ਕੀ ਅਜਾਦੀ ਘੁਲਾਟੀਆਂ ਦੀ ਜਗ੍ਹਾ ਜੁਰਮ ਦੇ ਬਾਦਸ਼ਾਹਾਂ ਦੀ ਹਮਾਇਤ ਹੋਵੇਗੀ?

shaheedਸਿੱਖ ਕੱਟੜਪੰਥੀ ਅਤੇ ਵੱਖਵਾਦੀ ਲਹਿਰ ਨੂੰ ਹਵਾ ਦੇਣ ਵਾਲੀਆਂ ਕਈ ਸੰਸਥਾਵਾਂ ਇਸ ਸਾਲ ਦੇ ਮਈ ਮਹੀਨੇ ਵਿਚ ਜੇਨੇਵਾ ਅੰਦਰ ਭਾਰਤ ਵਿਚ ਕਾਬੂ ਕੀਤੇ ਗਏ ਅੱਤਵਾਦੀ ਸੰਗਠਨਾਂ ਦੇ ਹੱਕ ਵਿਚ ਇਕੱਠੀਆਂ ਹੋਈਆਂ ਸਨ। ਹੈਰਾਨੀ ਵਾਲੀ ਗੱਲ ਹੈ ਕਿ ਇਸ ਭਾਰੀ ਇਕੱਠ ਨੂੰ ਸੰਬੋਧਨ ਕਰਨ ਵਾਲੇ ਅਤੇ ਇਸਦਾ ਸੰਚਾਲਨ ਕਰਨ ਵਾਲੇ ਕਈ ਕਾਰਜਕਰਤਾ ਭਾਰਤ ਵਿਚ ਬੀਤੇ ਸਮੇਂ ਦੌਰਾਨ ਕਿਸੇ ਨਾ ਕਿਸੇ ਕੱਟੜਪੰਥੀ ਜਥੇ ਨਾਲ ਸਿੱਧੇ ਅਸਿੱਧੇ ਤੌਰ ‘ਤੇ ਜੁੜੇ ਹੋਏ ਹਨ ਜਾਂ ਭਾਰਤ ਛੱਡਣ ਤੋਂ ਪਹਿਲਾਂ ਉਹ ਖੁਦ ਇਨਾਂ ਗਤੀਵਿਧੀਆਂ ਵਿਚ ਗਲਤਾਨ ਸਨ। ਜਿਸ ਸਬੰਧੀ ਉਨ੍ਹਾਂ ਵੱਲੋਂ ਆਪਣੇ ਮੌਜੂਦਾ ਦੇਸ਼ ਦੀ ਸਰਕਾਰ ਨੂੰ ਮਨੁੱਖੀ ਅਧਿਕਾਰਾਂ ਬਾਰੇ ਅਧਾਰਹੀਣ ਜਾਣਕਾਰੀ ਦੇ ਕੇ ਵਿਚਾਰਗੀ ਦਿਖਾਉਣ ਦਾ ਡਰਾਮਾ ਕਰਦੇ ਹਨ। ਬੀਤੇ ਦਿਨੀਂ ਕੀਤੀ ਗਈ ਇਹ ਧਾਂਧਲੀ ਜੇਲ੍ਹ ਵਿਚ ਹਾਰਟ ਅਟੈਕ ਨਾਲ ਮ੍ਰਿਤਕ ਪਾਏ ਗਏ ਹਰਮਿੰਦਰ ਸਿੰਘ ਮਿੰਟੂ ਦੇ ਹੱਕ ਵਿਚ ਭੁਗਤੀ। ਜਗਤਾਰ ਸਿੰਘ ਜੌਹਲ, ਗੁਰਪ੍ਰੀਤ ਸਿੰਘ ਗੁਰਦਾਸਪੁਰ, ਜਗਤਾਰ ਸਿੰਘ ਤਾਰਾ, ਗੁਰਦੇਵ ਸਿੰਘ ਜੱਜਾ ਵੀ ਇਸੇ ਜੇਲ੍ਹ ਵਿਚ ਕੱਟੜਪੰਥੀ ਅਤੇ ਵੱਖਵਾਦੀ ਗਤੀਵਿਧੀਆਂ ਤਹਿਤ ਸਜਾ ਯਾਫਤਾ ਹਨ। ਨਾਭਾ ਜੇਲ੍ਹ ਤੋੜ ਕੇਸ ਵਿਚ ਮਸ਼ਹੂਰ ਹੋਏ ਹਰਮਿੰਦਰ ਮਿੰਟੂ ਆਪਣੇ ਆਪ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਚੀਫ ਦੱਸਦਾ ਸੀ। ਜਿਸ ‘ਤੇ ਪੰਜਾਬ ਅੰਦਰ ਤਕਰੀਬਨ 10 ਤੋਂ ਵੱਧ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਿਤ ਕੇਸ ਦਰਜ ਸਨ। ਇਸ ਨੂੰ ਨਵੰਬਰ 2014 ਵਿਚ ਪੰਜਾਬ ਪੁਲਿਸ ਵੱਲੋਂ ਅੰਤਰਰਾਸ਼ਟਰੀ ਹਵਾਈ ਅੱਡਾ ਦਿੱਲੀ ਤੋਂ ਉਸ ਵਕਤ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਇਹ ਥਾਈਲੈਂਡ ਤੋਂ ਭਾਰਤ ਵਾਪਸ ਪਰਤਿਆ ਸੀ। ਜਗਤਾਰ ਸਿੰਘ ਜੌਹਲ ਨੂੰ ਬੀਤੇ ਸਾਲ ਗ੍ਰਿਫ਼ਤਾਰ ਕੀਤਾ ਗਿਆ। ਜੌਹਲ ‘ਤੇ ਜਗਦੀਸ਼ ਗੰਗਨੇਜਾ, ਰਵਿੰਦਰ ਗੌਂਸਾਈ ਵਰਗੇ ਹਿੰਦੂ ਲੀਡਰਾਂ ਨੂੰ ਫਿਰੌਤੀ ਦੇ ਕੇ ਮਰਵਾਏ ਜਾਣ ਦੇ ਦੋਸ਼ ਤਹਿਤ 2017 ਵਿਚ ਗ੍ਰਿਫ਼ਤਾਰ ਕੀਤਾ ਗਿਆ। ਜੌਹਲ ‘ਤੇ ਦੋਸ਼ ਹਨ ਕਿ ਉਸ ਵੱਲੋਂ ਫਿਰੌਤੀ ਦੀ ਰਕਮ ਮੁਹੱਈਆ ਕਰਵਾਉਣ ਤੋਂ ਇਲਾਵਾ ਖਾਲਿਸਤਾਨ ਲਿਬਰੇਸ਼ਨ ਫੋਰਸ ਨੂੰ ਹਥਿਆਰ ਵੀ ਸਪਲਾਈ ਕੀਤੇ ਗਏ। ਜਗਤਾਰ ਸਿੰਘ ਤਾਰਾ ਜੋ ਕਿ ਲੰਬੇ ਸਮੇਂ ਤੋਂ ਪੁਲਿਸ ਹਿਰਾਸਤ ਵਿਚ ਹੈ, ਅਤੇ ਉਹ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕਰਨ ਦਾ ਦੋਸ਼ੀ ਹੈ ਅਤੇ ਸਾਰੇ ਘਟਨਾਕ੍ਰਮ ਨੂੰ ਅੰਜਾਮ ਦੇਣ ਦਾ ਮਾਸਟਰ ਮਾਈਂਡ ਹੈ। ਗੁਰਪ੍ਰੀਤ ਸਿੰਘ ਗੁਰਦਾਸਪੁਰ ਅਤੇ ਗੁਰਦੇਵ ਸਿੰਘ ਜੱਜਾ ਨੂੰ ਵੱਖੋ ਵੱਖਰੇ ਜੁਰਮਾਂ ਤਹਿਤ ਥਾਈਲੈਂਡ ਤੋਂ ਡਿਪੋਰਟ ਕੀਤਾ ਗਿਆ ਸੀ। ਇਨ੍ਹਾਂ ਦੇ ਹਮਾਇਤੀ ਜਿੱਥੇ ਇਨ੍ਹਾਂ ਨੂੰ ਸਿੱਖ ਕੌਮ ਦੇ ਅਜਾਦੀ ਘੁਲਾਟੀਏ ਘੋਸ਼ਿਤ ਕਰਨਾ ਚਾਹੁੰਦੀ ਹੈ, ਉੱਥੇ ਇਨ੍ਹਾਂ ਦਾ ਮੁੱਖ ਮਕਸਦ ਹਰਮਿੰਦਰ ਮਿੰਟੂ ਦੀ ਮੌਤ ਨੂੰ ਮੁਹਰਾ ਬਣਾ ਯੂ ਐਨ ਓ ਅੰਦਰ ਘਸਮਾਣ ਪਾਉਣ ਦੀ ਕੋਸ਼ਿਸ਼ ਹੈ। ਜਿੱਥੇ ਸਿੱਖ ਸੰਗਠਨ ਅਧਿਕਾਰਾਂ ਦੀ ਗੱਲ ਕਰਦੇ ਹਨ, ਉੱਥੇ ਉਨ੍ਹਾਂ ਨੂੰ ਇਹ ਵਿਚਾਰ ਲੈਣਾ ਅਤਿ ਲਾਜ਼ਮੀ ਹੈ ਕਿ ਉਨ੍ਹਾਂ ਵੱਲੋਂ ਕਿਸੇ ਅਜਿਹੇ ਵਿਅਕਤੀ ਦੀ ਹਮਾਇਤ ਭੁੱਲ ਭੁਲੇਖੇ ਨਾ ਹੋਵੇ, ਜੋ ਅਜਾਦੀ ਘੁਲਾਟੀਆ ਨਾ ਹੋ ਕੇ ਜੁਰਮ ਦੀ ਦੁਨੀਆ ਦਾ ਬਾਦਸ਼ਾਹ ਹੋਵੇ।