ਪਾਕਿ ਨੇ ਦੇਸ਼ ਵਿਚ ਵੱਸਦੀਆਂ ਘੱਟ ਗਿਣਤੀ ਕੌਮਾਂ ਨੂੰ ਭੇਦਭਾਵ ਦੀ ਭੱਠੀ ਵਿਚ ਝੌਂਕਿਆ

pakਹਿੰਦੂ ਧਰਮ ਨਾਲ ਸਬੰਧ ਰੱਖਣ ਵਾਲੀ ਲੜਕੀ ਪ੍ਰਿਆ ਰਾਣੀ ਨੂੰ ਜਬਰਦਸਤੀ ਮੁਸਲਿਮ ਲੜਕੇ ਨਾਲ ਸ਼ਾਦੀ ਕਰਨ ਲਈ ਉਕਸਾਉਣ ਉਪਰੰਤ ਉਸ ਨੂੰ ਇਸਲਾਮ ਧਰਮ ਕਬੂਲ ਕਰਵਾਇਆ ਗਿਆ। ਇਸ ਘਟਨਾ ਨੇ ਮੁੜ ਪਾਕਿਸਤਾਨ ਅੰਦਰ ਵੱਸਦੀਆਂ ਘੱਟ ਗਿਣਤੀ ਕੌਮਾਂ, ਮਜਬ੍ਹਾਂ ਨੂੰ ਭੇਦਭਾਵ ਦੀ ਭੱਠੀ ਵਿਚ ਝੌਂਕਣ ਦਾ ਕੰਮ ਕੀਤਾ। ਇਸ ਹਾਦਸੇ ਜਰੀਏ ਲਾਈ ਚੰਗਿਆੜੀ ਕਦੋਂ ਭਾਂਬੜ ਬਲ੍ਹ ਮੱਚੇ ਇਸਦਾ ਅੰਦਾਜਾ ਲਗਾਉਣਾ ਸੁਖਾਲਾ ਨਹੀਂ। 17 ਸਾਲ ਦੀ ਪ੍ਰਿਆ ਰਾਣੀ ਨੂੰ ਜਬਰਦਸਤੀ ਇਸਲਾਮ ਕਬੂਲ ਕਰਵਾਉਣਾ ਘਿਨਾਉਣੀ ਹਰਕਤ ਗਰਦਾਨਿਆ ਗਿਆ। ਪਾਕਿਸਤਾਨ ਵਿਚ ਵੱਸਦੇ ਸਮੂਹ ਹਿੰਦੂ ਸਿੱਖ ਜਥੇਬੰਦੀਆਂ ਨੇ ਇਸਦੀ ਨਿੰਦਾ ਕੀਤੀ ਅਤੇ ਪਾਕਿਸਤਾਨ ਸਰਕਾਰ ਤੋਂ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਲਈ ਢੁੱਕਵੇਂ ਕਦਮ ਚੁੱਕਣ ਦੀ ਗੁਹਾਰ ਲਗਾਈ। ਪਾਕਿਸਤਾਨ ਦੇ ਜਿਲ੍ਹਾ ਖ੍ਹੈਬਰ ਪਖ਼ਤੂਨ ਖਵਾ ਦੇ ਕਸਬੇ ਬੁਨੇਰ ਦੀ ਰਹਿਣ ਵਾਲੀ ਪ੍ਰਿਆ ਰਾਣੀ ਇਸਲਾਮੀ ਅੱਤਿਆਚਾਰ ਦਾ ਸ਼ਿਕਾਰ ਹੋਈ। ਪੰਥਕ ਤਾਲਮੇਲ ਸੰਗਠਨ ਦੀ ਕੋਰ ਕਮੇਟੀ ਦੇ ਮੈਂਬਰ ਐਡਵੋਕੇਟ ਜਸਵਿੰਦਰ ਸਿੰਘ ਵੱਲੋਂ ਇਸ ਘਟਨਾ ਦੀ ਨਿੰਦਾ ਕਰਦਿਆ ਸਪਸ਼ਟ ਕੀਤਾ ਗਿਆ ਕਿ, ਅੱਤਵਾਦ ਫੈਲਾਉਣ ਦਾ ਇਹ ਇਕ ਆਧੁਨਿਕ ਤਰੀਕਾ ਹੈ। ਜਿਸ ਵਿਚ ਗੋਲੀਆਂ ਚਲਾ ਕੇ ਲੋਕਾਂ ਨੂੰ ਮਾਰਨ ਦੀ ਲੋੜ ਨਹੀਂ ਪੈਂਦੀ ਬਲਕਿ ਘੱਟ ਗਿਣਤੀ ਕਮਿਊਨਿਟੀ ਦੀਆਂ ਲੜਕੀਆਂ ਆਪਣੀ ਹਵਸ ਦਾ ਸ਼ਿਕਾਰ ਬਣਾ ਅਤੇ ਉਨ੍ਹਾਂ ਦਾ ਧਰਮ ਤਬਦੀਲ ਕਰ ਘੱਟ ਗਿਣਤੀਆਂ ਵਿਚ ਦਹਿਸ਼ਤ ਫੈਲਾਉਣ ਦਾ ਨਵਾਂ ਤਰੀਕਾ ਹੈ। ਮਨੁੱਖੀ ਅਧਿਕਾਰਾਂ ਦੇ ਮੱਦੇਨਜ਼ਰ ਪਾਕਿਸਤਾਨ ਵਿਸ਼ਵ ਪੱਧਰ ‘ਤੇ ਬਹੁਤ ਹੀ ਹੇਠਲਾ ਸਥਾਨ ਪਾਉਂਦਾ ਹੈ। ਪ੍ਰਿਆ ਨਾਲ ਹੋਇਆ ਹਾਦਸਾ ਬਹੁਤ ਹੀ ਸ਼ਰਮਨਾਕ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਹੈ। ਐਡਵੋਕੇਟ ਜਸਵਿੰਦਰ ਸਿੰਘ ਅਨੁਸਾਰ ਸਰਕਾਰ ਨੂੰ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਪਲੋਮੈਟਿਕ ਚੈਨਲ ਖੋਲ੍ਹਣੇ ਚਾਹੀਦੇ ਹਨ, ਜਿਸ ਨਾਲ ਕਿ ਪਾਕਿਸਤਾਨ ਅੰਦਰ ਵੱਸਦੇ ਘੱਟ ਗਿਣਤੀ ਹਿੰਦੂ ਅਤੇ ਸਿੱਖ ਭਾਈਚਾਰੇ ਦੀ ਸੁਰੱਖਿਆ ਬਹਾਲ ਕਰ ਕੇ ਉਨ੍ਹਾਂ ਨੂੰ ਆਧੁਨਿਕ ਅੱਤਵਾਦ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।
ਹਿੰਦੂ ਸੰਗਠਨ ਸ਼ਿਵ ਸੈਨਾ ਦੇ ਲੀਡਰ ਰਾਜਿੰਦਰ ਸਹਦੇਵ ਨੇ ਕਿਹਾ ਕਿ, ਪ੍ਰਿਆ ‘ਤੇ ਅਜਿਹਾ ਅੱਤਿਆਚਾਰ ਕਰ ਕੇ ਪਾਕਿਸਤਾਨ ਨੇ ਹਿੰਦੂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਅਤੇ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸਦਾ ਬਦਲਾ ਪਾਕਿਸਤਾਨ ਤੋਂ ਜਰੂਰ ਲਿਆ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਕਿ, ਉਹ ਹਿੰਦੂ ਲੜਕੀ ਬਾਰੇ ਪਾਕਿਸਤਾਨ ਦੇ ਲੀਡਰਾਂ ਤੋਂ ਜੁਆਬਦੇਹੀ ਮੰਗਣ। ਉਨ੍ਹਾਂ ਕਿਹਾ ਕਿ, ਅਜਿਹੇ ਹਾਦਸੇ ਪਾਕਿਸਤਾਨ ਵਿਚ ਹੀ ਕਿਉਂ ਹੁੰਦੇ ਹਨ? ਉਨ੍ਹਾਂ ਸਪਸ਼ਟ ਕੀਤਾ ਕਿ, ਅਜਿਹਾ ਕੋਈ ਵੀ ਇਕ ਹਾਦਸਾ ਦੇਖਣ ਵਿਚ ਨਹੀਂ ਆਇਆ, ਜਿਸ ਤਹਿਤ ਮੁਸਲਿਮ ਲੜਕੀ ਨੂੰ ਜਬਰੀ ਹਿੰਦੂ ਧਰਮ ਕਬੂਲ ਕਰਵਾਇਆ ਗਿਆ ਹੋਵੇ। ਉਨ੍ਹਾਂ ਕਿਹਾ ਕਿ, ਹਿੰਦੂ ਭਾਈਚਾਰਾ ਜਿਆਦਾ ਦੇਰ ਤੱਕ ਚੁੱਪ ਨਹੀਂ ਰਹੇਗਾ। ਅਸੀਂ ਪਾਕਿਸਤਾਨ ਨੂੰ ਇਸਦਾ ਮੂੰਹਤੋੜ ਜੁਆਬ ਦੇਵਾਂਗੇ। ਅਸੀਂ ਮੁਸਲਮਾਨਾਂ ਦੇ ਖਿਲਾਫ ਨਹੀਂ ਬਲਕਿ ਉਸ ਮੁਸਲਮਾਨ ਦੇ ਖਲਾਫ ਜਰੂਰ ਹਾਂ ਜੋ ਹਿੰਦੂਤਵ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦਾ ਹੈ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ