ਪ੍ਰਵਾਸੀ ਭਾਰਤੀਆਂ ਲਈ ‘ਭਾਰਤ ਕੋ ਜਾਨੀਏ’ ਪ੍ਰਤੀਯੋਗਤਾ ਸ਼ੁਰੂ

indiaਪ੍ਰਵਾਸੀ ਭਾਰਤੀਆਂ ਦੇ ਬੱਚਿਆਂ ਨੂੰ ਭਾਰਤ ਨਾਲ ਜੋੜ੍ਹਨ ਅਤੇ ਹੋਰ ਸਮਝਣ ਲਈ ਗ੍ਰਹਿ ਮੰਤਰਾਲੇ ਵੱਲੋਂ ‘ਭਾਰਤ ਕੋ ਜਾਨੀਏ’ ਪ੍ਰਤੀਯੋਗਤਾ ਦਾ ਦੂਸਰਾ ਭਾਗ ਸ਼ੁਰੂ ਕੀਤਾ ਗਿਆ ਹੈ। ਇਹ ਪ੍ਰਤੀਯੋਗਤਾ 15-35 ਸਾਲ ਦੇ ਨੌਜਵਾਨਾਂ ਲਈ ਰਾਖਵੀਂ ਕੀਤੀ ਗਈ ਹੈ। ਜਿਨ੍ਹਾਂ ਦਾ ਜਨਮ 1 ਜਨਵਰੀ 1984 ਤੋਂ ਲੈ ਕੇ 1 ਜਨਵਰੀ 2004 ਤੱਕ ਹੋਇਆ ਹੋਵੇ, ਉਹ ਇਸ ਪ੍ਰਤੀਯੋਗਤਾ ਵਿਚ ਭਾਗ ਲੈ ਸਕਦੇ ਹਨ। ਪ੍ਰਤੀਯੋਗਤਾ ਨੂੰ ਦੋ ਹਿੱਸਿਆਂ, ਐਨ ਆਰ ਆਈ ਅਤੇ ਭਾਰਤੀ ਮੂਲ ਦੇ ਨਾਗਰਿਕਾਂ ਲਈ, ਵਿਚ ਵੰਡਿਆ ਗਿਆ ਹੈ। ਪ੍ਰਤੀਯੋਗਤਾ ਵਿਚ ਭਾਰਤੀ ਕਲਾ, ਭਾਰਤੀ ਲੋਕਤੰਤਰ, ਆਰਥਿਕਤਾ, ਭੂਗੋਲ, ਸੰਗੀਤ ਅਤੇ ਡਾਂਸ, ਸਾਇੰਸ ਅਤੇ ਤਕਨਾਲੋਜੀ, ਭਾਸ਼ਾਵਾਂ ਅਤੇ ਸਾਹਿਤ, ਸਿੱਖਿਆ, ਭਾਰਤੀ ਸ਼ਿਲਪ ਦੀ ਪਰੰਪਰਾ, ਭਾਰਤੀ ਸਿਨੇਮਾ ਅਤੇ ਨਾਮਵਰ ਹਸਤੀਆਂ ਸਬੰਧੀ ਵਿਸ਼ੇ ਸ਼ਾਮਿਲ ਕੀਤੇ ਗਏ ਹਨ। ਸਾਰੀ ਪ੍ਰਤੀਯੋਗਤਾ 4 ਭਾਗਾਂ ਵਿਚ ਆਯੋਜਿਤ ਕੀਤੀ ਜਾਵੇਗੀ। ਪ੍ਰਤੀਯੋਗਤਾ ਦਾ ਪਹਿਲਾ ਗੇੜ ਭਾਰਤ ਦੇ ਦੂਤਾਵਾਸ ਰੋਮ ਦੁਆਰਾ ਚਲਾਇਆ ਜਾਵੇਗਾ। ਦੂਜੇ, ਤੀਜੇ ਅਤੇ ਚੌਥੇ ਦੌਰ ਨੂੰ ਵਿਦੇਸ਼ ਮੰਤਰਾਲੇ (ਨਵੀਂ ਦਿੱਲੀ) ਦੁਆਰਾ ਨਿਯੁਕਤ ਕੀਤਾ ਜਾਵੇਗਾ। ਐਂਬੈਸੀ ਹਰ ਵਰਗ (ਐਨ. ਆਰ. ਆਈ. ਅਤੇ ਪੀਆਈਓ) ਵਿਚ ਚੋਟੀ ਦੇ ਤਿੰਨ ਦਾਅਵੇਦਾਰਾਂ ਦੀ ਚੋਣ ਕਰੇਗੀ। ਦੂਤਾਵਾਸ ਦੁਆਰਾ ਕਰਵਾਈ ਜਾਣ ਵਾਲੀ ਆੱਨਲਾਈਨ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਲਈ ਉਮੀਦਵਾਰ ਲਈ ਪੋਰਟਲ www.bharatkojaniye.in ‘ਤੇ ਆਨਲਾਈਨ ਰਜਿਸਟਰੇਸ਼ਨ ਨੂੰ ਪੂਰਾ ਕਰਨਾ ਲਾਜ਼ਮੀ ਹੈ. ਯੋਗ ਉਮੀਦਵਾਰ ਪਹਿਲਾ ਦੌਰ 19 ਜੁਲਾਈ ਤੋਂ 21 ਜੁਲਾਈ 2018 ਦੌਰਾਨ ਹੋਵੇਗਾ ਜਦੋਂ ਇਹ ਸਾਈਟ ਮੁਕਾਬਲੇਬਾਜ਼ਾਂ ਲਈ ਖੁੱਲ੍ਹੀ ਰਹੇਗੀ। ਭਾਰਤ ਸਰਕਾਰ ਜੇਤੂ ਉਮੀਦਵਾਰਾਂ ਲਈ ਅੰਤਰਰਾਸ਼ਟਰੀ ਹਵਾਈ ਯਾਤਰਾ ਤੋਂ ਇਲਾਵਾ 4 ਸਿਤਾਰਾ ਹੋਟਲਾਂ ਵਿਚ ਰਹਿਣ ਦਾ ਖਰਚਾ, ਸਥਾਨਕ ਟਰਾਂਸਪੋਰਟ ਅਤੇ ਏਅਰਪੋਰਟ ਤੋਂ ਲਿਆਉਣ ਅਤੇ ਛੱਡਣ ਦੀ ਜਿੰਮੇਵਾਰੀ ਅਤੇ ਭੁਗਤਾਨ ਕਰੇਗੀ। ਜਿਸ ਦੌਰਾਨ ਪ੍ਰਤੀਯੋਗੀ ਅਗਲੇ ਦੌਰ ਦੀ ਪ੍ਰਤੀਯੋਗਤਾ ਲਈ ਭਾਰਤ ਵਿਚ ਜਾਣਗੇ। ਵਧੇਰੇ ਜਾਣਕਾਰੀ ਲਈ ਭਾਰਤੀ ਅੰਬੈਸੀ ਰੋਮ ਦੀ ਵੈੱਬਸਾਈਟ ‘ਤੇ ਖੋਜ ਕੀਤੀ ਜਾ ਸਕਦੀ ਹੈ।