ਪੰਜਾਬ ਦਾ ਨੌਜਵਾਨ ਹੁਣ ਵਧੇਰੇ ਜਾਗਰੂਕ

punjabiਸਾਬਕਾ ਸਰਕਾਰੀ ਕਰਮਚਾਰੀ ਨਰਿੰਦਰ ਪਾਲ ਸਿੰਘ ਪਲਾਸੌਰ, ਜੋ ਕਿ ਅੱਤਵਾਦ ਵਿਰੋਧੀ ਅਤੇ ਨਸ਼ਾ ਵਿਰੋਧੀ ਮੁਹਿੰਮ ਪੰਜਾਬ ਵਿਚ ਚਲਾ ਰਹੇ ਹਨ। ਉਨ੍ਹਾਂ 1984 ਦੇ ਹਾਲਾਤ ਨੂੰ ਬਖਾਨ ਕਰਦਿਆਂ ਕਿਹਾ ਕਿ, ਉਸ ਵੇਲੇ ਦੇ ਹਾਲਾਤ ਵਿਚ ਬਹੁਤ ਸਾਰਿਆਂ ਦਾ ਨਿਸ਼ਾਨਾ ਪੈਸਾ ਬਨਾਉਣਾ ਸੀ ਅਤੇ ਵਧੇਰੇ ਪਿਸਤੌਲ ਦੀ ਨੋਕ ‘ਤੇ ਆਪਣੀ ਤਾਕਤ ਦਾ ਇਜ਼ਹਾਰ ਕਰਨ ਵਿਚ ਲੱਗ ਗਏ। ਪੰਜਾਬ ਵਿਚ ਬਿਨਾਂ ਕਿਸੇ ਸੇਧ ਦੇ ਅੱਤਵਾਦ ਫੈਲ ਗਿਆ। ਸਿੱਖ ਜਥੇਬੰਦੀਆਂ ਜੋ ਟੀਚਾ ਲੈ ਕੇ ਤੁਰੀਆਂ ਸਨ, ਉਸ ਵਿਚ ਜਲਦ ਹੀ ਅਤਿ ਆਤਮ ਵਿਸ਼ਵਾਸ ਪੈਦਾ ਹੋ ਗਿਆ, ਜਿਸ ਕਾਰਨ ਬਹੁਤ ਸਾਰੀ ਨੌਜਵਾਨ ਪੀੜ੍ਹੀ ਅੱਤਵਾਦ ਵੱਲ ਧੱਕੀ ਗਈ, ਪਰ 1984 ਤੋਂ ਬਾਅਦ ਪੰਜਾਬ ਵਿਚ ਬਦਲਾਅ ਆਇਆ। ਜਿਹੜੀ ਲਹਿਰ ਸਿਆਸੀ ਮੁੱਦਿਆਂ ਨੂੰ ਲੈ ਕੇ ਸ਼ੁਰੂ ਹੋਈ ਸੀ, ਉਸਨੂੰ ਧਾਰਮਿਕ ਰੂਪਰੇਖਾ ਵਿਚ ਬਦਲ ਦਿੱਤਾ ਗਿਆ। ਜਿਸ ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ ‘ਤੇ ਕਤਲੇਆਮ ਹੋਇਆ। ਜਿਸ ਵਿਚ ਵਧੇਰਾ ਫਾਇਦਾ ਸਿਆਸੀ ਧਿਰਾਂ ਨੂੰ ਮਿਲਿਆ। ਇਸੇ ਦੌਰਾਨ ਵੱਖਰੇ ਰਾਜ ਦੀ ਮੰਗ ਵੀ ਸ਼ੁਰੂ ਹੋਈ, ਜਿਸਦੀ ਸ਼ੁਰੂਆਤ ਕਪੂਰੀ ਮੋਰਚਾ ਤੋਂ ਹੋਈ ਅਤੇ ਇਸੇ ਦੌਰਾਨ ਸਿਆਸੀ ਮਸਲਾ, ਅੱਤਵਾਦਕ ਮਸਲਾ ਬਣ ਗਿਆ। ਵਰਣਨਯੋਗ ਹੈ ਕਿ ਪੰਜਾਬ ਦਾ ਨੌਜਵਾਨ ਹੁਣ ਵਧੇਰੇ ਜਾਗਰੂਕ ਹੈ ਅਤੇ ਉਹ ਕਿਸੇ ਵੀ ਪੱਖੋਂ ਲਾਈਲੱਗ ਨਹੀਂ, ਜਿਵੇਂ ਉਸ ਸਮੇਂ ਦੇ ਨੌਜਵਾਨ ਅੱਤਵਾਦ ਵਿਚ ਦਾਖਲ ਹੋਣ ਉਪਰੰਤ ਲੁੱਟਾਂ ਖੋਹਾਂ ਅਤੇ ਫਿਰੌਤੀ ਜਿਹੇ ਘਿਨਾਉਣੇ ਕੰਮਾਂ ਨੂੰ ਅੰਜਾਮ ਦਿੰਦੇ ਰਹੇ। ਉਨ੍ਹਾਂ ਕਿਹਾ ਕਿ, ਉਸ ਵਕਤ ਦੇ ਗਰਮ ਖਿਆਲੀ ਸਰਗਰਮ ਲੋਕ ਪੰਜਾਬ ਤੋਂ ਬਾਹਰ ਪ੍ਰਵਾਸ ਕਰ ਗਏ ਅਤੇ ਪੁਰਾਣੇ ਪੰਜਾਬ ਨੂੰ ਹੁਣ ਦੇ ਪੰਜਾਬ ਨਾਲ ਰਲਾਉਣ ਦੀ ਕੋਸ਼ਿਸ਼ ਵਿਚ ਹਨ। ਪੰਜਾਬ ਦਾ ਨੌਜਵਾਨ ਆਪਣੇ ਆਪ ਨੂੰ ਵਿਸ਼ਵ ਭਾਈਚਾਰੇ ਵਿਚ ਇਕਮਿਕ ਦੇਖਣਾ ਚਾਹੁੰਦਾ ਹੈ। ਵਿਸ਼ਵ ਪੱਧਰ ‘ਤੇ ਆਪਣੀ ਸਥਾਪਨਾ ਕਰਨੀ ਚਾਹੁੰਦਾ ਹੈ ਅਤੇ ਅੱਜ ਦਾ ਨੌਜਵਾਨ ਨਿੱਕੇ ਮੋਟੇ ਮਸਲਿਆਂ ਵਿਚ ਉਲਝਣਾ ਨਹੀਂ ਚਾਹੁੰਦਾ ਅਤੇ ਨਾ ਹੀ ਧਰਮ ਦੇ ਨਾਮ ‘ਤੇ ਕੋਈ ਪ੍ਰਾਪੋਗੰਡਾ ਕਰਨ ਵਿਚ ਵਿਸ਼ਵਾਸ ਰੱਖਦਾ ਹੈ। ਉਨ੍ਹਾਂ ਕਿਹਾ ਕਿ, ਹਿੰਸਾ ਕਿਸੇ ਵੀ ਗੱਲ ਨੂੰ ਰੱਖਣ ਦਾ ਕੋਈ ਢੁੱਕਵਾਂ ਹਥਿਆਰ ਨਹੀਂ ਹੈ। ਹਿੰਸਾ ਦੇ ਨਾਲ ਜੋ ਜਖਮ ਮਿਲਦੇ ਹਨ, ਉਹ ਸਦੀਆਂ ਤੱਕ ਹਰੇ ਰਹਿੰਦੇ ਹਨ। ਹਿੰਸਾ ਦਾ ਹਿੱਸਾ ਬਨਣ ਵਾਲੇ ਲੰਬੇ ਤੱਕ ਇਸਦਾ ਸੰਤਾਪ ਭੋਗਦੇ ਹਨ। ਅਜਾਦੀ ਦਾ ਮਤਲਬ ਆਪਣੇ ਮਿਸ਼ਨ ਦੀ ਪ੍ਰਾਪਤੀ ਕਰਨਾ ਹੈ। ਜੇ ਅਸੀਂ ਕੱਟੜ ਹੋਣਾ ਹੀ ਹੈ ਤਾਂ ਆਪਣੀ ਸੋਚ ਨੂੰ ਬਦਲੀਏ ਅਤੇ ਆਪਣੀ ਕੱਟੜਪੰਥੀ ਪੰਜਾਬ ਨੂੰ ਤਰੱਕੀ ਦੀ ਰਾਹ ਵੱਲ ਲਾਈਏ। ਪੰਜਾਬ ਦਾ ਨੌਜਵਾਨ ਹੁਣ ਪੰਜਾਬ ਦੇ ਅਰਥ ਸ਼ਾਸਤਰ ਨੂੰ ਸਮਝਦਾ ਹੈ ਅਤੇ ਉਹ ਹਰ ਸੂਰਤ ਵਿਚ ਪੰਜਾਬ ਨੂੰ ਕਾਮਯਾਬ ਕਰਨ ਵਿਚ ਆਪਣਾ ਯੋਗਦਾਨ ਪਾਉਣ ਲਈ ਤਤਪਰ ਹੈ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ