ਪੰਜਾਬ ‘ਚ 43.18 ਲੱਖ ਪਰਿਵਾਰਾਂ ਨੂੰ ਮਿਲੇਗਾ 5 ਲੱਖ ਰੁਪਏ ਦਾ ਹੈਲਥ-ਕਵਰ

hcਅਜੋਕਾ ਪੰਜਾਬ ਬਹੁਤ ਬਦਲ ਚੁੱਕਿਆ ਹੈ। ਹੁਣ ਆਬੋ-ਹਵਾ ਵਿੱਚ ਸਹਿਮ ਨਹੀਂ, ਡਰ ਨਹੀਂ ਸਗੋਂ ਖੁਸ਼ਹਾਲੀ ਅਤੇ ਅਮਨ ਸ਼ਾਂਤੀ ਦਾ ਸੁਨੇਹਾ ਹੈ। ਪੰਜਾਬ ਦੀ ਅਵਾਮ ਖੁਸ਼ਹਾਲੀ ਦਾ ਜੀਵਨ ਬਤੀਤ ਕਰਦੀ ਹੈ। ਸ਼ਾਂਤਮਈ ਢੰਗ ਨਾਲ ਹਰ ਪੰਜਾਬੀ ਅਪਣਾ ਜੀਵਨ ਬਸਰ ਕਰ ਰਿਹਾ ਹੈ। ਜਿਸ ਪੰਜਾਬ ਅੰਦਰ ਕੱਚੀਆਂ ਸੜਕਾਂ ਅਤੇ ਬਿਜਲੀ ਦੀ ਘਾਟ ਕਾਰਨ ਹਾਲਾਤ ਸੁਖਾਵੇਂ ਨਹੀਂ ਸਨ, ਉਹੀ ਪੰਜਾਬ ਅੱਜ ਟਿਮਟਮਾਉਂਦੇ ਤਾਰੇ ਵਾਂਗ ਭਾਰਤ ਦੇ ਨਕਸ਼ੇ ਉੱਤੇ ਚਮਕਦਾ ਹੈ।
ਪੰਜਾਬ ‘ਚ ਆਉਂਦੀ 1 ਜੁਲਾਈ ਤੋਂ ‘ਸਰਬੱਤ ਸਿਹਤ ਬੀਮਾ ਯੋਜਨਾ’ ਲਾਗੂ ਕਰ ਦਿੱਤੀ ਜਾਵੇਗੀ। ਇਸ ਅਧੀਨ ਪੰਜਾਬ ਦੇ 43.18 ਲੱਖ ਪਰਿਵਾਰਾਂ ਨੂੰ ਸਾਲਾਨਾ ਪੰਜ ਲੱਖ ਰੁਪਏ ਪ੍ਰਤੀ ਪਰਿਵਾਰ ਸਿਹਤ-ਕਵਰ ਮਿਲੇਗਾ।
ਸਿਹਤ ਮੰਤਰੀ ਸ੍ਰੀ ਬਲਬੀਰ ਸਿੰਘ ਸਿੱਧੂ ਨੇ ਇਸ ਬਾਰੇ ਮੁੱਖ ਮੰਤਰੀ ਵੱਲੋਂ ਗਠਤ ਸਲਾਹਕਾਰ ਗਰੁੱਪ ਨਾਲ ਮੀਟਿੰਗ ਕਰ ਕੇ ਯੋਜਨਾ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਮੰਤਰੀ ਨੇ ਕਿਹਾ ਕਿ 43.18 ਲੱਖ ਪਰਿਵਾਰਾਂ ਵਿੱਚੋਂ 14.86 ਪ੍ਰਧਾਨ ਮੰਤਰੀ ਜਨ-ਆਰੋਗਯ ਯੋਜਨਾ ਵਾਲੇ, ਨੀਲੇ ਕਾਰਡ ਧਾਰਕ, 20.48 ਲੰਖ ਪਰਿਵਾਰ ਗ਼ਰੀਬ ਤੇ ਹੋਰ ਵਿਭਾਗਾਂ ਨਾਲ ਸਬੰਧਤ 7.84 ਲੱਖ ਪਰਿਵਾਰ ਹਨ।
ਇਨ੍ਹਾਂ ਵਿੱਚੋਂ ਪੰਜ ਲੱਖ ਮੰਡੀ ਬੋਰਡ, 46 ਹਜ਼ਾਰ ਐਕਸਾਈਜ਼ ਟੈਕਸੇਸ਼ਨ, 2.38 ਲੱਖ ਕੰਸਟਰੱਕਸ਼ਨ ਲੇਬਰ ਵੈਲਫ਼ੇਅਰ ਬੋਰਡ ਤੋਂ ਰਜਿਸਟਰਡ ਹਨ। ਸਾਰੇ ਪਰਿਵਾਰਾਂ ਦੇ ਅੰਕੜੇ ਪਹਿਲਾਂ ਹੀ ਤਿਆਰ ਕਰ ਲਏ ਗਏ ਸਨ। ਛੇਤੀ ਹੀ ਉਨ੍ਹਾਂ ਨੂੰ ਆੱਨਲਾਈਨ ਕਰ ਦਿੱਤਾ ਜਾਵੇਗਾ।
ਲਗਭਗ 400 ਪ੍ਰਾਈਵੇਟ ਹਸਪਤਾਲਾਂ ਨੇ ਵੀ ਇਸ ਲਈ ਅਰਜ਼ੀਆਂ ਦਿੱਤੀਆਂ ਹਨ। ਛੇਤੀ ਹੀ ਉਨ੍ਹਾਂ ਦੀ ਚੋਣ ਕਰ ਕੇ ਉਨ੍ਹਾਂ ਨੂੰ ਪੈਨਲ ਵਿੱਚ ਸ਼ਾਮਲ ਕੀਤਾ ਜਾਵੇਗਾ।
ਪੀਐੱਮ ਜਨ-ਆਰੋਗਯ ਯੋਜਨਾ ਅਧੀਨ 14.86 ਲੱਖ ਪਰਿਵਾਰਾਂ ਦਾ ਖ਼ਰਚਾ ਕੇਂਦਰ ਤੇ ਰਾਜ ਵੱਲੋਂ 60:40 ਦੇ ਅਨੁਪਾਤ ਵਿੱਚ ਕੀਤਾ ਜਾਵੇਗਾ। ਬਾਕੀ ਲਾਭਪਾਤਰੀਆਂ ਦਾ ਸਾਰਾ ਖ਼ਰਚਾ ਸੂਬਾ ਸਰਕਾਰ ਚੁੱਕੇਗੀ। ਹਰੇਕ ਪਰਿਵਾਰ ਨੂੰ ਸਾਲਾਨਾ ਪੰਜ ਲੱਖ ਰੁਪਏ ਦਾ ਕੈਸ਼ਲੈੱਸ ਹੈਲਥ-ਕਵਰ ਮੁਹੱਈਆ ਕਰਵਾਇਆ ਜਾਵੇਗਾ।