ਨਿੱਕੀ ਉਮਰੇ ਵੱਡੀਆਂ ਮੱਲਾਂ ਮਾਰਨ ਵਾਲਾ ਅਰਸ਼ਦੀਪ

arshਪੰਜਾਬ ਦੀ ਆਬੋ ਹਵਾ ਵਿਚ ਕਿਤੇ ਨੇੜ੍ਹੇ ਤੇੜ੍ਹੇ ਵੀ ਖਾਲਿਸਤਾਨ ਦੀ ਲਹਿਰ ਨਜਰ ਨਹੀਂ ਆਉਂਦੀ। ਖਾਲਿਸਤਾਨ ਦੇ ਮੁੱਦੇ ਨੂੰ ਪੰਜਾਬ ਵਿਚ ਪ੍ਰਾਪੋਗੰਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਪੰਜਾਬ ਦੇ ਨੌਜਵਾਨ ਸਿੱਖਿਅਕ ਹੋ ਚੁੱਕੇ ਹਨ ਅਤੇ ਬੱਚਿਆਂ ਦੀ ਰੁੱਚੀ ਵਧੇਰੇ ਸਿੱਖਿਆ ਪ੍ਰਾਪਤ ਕਰਨ ਅਤੇ ਕਈ ਹੋਰ ਦਿਲਚਸਪ ਕਾਰਜਾਂ ਵਿਚ ਹੈ। ਮੌਜੂਦਾ ਪੀੜ੍ਹੀ ਬੀਤੇ ਸਮੇਂ ਨੂੰ ਯਾਦ ਕਰ ਆਪਣੇ ਭਵਿੱਖ ਦੇ ਟੀਚੇ ਤੋਂ ਖੁੰਝਣਾ ਨਹੀਂ ਚਾਹੁੰਦੀ। ਪੰਜਾਬ ਵਿਚੋਂ ਆਤੰਕਵਾਦ ਦੇ ਦਿਨ ਖਤਮ ਹੋ ਚੁੱਕੇ ਹਨ ਅਤੇ ਪੰਜਾਬ ਸੂਬਾ ਮੁੜ ਖੁਸ਼ਹਾਲੀ ਦੀਆਂ ਲੀਹਾਂ ‘ਤੇ ਹੈ। ਇਹ ਸਿੱਧ ਕਰ ਦਿਖਾਇਆ ਹੈ ਛੋਟੀ ਜਿਹੀ ਉਮਰ ਵਿਚ ਵੱਡੀਆਂ ਪ੍ਰਾਪਤੀਆਂ ਕਰਨ ਵਾਲੇ ਅਰਸ਼ਦੀਪ ਸਿੰਘ ਨੇ।
‘ਮੇਰੀ ਦਾਦੀ ਮੈਨੂੰ ਕਹਿੰਦੀ ਰਹਿੰਦੀ ਹੈ ਕਿ ਮੇਰੀ ਫੋਟੋ ਖਿੱਚ ਦੇ, ਮੇਰੀ ਫੋਟੋ ਖਿੱਚ ਦੇ। ਪਰ ਮੈਂ ਆਪਣੀ ਦਾਦੀ ਦੀ ਫੋਟੋ ਨਹੀਂ ਖਿੱਚਦਾ।’ ਇਹ ਕਹਿਣਾ ਹੈ ਦੁਨੀਆਂ ਭਰ ਵਿਚ ਮਸ਼ਹੂਰ ਹੋਏ ਛੋਟੇ ਫੋਟੋਗ੍ਰਾਫਰ ਅਰਸ਼ਦੀਪ ਸਿੰਘ ਦਾ।
ਉਸ ਨੂੰ ਹਾਲ ਹੀ ਵਿੱਚ ‘ਵਰਲਡ ਲਾਈਵ ਫੋਟੋਗ੍ਰਾਫਰ ਆਫ ਦਿ ਈਅਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਜਲੰਧਰ ਦੇ ਮਾਡਲ ਟਾਊਨ ‘ਚ ਰਹਿੰਦੇ ਅਰਸ਼ਦੀਪ ਆਪਣੀ ਦਾਦੀ ਦੀ ਵਾਰ ਵਾਰ ਕਹਿਣ ‘ਤੇ ਵੀ ਫੋਟੋ ਨਹੀਂ ਖਿੱਚਦੇ। ਉਹ ਆਪਣੀ ਦਾਦੀ ਨੂੰ ਦੱਸਦੇ ਹਨ ਕਿ ਇਸ ਕੈਮਰੇ ਨਾਲ ਬੰਦਿਆਂ ਦੀਆਂ ਨਹੀਂ ਸਿਰਫ ਜਾਨਵਰਾਂ ਤੇ ਪੰਛੀਆਂ ਦੀਆਂ ਫੋਟੋ ਖਿੱਚ ਹੁੰਦੀਆਂ ਹਨ। 10 ਸਾਲਾ ਅਰਸ਼ਦੀਪ ਦਾ ਕਹਿਣਾ ਸੀ ਕਿ ਉਹ ਆਪਣੇ ਪਿਤਾ ਤੋਂ ਇਲਾਵਾ ਕਿਸੇ ਹੋਰ ਦੀ ਫੋਟੋ ਨਹੀਂ ਖਿੱਚੇਗਾ ਤੇ ਨਾ ਹੀ ਕਦੇ ਫੋਟੋ ਖਿੱਚਣ ਦੇ ਪੈਸੇ ਲਵੇਗਾ।

arsh1
ਕਪੂਰਥਲੇ ਦੇ ਥੇਹ ਕਾਂਜਲਾ ਨਾਂ ਦੀ ਜਗ੍ਹਾ ‘ਤੇ ਇੱਕ ਮੋਟਰ ਦੀ ਪਾਈਪ ‘ਚ ਵੜੇ ਦੋ ਉੱਲੂਆਂ ਦੀ ਫੋਟੋ ਖਿੱਚ ਕੇ ਦੁਨੀਆ ਭਰ ਵਿਚ ਮਸ਼ਹੂਰ ਹੋਏ ਅਰਸ਼ਦੀਪ ਦਾ ਕਹਿਣਾ ਹੈ ਕਿ ਉਸ ਨੂੰ ਫੋਟੋ ਖਿੱਚਣ ਤੋਂ ਇਹ ਪਤਾ ਲੱਗ ਗਿਆ ਸੀ ਕਿ ਇਹ ਫੋਟੋ ਉਸ ਨੂੰ ਐਵਾਰਡ ਦਿਵਾ ਸਕਦੀ ਹੈ। ਅਰਸ਼ਦੀਪ ਵਰਲਡ ਲਾਈਵ ਫੋਟੋਗ੍ਰਾਫਰ ਬਣਨਾ ਚਾਹੁੰਦਾ ਹੈ। ਉਸ ਦੀ ਇੱਛਾ ਹੈ ਕਿ ਉਹ ਬਰਡ ਆਫ ਪੈਰਾਡਾਈਜ਼ ਦੇਖੇ। ਪੰਜਾਬ ਦੀ ਅਜਾਦ ਆਬੋ ਹਵਾ ਵਿਚ ਸਾਹ ਲੈ ਰਿਹਾ ਅਰਸ਼ਦੀਪ ਨੇ ਦੱਸਿਆ ਕਿ, ਉਹ ਫੋਟੋਗ੍ਰਾਫੀ ਦੇ ਨਾਲ-ਨਾਲ ਪੜ੍ਹਾਈ ਵੀ ਚੰਗੀ ਤਰ੍ਹਾਂ ਕਰਦੇ ਹਨ ਤੇ ਚੰਗੇ ਨੰਬਰ ਲੈਂਦੇ ਹਨ। ਸਾਇੰਸ ਉਸਦਾ ਪਸੰਦੀਦਾ ਵਿਸ਼ਾ ਹੈ ਪਰ ਵਿਗਿਆਨੀ ਬਣਨ ਦੀ ਉਸਦੀ ਕੋਈ ਚਾਹਤ ਨਹੀਂ ਹੈ। ਮਨ ਵਿਚ ਇੱਕੋ ਗੱਲ ਧਾਰੀ ਹੋਈ ਹੈ ਕਿ ਵਰਲਡ ਲਾਈਫ਼ ਫੋਟੋਗ੍ਰਾਫਰ ਹੀ ਬਣੇਗਾ। ਉਸਨੇ ਦੱਸਿਆ ਕਿ, ਪਾਪਾ ਨੇ ਕਦੇ ਵੀ ਨਾ ਪੜ੍ਹਾਈ ਬਾਰੇ ਤੇ ਨਾ ਹੀ ਫੋਟੋਗ੍ਰਾਫੀ ਬਾਰੇ ਕੋਈ ਦਬਾਅ ਪਾਇਆ। ਸਿਰਫ ਇਹੋ ਹੀ ਕਹਿੰਦੇ ਆ ਕਿ ਜੋ ਕਰਨਾ ਉਹ ਜੀਅ ਜਾਨ ਲਾ ਕੇ ਕਰੋ।
ਆਪਣੇ ਪੰਜਵੇਂ ਜਨਮ ਦਿਨ ਮੌਕੇ ਮਿਲੇ ਛੋਟੇ ਜਿਹੇ ਕੈਮਰੇ ਨਾਲ ਉਸ ਨੇ ਜਿਹੜੀ ਪਹਿਲੀ ਫੋਟੋ ਖਿੱਚੀ ਸੀ ਉਹ ਇਕ ਪੰਛੀ ਦੀ ਸੀ। ਉਦੋਂ ਉਸ ਨੂੰ ਕੈਮਰਿਆਂ ਦੇ ਲੈਂਜ਼ ਬਾਰੇ ਰੱਤੀ ਭਰ ਵੀ ਜਾਣਕਾਰੀ ਨਹੀਂ ਸੀ। ਹੁਣ ਸ਼ੌਕ ਨੇ ਉਸ ਦੀ ਜਾਣਕਾਰੀ ਵਿੱਚ ਕਾਫ਼ੀ ਵਾਧਾ ਕੀਤਾ ਹੈ। ਜਦੋਂ ਉਸ ਨੇ ਲੈਪਰਡ ਦੀ ਫੋਟੋ ਖਿੱਚੀ ਸੀ ਤਾਂ ਉਸ ਨੂੰ ਲੱਗਾ ਸੀ ਕਿ ਉਹ ਜੰਗਲੀ ਜੀਵਾਂ ਦੀਆਂ ਵੀ ਫੋਟੋ ਖਿੱਚੇਗਾ।
ਫੋਟੋਗ੍ਰਾਫੀ ਕਰਨ, ਕੈਮਰਿਆਂ ਅਤੇ ਲੈਂਜ਼ ਦੀ ਜਾਣਕਾਰੀ ਦਾ ਜਨੂੰਨ ਅਰਸ਼ਦੀਪ ਨੂੰ ਐਨਾ ਹੈ ਕਿ ਉਸ ਨੂੰ ਆਪਣੇ ਕੱਦ ਦੇ ਬਰਾਬਰ ਲੈਂਜ਼ ਵਾਲੇ ਕੈਮਰੇ ਦੀ ਕੀਮਤ ਵੀ ਨਹੀਂ ਪਤਾ। ਉਸ ਦੇ ਪਿਤਾ ਰਮਨਦੀਪ ਸਿੰਘ ਦਾ ਕਹਿਣਾ ਹੈ ਕਿ ਉਹ ਸਿਵਾਏ ਫੋਟੋਗ੍ਰਾਫੀ ਤੋਂ ਹੋਰ ਕਿਸੇ ਵੀ ਗੱਲ ‘ਤੇ ਧਿਆਨ ਨਹੀਂ ਦਿੰਦੇ। ਅਰਸ਼ਦੀਪ ਵੀ ਅਰਜਨ ਵਾਂਗ ਆਪਣਾ ਨਿਸ਼ਾਨਾ ਕੈਮਰੇ ਰਾਹੀਂ ਪੰਛੀਆਂ ਦੀ ਅੱਖ ‘ਤੇ ਹੀ ਰੱਖਦਾ ਹੈ। ਉਸ ਨੂੰ ਨੇਚਰ ਬੈਸਟ ਫੋਟੋਗ੍ਰਾਫੀ ਏਸ਼ੀਆ ਜੂਨੀਅਰ ਐਵਾਰਡ ਵੀ ਮਿਲ ਚੁੱਕਾ ਹੈ।
ਅਸਲ ਵਿਚ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਹਨ, ਕੋਈ ਵੀ ਪੰਜਾਬ ਅੰਦਰ ਮਾੜ੍ਹੇ ਦਿਨਾਂ ਦੀ ਵਾਪਸੀ ਨਹੀਂ ਚਾਹੁੰਦਾ। ਪੰਜਾਬ ਦੀ ਅਵਾਮ ਆਪਣੀ ਅਜਾਦੀ ਨੂੰ ਗੁਆਉਣਾ ਨਹੀਂ ਚਾਹੁੰਦੀ। ਪੰਜਾਬ ਦਾ ਹਰ ਵਿਅਕਤੀ ਖੁਸ਼ਹਾਲ ਅਤੇ ਡਰ ਰਹਿਤ ਮਾਹੌਲ ਵਿਚ ਜਿਉਣਾ ਚਾਹੁੰਦਾ ਹੈ, ਜਿੱਥੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਪੰਜਾਬੀ ਹੋਣ ਦੇ ਨਾਤੇ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਫਿਰਕਾਪ੍ਰਸਤੀ ਦੀ ਸਿੱਖਿਆ ਦੇਣ ਵਾਲੀਆਂ ਸੰਸਥਾਵਾਂ ਅਤੇ ਸਰੋਤਾਂ ਤੋਂ ਦੂਰ ਰੱਖੀਏ ਅਤੇ ਆਪਣੇ ਬੱਚਿਆਂ ਨੂੰ ਅਜਾਦ ਆਬੋ ਹਵਾ ਵਿਚ ਜਿਉਣ ਦਾ ਹੱਕ ਦੇਂਦੇ ਹੋਏ ਆਪਣੀਆਂ ਤਰੱਕੀ ਦੀਆਂ ਰਾਹਾਂ ਚੁਣਨ ਦਾ ਮੌਕਾ ਦੇਈਏ।