ਪਾਕਿਸਤਾਨ ਦੇ ਝੂਠ ਦਾ ਪਰਦਾਫਾਸ਼

truthਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਕੇ ਪਾਕਿਸਤਾਨ ਦੇ ਝੂਠ ਦਾ ਪਰਦਾਫਾਸ ਕੀਤਾ ਹੈ। ਉਨ੍ਹਾਂ ਕਿਹਾ ਕਿ, ਜੈਸ਼ ਏ ਮੁਹੰਮਦ ਨੇ ਪੁਲਵਾਮਾ ਹਮਲੇ ਦੀ ਗੱਲ ਕਬੂਲੀ ਫਿਰ ਵੀ ਪਾਕਿਸਤਾਨ ਮੰਨਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ, ਪਾਕਿਸਤਾਨ ਜੈਸ਼ ਏ ਮੁਹੰਮਦ ਦੇ ਬੁਲਾਰੇ ਤੌਰ ਉਤੇ ਕੰਮ ਕਰ ਰਿਹਾ ਹੈ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਦੱਸਿਆ ਕਿ, ਭਾਰਤ ਨੇ ਇਕ ਜਹਾਜ਼ ਗੁਆਇਆ ਪਾਕਿਸਤਾਨ ਦੋ ਦੱਸ ਰਿਹਾ ਹੈ। ਜੇਕਰ ਉਨ੍ਹਾਂ ਕੋਲ ਦੂਜੇ ਜਹਾਜ਼ ਡੇਗਣ ਦਾ ਕੋਈ ਸਬੂਤ ਹੈ ਤਾਂ ਪੇਸ਼ ਕਰੇ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ, ਪਾਕਿਸਤਾਨ ਅੱਤਵਾਦੀਆਂ ਦੇ ਖਿਲਾਫ ਕਾਰਵਾਈ ਕਰ ਰਿਹਾ ਹੈ ਅਤੇ ਕੇਵਲ ਝੂਠੇ ਦਾਅਵੇ ਕੀਤੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ, ਜੇਕਰ ਪਾਕਿਸਤਾਨ ‘ਨਵੀ ਸੋਚ’ ਨਾਲ ‘ਨਵੇਂ ਪਾਕਿਸਤਾਨ’ ਹੋਣ ਦਾ ਦਾਅਵਾ ਕਰਦਾ ਹੈ ਤਾਂ ਉਸ ਨੂੰ ਅੱਤਵਾਦੀ ਸੰਗਠਨਾਂ ਅਤੇ ਸੀਮਾ ਤੋਂ ਪਾਰ ਅੱਤਵਾਦ ਦੇ ਖਿਲਾਫ ਵੀ ਨਵਾਂ ਐਕਸ਼ਨ ਵੀ ਦਿਖਾਉਣਾ ਚਾਹੀਦਾ ਹੈ। ਨਵੇਂ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਅਤੇ ਉਸਦੇ ਟਿਕਾਣਿਆਂ ਉਤੇ ਕਾਰਵਾਈ ਕਰਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਆਪਣੇ ਦੇਸ਼ ਵਿਚ ਅੱਤਵਾਦੀ ਸੰਗਠਨ ਜੈਸ਼ ਦੇ ਟਿਕਾਣਿਆਂ ਦੀ ਗੱਲ ਨੂੰ ਨਕਾਰ ਦਿੱਤਾ ਹੈ। ਇਸ ਤੋਂ ਸਾਫ ਪਤਾ ਚਲਦਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੇ ਖਿਲਾਫ ਕਿਹੋ ਜਿਹਾ ਰੁਖ ਰੱਖਦਾ ਹੈ। ਅਸੀਂ ਅੱਤਵਾਦ ਦੇ ਖਿਲਾਫ ਲਗਾਤਾਰ ਮੁਹਿੰਮ ਜਾਰੀ ਰੱਖਾਂਗੇ, ਸਾਡੀ ਸੈਨਾ ਚੌਕਸ ਰਹੇਗੀ। ਰਵੀਸ਼ ਕੁਮਾਰ ਨੇ ਕਿਹਾ ਕਿ, ਪਾਕਿਸਤਾਨ ਸਿਰਫ ਦਿਖਾਵੇ ਲਈ ਅੱਤਵਾਦੀਆਂ ਉੱਤੇ ਕਾਗਜ਼ੀ ਕਾਰਵਾਈ ਕਰ ਰਿਹਾ ਹੈ ਜੋ ਕਾਫੀ ਨਹੀਂ ਹੈ। ਉਨ੍ਹਾਂ ਕਿਹਾ ਕਿ, ਆਪਣੀ ਧਰਤੀ ਤੋਂ ਅੱਤਵਾਦ ਖਿਲਾਫ ਕਾਰਵਾਈ ਕਰੇ ਪਾਕਿਸਤਾਨ। ਐਨਾਂ ਹੀ ਨਹੀਂ ਪਾਕਿਸਤਾਨ ਨੇ ਫਰਵਰੀ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ, ਭਾਰਤ ਨੇ ਐਫ 16 ਜਹਾਜ਼ ਸੁੱਟਣ ਲਈ ਸਬੂਤ ਦਿੱਤੇ, ਪ੍ਰੰਤੂ ਫਿਰ ਵੀ ਇਨਕਾਰ ਕਿਉਂ ਕਰ ਰਿਹਾ ਹੈ। ਭਾਰਤ ਖਿਲਾਫ ਐਫ 16 ਦੀ ਵਰਤੋਂ ਨੂੰ ਲੈ ਕੇ ਪਾਕਿਸਤਾਨ ਬੇਨਕਾਬ ਹੋਇਆ ਹੈ।