿਲੇਗਾ। ਤੁਹਾਨੂੰ ਕੋਈ ਨਵੀਂ ਪ੍ਰੇਰਨਾ ਮਿਲੇਗੀ। ਤੁਸੀਂ ਦਲੀਲ਼ ਦੇ ਕੇ ਗੱਲ ਕਰਨ ਵਿੱਚ ਬਹੁਤ ਸਫਲ ਰਹੋਗੇ। ਆਰਥਿਕ ਹਾਲਤ ਵਿੱਚ ਸੁਧਾਰ ਲਿਆਉਣ ਦਾ ਮੌਕਾ ਮਿਲੇਗਾ। ਜੀਵਨ ਸਾਥੀ ਵੱਲੋਂ ਭਾਵਨਾਤਮਕ ਸਹਿਯੋਗ ਮਿਲੇਗਾ। ਪੇਟ ਦਰਦ ਹੋ ਸਕਦਾ ਹੈ। ਵਿਦਿਆਰਥੀਆਂ ਲਈ ਸਮਾਂ ਅਨੁਕੂਲ ਰਹੇਗਾ।

ਮੀਨ (ਫਰਵਰੀ19-ਮਾਰਚ20 / ਦੀ, ਦੂ, ਥ, ਝ, ਦੇ, ਦੌ, ਚ, ਚੀ) ਤੁਹਾਡੀ ਬੋਲ ਬਾਣੀ ਤੁਹਾਡੇ ਬਣੇ ਬਣਾਏ ਕੰਮ ਵੀ ਵਿਗਾੜ ਸਕਦੀ ਹੈ, ਇਸ ਲਈ ਸੋਚ ਸਮਝ ਕੇ ਹੀ ਬੋਲੋ। ਕੰਮਕਾਜ ਦੀ ਬਹੁਤਾਤ ਵਿਆਕੁਲ ਕਰ ਸਕਦੀ ਹੈ। ਕੋਈ ਵੀ ਨਵਾਂ ਕੰਮ ਕਰਨ ਦੀ ਇਸ ਸਮੇਂ ਨਾ ਹੀ ਸੋਚੋ ਤਾਂ ਬਿਹਤਰ ਰਹੇਗਾ। ਆਰਥਿਕ ਹਾਲਤ ਨੂੰ ਸੁਧਾਰਣ ਦੇ ਨਵੇਂ ਮੌਕੇ ਪ੍ਰਾਪਤ ਹੋਣਗੇ, ਸੋਚ ਸਮਝ ਕੇ ਇਨਾਂ ਦਾ ਲਾਭ ਉਠਾਓ। ਤੁਸੀਂ ਬਹੁਤ ਹਾਜਰ ਜੁਆਬ ਵੀ ਰਹੋਗੇ। ਤੁਸੀਂ ਦੂਸਰਿਆਂ ਨੂੰ ਆਪਣੀ ਗੱਲ ਮਨਵਾਉਣ ਵਿਚ ਸਫਲ ਰਹੋਗੇ। ਪੈਸਾ ਬਚਾਉਣ ਦਾ ਉਪਾਅ ਕਰੋਗੇ ਤਾਂ ਲਾਭ ਪ੍ਰਾਪਤ ਹੋ ਸਕਦਾ ਹੈ। ਜੀਵਨ ਸਾਥੀ ਉੱਤੇ ਬਿਨਾਂ ਵਜ੍ਹਾ ਗੁੱਸਾ ਨਾ ਕੱਢੋ। ਜੋੜਾਂ ਦਾ ਦਰਦ ਪ੍ਰੇਸ਼ਾਨ ਕਰੇਗਾ। ਵਿਦਿਆਰਥੀਆਂ ਲਈ ਸਮਾਂ ਅਨੁਕੂਲ ਰਹੇਗਾ।

ਇਸ ਪੰਨੇ ‘ਤੇ ਇਸ਼ਤੇਹਾਰ ਦੇਣ ਲਈ ਸੰਪਰਕ ਕਰੋ :

[email protected]

+39 3282472832 (cell)

singhcancer (skype)

{jcomments on}