Advertisement
Advertisement

ਪੰਜਾਬ ਦਾ ਨੌਜਵਾਨ ਸੂਝਵਾਨ ਹੈ ਅਤੇ ਗੁੰਮਰਾਹ ਨਹੀਂ ਹੋਵੇਗਾ

ਭੁਪਿੰਦਰ ਸਿੰਘ ਸੰਧੂ ਪ੍ਰਧਾਨ, ਪੰਜਾਬੀ ਵਿਰਾਸਤ ਫਾਊਂਡੇਸ਼ਨ

ਭੁਪਿੰਦਰ ਸਿੰਘ ਸੰਧੂ
ਪ੍ਰਧਾਨ, ਪੰਜਾਬੀ ਵਿਰਾਸਤ ਫਾਊਂਡੇਸ਼ਨ

ਸਿੱਖਾਂ ਵਿਚ ਦੁਵਿਧਾ ਅਤੇ ਆਪਸੀ ਵੱਖਵਾਦ ਖੜਾ ਕਰ ਖਾਲਿਸਤਾਨ ਦੇ ਨਾਮ ‘ਤੇ ਰੋਟੀਆਂ ਸੇਕਣ ਵਾਲੇ ਪੰਜਾਬ ਦੇ ਸ਼ੁਭਚਿੰਤਕ ਨਹੀਂ ਹੋ ਸਕਦੇ, ਬਲਕਿ ਅਜਿਹੇ ਲੋਕ ਆਪਣਾ ਸਿਆਸੀ ਲਾਹਾ ਲੈਣ ਦੀ ਤਾਕ ਵਿਚ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਕਰਦਿਆਂ ਅੱਗੇ ਕਿਹਾ, ਜਿਹੜੇ ਲੋਕ ਪੰਜਾਬ ਖਿਲਾਫ ਪ੍ਰੋਪੋਗੰਡਾ ਕਰਦੇ ਹਨ ਉਨ੍ਹਾਂ ਲਈ ਲਾਜਮੀ ਹੈ ਕਿ ਇਕ ਵਾਰ ਉਹ ਪੰਜਾਬ ਫੇਰੀ ਪਾਉਣ ਅਤੇ ਵਿਦੇਸ਼ੀ ਧਰਤੀ ਤੋਂ ਪੰਜਾਬ ਖਿਲਾਫ ਜਹਿਰ ਉਗਲਣਾ ਬੰਦ ਕਰਨ।
ਸੰਧੂ ਜੋ ਕਿ ਸਾਹਿਤਕ ਅਕੈਡਮੀ ਲੁਧਿਆਣਾ ਦੇ ਸੱਕਤਰ ਵੀ ਹਨ, ਉਨ੍ਹਾਂ ਵਿਦੇਸ਼ੀ ਤਾਕਤਾਂ ਨੂੰ ਸੁਚੇਤ ਕੀਤਾ ਕਿ, ਉਹ ਲੋਕਾਂ ਨੁੰ ਸੁਪਨੇ ਵੇਚਣ ਦੀ ਬਜਾਇ ਸੱਚਾਈ ਤੋਂ ਜਾਣੂ ਕਰਵਾਉਣ।
ਉਨ੍ਹਾਂ ਕਿਹਾ ਕਿ, ਪੰਜਾਬ 1947 ਵਿਚ ਹੀ ਨਹੀਂ ਵੰਡਿਆ ਗਿਆ ਸਗੋਂ 1966 ਵਿਚ ਸਟੇਟਾਂ ਦੀ ਵੰਡ ਦੌਰਾਨ ਵੀ ਵੰਡਿਆ ਗਿਆ, ਜਿਸ ਦੇ ਕਾਰਨ ਪੰਜਾਬ ਦੇ ਲੋਕ ਨਾ ਸਿਰਫ ਮਾਲੀ ਨੁਕਸਾਨ ਦੇ ਹਾਮੀ ਹੋਏ ਸਗੋਂ ਅੱਤਵਾਦ ਦੇ ਕਾਰਨ ਦਿਮਾਗੀ ਅਤੇ ਸਮਾਜਿਕ ਪੀੜਾ ਵਿਚੋਂ ਵੀ ਲੰਬੇ ਸਮੇਂ ਤੱਕ ਗੁਜਰਦੇ ਰਹੇ।
ਪਰ ਹੁਣ ਸਮਾਂ ਬਦਲ ਚੁੱਕਿਆ ਹੈ , ਪੰਜਾਬ ਤਰੱਕੀਆਂ ਦੀ ਰਾਹ ‘ਤੇ ਹੈ। ਤਕਨੀਕੀ ਅਤੇ ਜਾਣਕਾਰੀ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰ ਰਿਹਾ ਹੈ। ਬੱਚਿਆਂ ਦਾ ਭਵਿੱਖ ਉੱਜਵਲ ਨਜ਼ਰ ਆਉਣ ਲੱਗਾ ਹੈ ਅਤੇ ਹਰ ਭਾਰਤੀ ਪੰਜਾਬ ਵੱਲ ਨੂੰ ਰੁੱਖ ਕਰ ਰਿਹਾ ਹੈ।
ਸੰਧੂ ਅਨੁਸਾਰ ਜਿਹੜੇ ਵਿਦੇਸ਼ਾਂ ਵਿਚ ਬੈਠ ਕੇ ਪੰਜਾਬ ਖਿਲਾਫ ਬੁਣਤਾਂ ਘੜਦੇ ਹਨ ਉਨ੍ਹਾਂ ਲਈ ਬਿਹਤਰ ਹੈ ਉਹ ਅਪਣੇ ਦਿਮਾਗ ਵਿਚ ਪੰਜਾਬ ਨੂੰ ਵੱਖਵਾਦ ਦੇ ਰਾਹ ‘ਤੇ ਚਲਾਉਣ ਦਾ ਵਿਚਾਰ ਤਿਆਗ ਦੇਣ।
ਪੰਜਾਬ ਐਸਾ ਰਾਜ ਹੈ ਸਿਆਸੀ ਜੰਗ ਵਿਚਾਰਾਂ ‘ਤੇ ਅਧਾਰਿਤ ਹੁੰਦੀ ਹੈ। ਹਰ ਧੜੇ ਨੂੰ ਅਜਾਦੀ ਹੈ ਆਪਣੇ ਵਿਚਾਰ, ਟੀਚਾ ਅਤੇ ਮਕਸਦ ਲੋਕਾਂ ਵਿਚ ਰੱਖੇ ਅਤੇ ਸਿਆਸੀ ਦੰਗਲ ਵਿਚ ਨਿੱਤਰੇ। ਹਰ ਉਸ ਵਿਅਕਤੀ ਨੂੰ ਲੋਕ ਚੁਣਦੇ ਹਨ ਜੋ ਲੋਕਾਂ ਲਈ ਬਿਹਤਰ ਕੰਮ ਕਰ ਸਕੇ ਅਤੇ ਵੱਖਵਾਦ ਦੇ ਫੈਲਣ ਨੂੰ ਰੋਕ ਸਕੇ।
ਉਨ੍ਹਾਂ ਕਿਹਾ ਕਿ, ਪੰਜਾਬੀਆ ਨੂੰ ਵਿਦੇਸ਼ਾ ਤੋਂ ਰਿਮੋਟ ਕੰਟਰੋਲ ਨਾਲ ਨਹੀਂ ਚਲਾਇਆ ਜਾ ਸਕਦਾ। ਪੰਜਾਬ ਦੇ ਲੋਕੀ ਅਮਨ ਸ਼ਾਂਤੀ ਨਾਲ ਜਿਉਣਾ ਚਾਹੁੰਦੇ ਹਨ, ਵੱਖਵਾਦੀ ਸੋਚ ਹੁਣ ਹਾਵੀ ਨਹੀਂ ਹੋ ਸਕਦੀ, ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਤਰੱਕੀ ਅਤੇ ਬਿਹਤਰ ਉਦਯੋਗਿਕ ਢਾਂਚਾ ਮੁੜ ਸਥਾਪਿਤ ਹੁੰਦਾ ਦੇਖ ਲਿਆ ਹੈ ਅਤੇ ਉਹ ਪੰਜਾਬ ਵਿਚ ਸਦਾ ਇਸ ਖੁਸ਼ਹਾਲੀ ਨੂੰ ਮਾਨਣਾ ਚਾਹੁੰਦੇ ਹਨ।
ਪੰਜਾਬ ਨੇ ਬਹੁਤ ਬੁਰੇ ਹਾਲਾਤ ਵੇਖੇ ਹਨ ਜੋ ਹੁਣ ਸਮਾਂ ਪੈ ਕੇ ਧੁੰਦਲੇ ਹੁੰਦੇ ਜਾ ਰਹੇ ਹਨ ਕੋਈ ਵੀ ਮੁੜ ਬੀਤੇ ਕਾਲੇ ਦਿਨ ਪੰਜਾਬ ‘ਤੇ ਨਹੀਂ ਲਿਆਉਣਾ ਚਾਹੁੰਦਾ।
ਵਿਦੇਸ਼ਾਂ ਵਿਚ ਬੈਠੇ ਸਿੱਖ ਕੱਟੜਪੰਥੀ ਵੱਖਵਾਦ ਦੀ ਨੀਤੀ ਨੂੰ ਪੰਜਾਬ ਦੇ ਨੌਜਵਾਨਾਂ ਵਿਚ ਨਹੀਂ ਭਰ ਸਕਦੇ, ਕਿਉਂਕਿ ਪੰਜਾਬ ਦਾ ਨੌਜਵਾਨ ਵਿਗਿਆਨਕ ਅਤੇ ਤਕਨੀਕੀ ਤੌਰ ‘ਤੇ ਸੂਝਵਾਨ ਹੈ ਅਤੇ ਗੁੰਮਰਾਹ ਨਹੀਂ ਹੋਵੇਗਾ।