wind_cyc_super_nov2017_ita_320x50

ਪੰਜਾਬ ਭਾਰਤ ਦੀ ਸਭ ਤੋਂ ਪ੍ਰਮੁੱਖ ਸਟੇਟ ਹੈ – ਗੁਰਮੀਤ ਸਿੰਘ

babluਖਾਲਿਸਤਾਨ ਕੀ ਹੈ? ਖਾਲਿਸਤਾਨ ਪਿੱਛੇ ਲੁਕੇ ਹੋਏ ਕੁਝ ਲੋਕਾਂ ਦੇ ਆਪਣੇ ਨਿੱਜੀ ਮੁਫਾਦ ਤੋਂ ਇਲਾਵਾ ਆਮ ਲੋਕਾਂ ਵਿਚ ਇਸਦੇ ਅਰਥਾਂ ਦਾ ਕੋਈ ਬਹੁਤਾ ਗਿਆਨ ਨਹੀਂ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਹੀਦੇ ਆਜਮ ਸ: ਭਗਤ ਸਿੰਘ ਯੂਥ ਫਰੰਟ ਦੇ ਚੇਅਰਮੈਨ ਗੁਰਮੀਤ ਸਿੰਘ ਬਬਲੂ ਨੇ ਕੀਤਾ। ਉਨ੍ਹਾਂ ਕਿਹਾ ਕਿ, ਜਿਹੜੇ ਸਿੱਖ ਨੌਜਵਾਨ ਭਾਰਤ ਖਿਲਾਫ ਪ੍ਰੋਪੋਗੰਡਾ ਕਰ ਰਹੇ ਹਨ, ਉਹ ਵਿਦੇਸ਼ਾਂ ਵਿਚ ਬੈਠੇ ਤਰੱਕੀ ਦੀਆਂ ਰਾਹਾਂ ‘ਤੇ ਚੱਲਦੇ ਪੰਜਾਬ ਬਾਰੇ ਕੋਈ ਬਹੁਤਾ ਗਿਆਨ ਨਹੀਂ ਰੱਖਦੇ। ਪੰਜਾਬ ਭਾਰਤ ਦੀ ਸਭ ਤੋਂ ਪ੍ਰਮੁੱਖ ਸਟੇਟ ਹੈ, ਜਿੱਥੇ ਸਮੂਹ ਦਰਮਾਂ ਦੇ ਲੋਕ ਬਿਨਾਂ ਕਿਸੇ ਭੇਦਭਾਵ ਦੇ ਰਹਿੰਦੇ ਹਨ, ਜਿਨ੍ਹਾਂ ਵਿਚ ਧਰਮ ਦਾ ਵਿਵਾਦ ਉੱਕਾ ਦੇਖਣ ਨੂੰ ਨਹੀਂ ਮਿਲਦਾ। ਸਰਕਾਰ ਵੱਲੋਂ ਲਗਾਤਾਰ ਤਰੱਕੀ ਵੱਲ ਜਾ ਰਹੇ ਪੰਜਾਬ ਨੂੰ ਬਿਹਤਰ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਗਿਆ ਹੈ, ਜਿਸਦਾ ਮੁੱਖ ਲਾਭ ਪੰਜਾਬ ਵਾਸੀਆ ਨੂੰ ਮਿਲ ਰਿਹਾ ਹੈ। ਖਾਲਿਸਤਾਨ ਦੀ ਮੰਗ ਪੰਜਾਬ ਵਿਚੋਂ ਕਦੇ ਵੀ ਨਹੀਂ ਉੱਠੀ, ਬਲਕਿ ਇਹ ਸੋਚ ਵਿਦੇਸ਼ਾਂ ਵਿਚ ਵੱਸੀ ਕੱਟੜਪੰਥੀ ਸਿੱਖ ਧੜੇਬੰਦੀਆਂ ਦੀ ਅਵਾਜ ਹੈ, ਜੋ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਨੂੰ ਤਾਰਪੀੜੋ ਹੋ ਰਹੀ ਹੈ। ਉਨ੍ਹਾਂ ਅਜਿਹੇ ਗਰਮ ਖਿਆਲੀ ਧੜਿਆਂ ਨੂੰ ਅਪੀਲ ਕੀਤੀ ਕਿ, ਉਹ ਇਕ ਵਾਰ ਪੰਜਾਬ ਫੇਰੀ ਪਾਉਣ ਜਿਸ ਨਾਲ ਉਨ੍ਹਾਂ ਨੂੰ ਨਵੇਂ ਪੰਜਾਬ ਦੀ ਤਸਵੀਰ ਨਜ਼ਰ ਆ ਸਕੇ। ਉਨ੍ਹਾਂ ਸਵਾਲੀਆ ਨਿਸ਼ਾਨ ਲਗਾਉਂਦਿਆਂ ਕਿਹਾ ਕਿ, ਜੇ ਕਿਸੇ ਸੂਬੇ ਵਿਚ ਬਿਹਤਰ ਉਦਯੋਗੀਕਰਨ ਮੌਜੂਦ ਹੋਵੇ, ਬੁਨਿਆਦੀ ਢਾਂਚਾ ਬਿਹਤਰ ਹੋਵੇ, ਲੋਕਾਂ ਵਿਚ ਅਮਨ ਸ਼ਾਂਤੀ ਹੋਵੇ ਫਿਰ ਅਜਿਹੇ ਸੂਬੇ ਨੂੰ ਜੇ ਕੋਈ ਬਦਨਾਮ ਕਰੇ ਜਾਂ ਵੱਖਵਾਦ ਦੀ ਗੱਲ ਕਰੇ ਤਾਂ ਇਹ ਅਜਿਹੇ ਵਿਅਕਤੀਆਂ ਦੀ ਨਿੱਜੀ ਸੋਚ ਹੋਵੇਗੀ।