ਭਾਰਤੀ ਧੁੰਦ ਤੇ ਰਾਜਨੀਤੀ ਦੇ ਸ਼ਿਕਾਰ – ਜਸਵਿੰਦਰ ਸਿੰਘ ਲਾਟੀ

delhi-pollution images ob-vh147_ipollu_g_20121108072208 smog-pollution_6db05c68-ad86-11e7-839f-5e4b0d653fbd thick-smog-pollution_9f96b134-a30d-11e6-8b09-4d35dc1d77aa weather-pollution_76bdc5ba-a2a2-11e6-8b09-4d35dc1d77aa

ਪੋਵਿਲਿਓ (ਇੱਟਲੀ) 16/11/2017(ਜਸਵਿੰਦਰ ਸਿੰਘ ਲਾਟੀ) – ਅੱਜ ਜੋ ਮੌਸਮ ਤੇ ਹਵਾ ਦਾ ਪ੍ਰਦੂਸ਼ਣ ਇੰਡੀਆ ਚ ਵੱਧ ਰਿਹਾ ਹੈ ਸ਼ਾਇਦ ਹੀ ਕੋਈ ਹੋਰ ਦੇਸ਼ ਹੋਵੇਗਾ ਜਿਥੇ ਇਨਾ ਜਿਆਦਾ ਪ੍ਰਦੂਸ਼ਣ ਹੋਵੇ  ਇਸ ਪ੍ਰਦੂਸ਼ਣ ਨੇ ਇਕ ਰਾਜਨੀਤੀ ਦਾ ਮੋੜ ਵੀ ਲੈ ਲਿਆ ਹੈ  ਜਿਥੇ ਸਰਕਾਰਾਂ ਦੀ ਆਪਸੀ ਰੰਜਸ਼ ਨੇ ਆਮ ਲੋਕ ਨੂੰ ਦੁਵਿਧਾ ਚ ਪਾ ਕੇ ਰੱਖਿਆ ਹੈ ਕੁੱਛ ਦਿਨ ਪਹਿਲਾ ਜਦ ਝੋਨੇ ਦੀ ਪਰਾਲੀ ਦੀ ਨਾ ਜਲਾਉਣ ਦੀ ਗੱਲ ਕਹੀ ਗਈ ਤਾ ਸਰਕਾਰ ਨੇ ਇਹ ਨਹੀ ਸੋਚਿਆ ਕੇ ਉਸ ਪਰਾਲੀ ਨੂੰ ਕਢਣ ਲਈ ਕਿਸਾਨ ਦਾ ਕਿੰਨਾ ਖਰਚਾ ਆਵੇਗਾ ਜਿਸ ਤੇ ਸਰਕਾਰ ਨੇ ਕਿਸਾਨ ਨੂੰ ਕੋਈ ਵੀ ਢੁਕਵਾਂ ਮੁਆਵਜਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਕਿਸਾਨ ਨੂੰ ਹਮੇਸ਼ਾ ਦੀ ਤਰਾਂ ਇਸ ਪਰਾਲੀ ਨੂੰ ਖੇਤ ਚ ਹੀ ਜਲਾਉਣਾ ਪਿਆ ਚਾਹੇ ਉਹ ਪੰਜਾਬ ,ਹਰਿਆਣਾ ,ਉੱਤਰ ਪ੍ਰਦੇਸ਼ ਜਾ ਫੇਰ ਕੋਈ ਹੋਰ ਦੇਸ਼ ਦਾ ਕੋਈ ਪ੍ਰਾਂਤ ਹੋਵੇ ਅਖੀਰ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਆਖਿਆ ਕੇ ਕਿਸਾਨ ਨੂੰ ਘੱਟ ਤੋਂ ਘੱਟ 5000 ਰੁਪਿਆ ਪਰ ਏਕੜ ਦਿੱਤਾ ਜਾਵੇ ਤਾ ਕਿਸੇ ਵੀ ਸਰਕਾਰ ਨੇ ਉਸ ਤੇ ਹਾਮੀ ਨਹੀ ਭਰੀ ਤੇ ਆਪਣਾ ਇਹ ਕਹਿ ਕੇ ਪਲਾ ਝਾੜ ਦਿੱਤਾ ਕੇ ਖਜਾਨਾ ਖਾਲੀ ਹੈ .. ਅੰਤ ਜਦ ਦਿੱਲੀ ਚ ਪਾਣੀ ਛਿੜਕਾ ਦੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਦੇਸ਼ ਦੇ ਵਾਤਾਵਰਣ ਮੰਤਰਾਲੇ (ਡਾਕਟਰ ਹਰਸ਼ ਵਰਧਨ) ਅਗੇ ਰੱਖੀ ਤਾ ਉਹਨਾ ਇਹ ਕਹਿ ਕੇ ਪਲਾ ਝਾੜ ਦਿੱਤਾ ਕੇ ਅਸੀਂ ਦਿੱਲੀ ਲਈ ਕੋਈ ਮਦੱਦ ਨਹੀ ਕਰ ਸਕਦੇ . ਇਨ੍ਹਾਂ ਕੋਲੋਂ ਪੁੱਛਣ ਵਾਲਾ ਹੋਵੇ ਕੇ ਦਿੱਲੀ ਦੀ ਜਨਤਾ ਵੀ ਇਸ ਭਾਰਤ ਦੇਸ਼ ਦੇ ਵਸਨੀਕ ਹਨ ,ਜਾਂ ਫਿਰ ਬੀ ਜੇ ਪੀ .. ਇਸ ਨੂੰ ਆਪਣੀ ਇਕ ਰਾਜਸ਼ੀ ਰੰਜਿਸ਼ ਕਰਕੇ ਦੇਖ ਰਹੀ ਹੈ ਬਹੁੱਤ ਦੁੱਖ ਹੁੰਦਾ ਜਦ ਇਕ ਦੇਸ਼ ਚ ਐਮਰਜੈਂਸੀ ਵਰਗੇ ਹਲਾਤ ਬਣੇ ਹੋਣ ਤੇ ਸਰਕਾਰਾਂ ਤੇ ਪਾਰਟੀਆਂ ਇਕ ਮੰਚ ਤੇ ਆਉਣ ਦੇ ਵਜਾਏ ਇਕ ਆਪਣੀ ਕਿਸ ਕੱਢ ਰਹੀਆਂ ਹੋਣ ਇਕ ਨਵੇਂ  ਬਿਆਨ ਚ ਜਾਖੜ ਸਾਬ੍ਹ ਨੇ ਆਖਿਆ ਕਿ ਕੇਜਰੀਵਾਲ  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ 1500 ਕਰੋੜ ਰੁਪਿਆ ਪੰਜਾਬ ਲਈ ਲਿਆ ਕੇ ਦੇਵੇ ਇਨ੍ਹਾਂ ਨੂੰ ਪੁੱਛਣ ਵਾਲਾ ਹੋਵੇ ਪੰਜਾਬ ਦੀ ਜਨਤਾ ਨੇ ਤੁਹਾਨੂੰ ਬਹੁਮਤ ਦੇ ਕੇ ਭੇਜਿਆ ਤੁਸੀਂ ਉਨ੍ਹਾਂ ਦੀ ਮੁਸ਼ਕਿਲ ਦੇਖਣੀ ਆ ਜਾ ਕੇਂਦਰ ਨੇ, ਨਾ ਕੇ  ਦੂਸਰੇ ਪ੍ਰਾਂਤ ਦੇ ਮੁਖ ਮੰਤਰੀ ਨੇ .. ਇਸ ਕਰਕੇ ਸੱਭ ਨੂੰ ਰਾਜਨੀਤੀ ਤੋਂ ਉਪਰ ਉੱਠ ਕੇ ਇਕ ਆਮ ਨਾਗਰਿਕ ਵਾਰੇ ਸੋਚਣਾ ਚਾਹੀਦਾ ਹੈ . ਰੱਬ ਕਰੇ ਮੇਰੇ ਦੇਸ਼ ਦੇ ਲੋਕ ਇਹਨਾਂ ਲੀਡਰਾ ਦੀ ਸਿਆਸਤ ਸਮਜ ਸਕਣ ਨਹੀ ਤਾ ਜਿਸਤਰਾਂ ਗੋਰਿਆਂ ਰਾਜ ਕੀਤਾ ਇਕ ਦੂਸਰੇ ਨੂੰ ਲੜਾ ਕੇ ਉਸੇ ਤਰਾਂ ਇਹ ਕਾਲੇ ਵੀ ਰਾਜ ਕਰਦੇ ਰਹਿਣਗੇ ਇਕ ਦੂਸਰੇ ਨੂੰ ਲੜਾ ਕੇ .. ਨੀਤੀਆਂ ਇਨ੍ਹਾਂ ਦੀਆ ਓਹੀ ਹਨ ਜੋ 1947 ਤੋਂ ਪਹਿਲਾ ਸਨ , ਸਿਰਫ ਰੰਗ ਬਦਲੇ ਹਨ ਗੋਰਿਆਂ ਤੋਂ ਕਾਲੇ I