ਪੰਜਾਬ ਦੇ ਨੌਜਵਾਨਾਂ ਦੀ ਵਧੇਰੇ ਰੁੱਚੀ ਸਿੱਖਿਆ ਪ੍ਰਾਪਤ ਕਰਨ ਵਿਚ – ਦਵਿੰਦਰ ਸਿੰਘ

studentsਖਾਲਿਸਤਾਨ ਦੇ ਮੁੱਦੇ ਨੂੰ ਪੰਜਾਬ ਵਿਚ ਪ੍ਰਾਪੋਗੰਡਾ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਦੋਂਕਿ ਪੰਜਾਬ ਦੀ ਆਬੋ ਹਵਾ ਵਿਚ ਕਿਤੇ ਨੇੜ੍ਹੇ ਤੇੜ੍ਹੇ ਵੀ ਖਾਲਿਸਤਾਨ ਦੀ ਲਹਿਰ ਨਜਰ ਨਹੀਂ ਆਉਂਦੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਖੁੱਲ੍ਹਦਿਲੇ ਵਿਚਾਰਾਂ ਵਾਲੇ ਸਾਬਕਾ ਫੌਜੀ ਦਵਿੰਦਰ ਸਿੰਘ ਨੇ ਅੱਗੇ ਸਪਸ਼ਟ ਕੀਤਾ ਕਿ, ਪੰਜਾਬ ਜਿਸ ਕਾਲੇ ਦੌਰ ਵਿਚੋਂ ਗੁਜਰਿਆ ਹੈ, ਉਸ ਵਿਚ ਸਵੇਰ ਨੂੰ ਘਰ ਤੋਂ ਨਿਕਲਿਆ ਵਿਅਕਤੀ ਸ਼ਾਮ ਨੂੰ ਘਰ ਪਰਤੇਗਾ, ਇਹ ਕਹਿਣਾ ਮੁਸ਼ਕਿਲ ਹੁੰਦਾ ਸੀ, ਪਰ ਹੁਣ ਸਮਾਂ ਬਦਲ ਚੁੱਕਾ ਹੈ। ਪੰਜਾਬ ਦੇ ਨੌਜਵਾਨ ਸਿੱਖਿਅਕ ਹੋ ਚੁੱਕੇ ਹਨ ਅਤੇ ਬੱਚਿਆਂ ਦੀ ਰੁੱਚੀ ਵਧੇਰੇ ਸਿੱਖਿਆ ਪ੍ਰਾਪਤ ਕਰਨ ਵਿਚ ਹੈ। ਮੌਜੂਦਾ ਪੀੜ੍ਹੀ ਬੀਤੇ ਸਮੇਂ ਨੂੰ ਯਾਦ ਕਰ ਆਪਣੇ ਭਵਿੱਖ ਦੇ ਟੀਚੇ ਤੋਂ ਖੁੰਝਣਾ ਨਹੀਂ ਚਾਹੁੰਦੀ। ਪੰਜਾਬ ਵਿਚੋਂ ਆਤੰਕਵਾਦ ਦੇ ਦਿਨ ਖਤਮ ਹੋ ਚੁੱਕੇ ਹਨ ਅਤੇ ਪੰਜਾਬ ਸੂਬਾ ਮੁੜ ਖੁਸ਼ਹਾਲੀ ਦੀਆਂ ਲੀਹਾਂ ‘ਤੇ ਹੈ। ਉਨ੍ਹਾਂ ਆਪਸੀ ਸਬੰਧਾਂ ਦੀ ਉੱਚ ਮਿਸਾਲ ਦਿੰਦਿਆਂ ਕਿਹਾ ਕਿ, ਪਿੰਡਾਂ ਵਿਚ ਜਬਰੀ ਸਿਆਸੀ ਪਾਰਟੀਆਂ ਨਾਲ ਜੋੜ੍ਹਨ ਦਾ ਮਾਹੌਲ ਖਤਮ ਹੋ ਚੁੱਕਾ ਹੈ। ਪੰਜਾਬ ਅੰਦਰ ਸਰਪੰਚੀ ਦੀਆਂ ਵੋਟਾਂ ਸ਼ਾਂਤਮਈ ਢੰਗ ਨਾਲ ਨ੍ਹੇਪਰੇ ਚੜ੍ਹਦੀਆਂ ਹਨ। ਬਹੁਤਾਤ ਵਿਚ ਪੰਜਾਬ ਦੇ ਪਿੰਡਾਂ ਅੰਦਰ ਸਰਪੰਚ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾਣ ਲੱਗੀ ਹੈ। ਅਸਲ ਵਿਚ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਹਨ, ਕੋਈ ਵੀ ਪੰਜਾਬ ਅੰਦਰ ਮਾੜ੍ਹੇ ਦਿਨਾਂ ਦੀ ਵਾਪਸੀ ਨਹੀਂ ਚਾਹੁੰਦਾ। ਪੰਜਾਬ ਦੀ ਅਵਾਮ ਆਪਣੀ ਅਜਾਦੀ ਨੂੰ ਗੁਆਉਣਾ ਨਹੀਂ ਚਾਹੁੰਦੀ। ਪੰਜਾਬ ਦਾ ਹਰ ਵਿਅਕਤੀ ਖੁਸ਼ਹਾਲ ਅਤੇ ਡਰ ਰਹਿਤ ਮਾਹੌਲ ਵਿਚ ਜਿਉਣਾ ਚਾਹੁੰਦਾ ਹੈ, ਜਿੱਥੇ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਰਹਿ ਸਕੇ। ਦਵਿੰਦਰ ਸਿੰਘ ਅਨੁਸਾਰ 1984 ਦੇ ਦੌਰਾਨ ਵੀ ਉਨ੍ਹਾਂ ਦੇ ਪਿੰਡ ਦੀਆਂ ਗਲੀਆਂ ਵਿਚ ਖਾਲਿਸਤਾਨ ਦੀ ਗੱਲ ਨਹੀਂ ਸੀ ਕੋਈ ਕਰਦਾ, ਪਰ ਦਹਿਸ਼ਤ ਦਾ ਮਾਹੌਲ ਜਰੂਰ ਸੀ, ਨਾ ਹੀ ਉਨ੍ਹਾਂ ਦੇ ਪਿੰਡ ਖਾਲਿਸਤਾਨ ਦੇ ਹੱਕ ਵਿਚ ਕਦੇ ਨਾਹਰੇ ਲੱਗੇ ਅਤੇ ਨਾ ਇਸ ਸਬੰਧ ਵਿਚ ਕੋਈ ਰੈਲੀ ਹੋਈ, ਕਿਉਂਕਿ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਸਨ। ਖਾਸਕਰ ਸਿੱਖ ਭਾਈਚਾਰਾ ਪੰਜਾਬ ਵਿਚ ਕਦੇ ਵੀ ਖਰਾਬ ਮਾਹੌਲ ਨਹੀਂ ਚਾਹੁੰਦਾ, 99% ਪੰਜਾਬੀ ਆਪਣੇ ਬੱਚਿਆਂ ਦੇ ਭਵਿੱਖ ਲਈ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕਰਨਗੇ। ਕੋਈ ਵੀ ਆਪਣੇ ਬੱਚਿਆਂ ਦੇ ਅਧਿਕਾਰ ਨਾਲ ਵਿਦੇਸ਼ੀ ਤਾਕਤਾਂ ਅਤੇ ਗੈਰਸਮਾਜੀ ਧੜਿਆਂ ਨੂੰ ਹਾਵੀ ਨਹੀਂ ਹੋਣ ਦੇਵੇਗਾ। ਦਵਿੰਦਰ ਸਿੰਘ ਦੇ ਪਿੰਡ ਵਿਚ ਕਈ ਸਦੀਆਂ ਤੋਂ ਪੰਡਤਾਂ ਦੇ ਪਰਿਵਾਰ ਵੱਸੇ ਹੋਏ ਹਨ, ਜੋ ਕਿ ਸਮੂਹ ਪਿੰਡ ਵਾਸੀਆਂ ਦੇ ਭਾਈਚਾਰੇ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ, ਸਮਾਂ ਬਦਲ ਚੁੱਕਾ ਹੈ, ਹੁਣ ਕੋਈ ਜਾਤੀਵਾਦ ਅਤੇ ਧਰਮ ਦੇ ਵਖਰੇਵੇਂ ਦੀ ਗੱਲ ਨਹੀਂ ਕਰਦਾ। ਖਾਲਿਸਤਾਨ ਨੂੰ ਪ੍ਰਾਪੋਗੰਡਾ ਵਜੋਂ ਵਰਤਿਆ ਜਾ ਰਿਹਾ। ਆਪਣੇ ਨਿੱਜੀ ਸਵਾਰਥ, ਹਿੱਤਾਂ ਦੀ ਪੂਰਤੀ ਜਾਂ ਆਰਥਿਕ ਸਥਿਤੀ ਨੂੰ ਉੱਚਾ ਚੁੱਕਣ ਲਈ ਲਾਲਚਵੱਸ ਵੱਖਵਾਦ ਦੀ ਬੀਨ ਵਜਾਉਣ ਲਈ ਮਜਬੂਰ ਕੀਤੇ ਜਾ ਰਹੇ ਹਨ, ਜਦੋਂਕਿ ਮਾਹੌਲ ਵਿਚ ਐਸੀ ਕੋਈ ਸਰਗਰਮੀ ਨਹੀਂ।