‘ਨਕਸ਼’ ਅਤੇ ‘ਸਫੇ ਸੂਫ਼ ਦੇ’ ਹੋਣਗੇ ਪਾਠਕਾਂ ਦੇ ਰੂਬਰੂ

‘ਸ਼ਬਦਾਂ ਦੀ ਢਾਲ’ ਉੱਪਰ ਹੋਵੇਗੀ ਚਰਚਾ

booksਮਿਲਾਨ (ਇਟਲੀ) 20 ਅਪ੍ਰੈਲ (ਬਲਵਿੰਦਰ ਸਿੰਘ ਢਿੱਲੋਂ) – ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਸਮਰਪਿਤ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਮੇਂ ਸਮੇਂ ਉੱਪਰ ਸਾਹਿਤਕ ਸਮਾਗਮ ਕਰਵਾਏ ਜਾਂਦੇ ਹਨ। ਇਸੇ ਤਹਿਤ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ 30 ਅਪ੍ਰੈਲ ਨੂੰ ਇਟਲੀ ਦੇ ਸ਼ਹਿਰ ਬ੍ਰੇਸ਼ੀਆ ਵਿਖੇ ਰੀਗਲ ਰੈਸਟੋਰੈਂਟ ਵਿੱਚ ਇੱਕ ਸਾਹਿਤਕ ਬੈਠਕ ਕੀਤੀ ਜਾ ਰਹੀ ਹੈ। ਜਿਸ ਦੌਰਾਨ ਜਿੱਥੇ ਆਉਣ ਵਾਲੇ ਸਲਾਨਾ ਸਮਾਗਮ ਬਾਰੇ ਵਿਚਾਰਾਂ ਹੋਣਗੀਆਂ। ਉੱਥੇ ਇਸ ਸਮੇਂ ਦਲਜਿੰਦਰ ਰਹਿਲ ਦੇ ਪਲੇਠੇ ਕਾਵਿ ਸੰਗ੍ਰਹਿ ‘ਸ਼ਬਦਾਂ ਦੀ ਢਾਲ’ ਉੱਪਰ ਉਚੇਚੇ ਤੌਰ ‘ਤੇ ਵਿਚਾਰ ਚਰਚਾ  ਕੀਤੀ ਜਾਵੇਗੀ। ਨੌਜਵਾਨ ਸ਼ਾਇਰ ਮਨਦੀਪ ਸੰਧੂ ਦਾ ਕਾਵਿ ਸੰਗ੍ਰਹਿ ‘ਸਫੇ ਸੂਫ ਦੇ’ ਅਤੇ ਸਾਹਿਬਦੀਪ ਪਬਲੀਕੇਸ਼ਨ ਵੱਲੋਂ ਕੱਢਿਆ ਜਾਂਦਾ ਰਸਾਲਾ ‘ਨਕਸ਼’ ਵੀ ਲੋਕ ਰੂਬਰੂ ਕੀਤੇ ਜਾਣਗੇ। ਇਸ ਸਮਂੇ ਇਟਲੀ ਭਰ ਤੋਂ ਆਏ ਸਮੂਹ ਸ਼ਾਇਰਾਂ ਵੱਲੋਂ ਇੱਕ ਕਵੀ ਦਰਬਾਰ ਵੀ ਸਜਾਇਆ ਜਾਵੇਗਾ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਮੂਹ ਸਾਹਿਤਕ ਪ੍ਰੇਮੀਆਂ ਅਤੇ ਲੇਖਕਾਂ, ਕਵੀਆਂ ਨੂੰ ਇਸ ਸਮੇਂ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਹਰ ਤਰ੍ਹਾਂ ਦੀ ਜਾਣਕਾਰੀ ਲਈ ਰਾਣਾ ਅਠੌਲਾ 0039 320 744 3875, ਬਿੰਦਰ ਕੋਲੀਆਂਵਾਲ 0039 327 943 5236, ਨਾਲ ਸੰਪਰਕ ਕੀਤਾ ਜਾ ਸਕਦਾ ਹੈ।