ਇੰਡੋ ਗਲੋਬਲ ਕਾਲਜ਼ਿਜ ਵਿਚ ਤਕਨਾਲੋਜੀ ਤਰੱਕੀ ਵਿਸ਼ੇ ‘ਤੇ ਅੰਤਰ ਰਾਸ਼ਟਰੀ ਕਾਨਫ਼ਰੰਸ ਆਯੋਜਿਤ

ਮੋਹਾਲੀ, 18 ਅਪ੍ਰੈਲ (ਜਗਮੋਹਨ ਸਿੰਘ ਸੰਧੂ) – ਇੰਡੋ ਗਲੋਬਲ ਕਾਲਜ਼ਿਜ ਵੱਲੋਂ ਕੈਂਪਸ ਵਿਚ ਅੰਤਰ ਰਾਸ਼ਟਰੀ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਕੰਪਿਊਟਿੰਗ ਅਤੇ ਸੰਚਾਰ ਤਕਨਾਲੋਜੀ

ਵਿਸ਼ੇ ‘ਤੇ ਰੱਖੀ ਇਸ ਕਾਨਫ਼ਰੰਸ ਦਾ ਮੁੱਖ ਮੰਤਵ ਸਿੱਖਿਆ ਅਤੇ ਉਦਯੋਗ ਜਗਤ ਦੇ ਖੋਜਕਾਰਾਂ, ਡਿਵੈਲਪਰਜ਼ ਅਤੇ ਪ੍ਰੋਫੈਸ਼ਨਲ ਨੂੰ ਇਕ ਪਲੇਟਫ਼ਾਰਮ ਤੇ ਲਿਆਉਦੇਂ ਹੋਏ ਸਬੰਧਿਤ ਵਿਸ਼ੇ ਦੇ ਵਿਚਾਰ ਚਰਚਾ ਕਰਨਾ ਸੀ। ਇਸ ਮੌਕੇ ‘ਤੇ ਸੀ ਐਸ ਆਈ ਦੇ ਮੁੱਖ ਵਿਗਿਆਨੀ ਡਾ: ਆਮੋਦ ਕੁਮਾਰ, ਪੰਜਾਬ ਯੂਨੀਵਰਸਿਟੀ ਦੇ ਸੀਨੀਅਰ ਅਸਿਸਟੈਂਟ ਪ੍ਰੋਫੈਸਰ ਨੀਰੂ ਚੌਧਰੀ, ਸੀ ਐੱਸ ਆਈ ਦੇ ਹੈੱਡ ਡਾ: ਸੁਨੀਤਾ ਮਿਸ਼ਰਾ ਨੇ ਮੁੱਖ ਬੁਲਾਰੇ ਵਜੋਂ ਕਾਨਫ਼ਰੰਸ ਵਿਚ ਸ਼ਿਰਕਤ ਕਰਦੇ ਹੋਏ ਸਬੰਧਿਤ ਵਿਸ਼ੇ ਤੇ ਆਪਣੇ ਵਿਚਾਰ ਸਾਂਝੇ ਕੀਤੇ।ਇਸ ਦੌਰਾਨ ਅਗਲੀ ਪੀੜੀ ਦੌਰਾਨ ਕੰਪਿਊਟਰ ਅਤੇ ਸੰਚਾਰ ਤਕਨਾਲੋਜੀ ਅਜੋਕੇ ਸਮੇਂ ਵਿਚ ਆਈਆਂ ਤਬਦੀਲੀਆਂ, ਹਾਰਡਵੇਅਰ ਅਤੇ ਸਾਫ਼ਟਵੇਅਰ ਡਿਜ਼ਾਈਨ, ਡਿਸਟ੍ਰੀਬਿਊਟਰ ਅਤੇ ਪੈਰਲਲ  ਪ੍ਰੋਸੈਸਿੰਗ, ਐਡਵਾਂਸਡ ਸਾਫ਼ਟਵੇਅਰ ਇੰਜੀਨੀਅਰਿੰਗ ਆਦਿ ਵਿਸ਼ੇ ਚਰਚਾ ਦਾ ਵਿਸ਼ਾ ਰਹੇ। 
ਇਸ ਮੌਕੇ ਤੇ ਇੰਡੋ ਗਲੋਬਲ ਕਾਲਜ਼ਿਜ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ  ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਸਮੇਂ ਦੀ ਤੇਜ਼ੀ ਦੇ ਵਹਾਅ ਵਿਚ ਹਰ ਕੰਮ ਕਰਨ ਦੇ ਤਰੀਕੇ ਵਿਚ ਕ੍ਰਾਂਤੀਕਾਰੀ ਬਦਲਾਓ ਆ ਗਏ ਹਨ। ਜਿਸ ਸਦਕਾ ਅੱਜ ਨਿੱਤ ਕੁੱਝ ਨਵਾਂ ਕਰਨ ਦਾ ਜਜ਼ਬਾ ਹੋਣਾ ਜ਼ਰੂਰੀ ਹੈ। ਇਹ ਕ੍ਰਾਂਤੀਕਾਰੀ ਬਦਲਾਓ ਵਿਦਿਆਰਥੀ ਦੇ ਸਿਲੇਬਸ ਦਾ ਹਿੱਸਾ ਨਹੀਂ ਬਣ ਸਕਦੇ ਹਨ ਜਦ ਕਿ ਇਸ ਤਰਾਂ ਦੇ ਸੈਮੀਨਾਰ ਅਤੇ ਐਕਸਪਰਟ ਲੈਕਚਰ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਹੀ ਪ੍ਰੈਕਟੀਕਲ ਜਾਣਕਾਰੀ ਦੇਣ ਦੇ ਸਹਾਇਕ ਸਿੱਧ ਹੁੰਦੇ ਹਨ। ਉਨਾਂ ਅੱਗੇ ਕਿਹਾ ਕਿ ਸਾਡੀ ਕੋਸ਼ਿਸ਼ ਆਪਣੇ ਹਰ ਵਿਦਿਆਰਥੀ ਨੂੰ ਡਿਗਰੀ ਤੋਂ ਪਹਿਲਾਂ ਹੀ ਇਸ ਤਰੀਕੇ ਨਾਲ ਤਿਆਰ ਕਰਨਾ ਹੈ ਕਿ ਉਹ ਕਿਸੇ ਵੀ ਨੌਕਰੀ ਦੀ ਇੰਟਰਵਿਊ ਦੇਣ ਸਮੇਂ ਹਰ ਤਰਾਂ ਦੇ ਮੁਸ਼ਕਲ ਤੋਂ ਮੁਸ਼ਕਿਲ ਮੁਕਾਬਲੇ ਲਈ ਸੰਪੂਰਨ ਤਿਆਰ ਹੋਵੇ। ਇਹੀ ਕਾਰਨ ਹੈ ਕਿ  ਇੰਡੋ ਗਲੋਬਲ ਗਰੁੱਪ ਅੰਤਰ ਰਾਸ਼ਟਰੀ ਕੰਪਨੀਆਂ ਦਾ ਪਸੰਦੀਦਾ ਕਾਲਜ ਬਣ ਗਿਆ ਹੈ । ਅਖੀਰ ਵਿਚ  ਮੈਨੇਜਮੈਂਟ ਵੱਲੋਂ  ਕਾਨਫ਼ਰੰਸ ਵਿਚ ਹਿੱਸਾ ਲੈਣ ਵਾਲੇ ਬੁੱਧੀਜੀਵੀਆਂ ਨੂੰ ਉਨਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।