ਲੁਧਿਆਣਾ ਦੇ ਹਲਵਾਰਾ ਵਿਖੇ ਬਣੇਗਾ ਨਵਾਂ ਆਲਮੀ ਏਅਰਪੋਰਟ

halwaraਪੰਜਾਬ ਦੇ ਲੋਕਾਂ ਨੂੰ ਅਹਿਸਾਸ ਹੈ ਕਿ ਹਿੰਸਾ ਦੀ ਰਾਹ ‘ਤੇ ਚੱਲਣ ਨਾਲ ਪੰਜਾਬ ਦੀ ਤਰੱਕੀ ਨੂੰ ਢਾਹ ਲੱਗੇਗੀ। ਪੰਜਾਬੀਆਂ ਦੇ ਸੁਪਨੇ ਚਕਨਾਚੂਰ ਹੋ ਜਾਣਗੇ ਅਤੇ ਪੰਜਾਬ ਦੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਹੀ ਨਹੀਂ, ਸਗੋਂ ਠੱਪ ਹੋ ਸਕਦਾ ਹੈ। ਸਿਆਸੀ ਅਤੇ ਨਿੱਜੀ ਸਵਾਰਥ ਦੀ ਪੂਰਤੀ ਲਈ ਛੋਟੀਆਂ ਛੋਟੀਆਂ ਜਥੇਬੰਦੀਆਂ ਵਿਚ ਵੰਡੇ ਵਿਦੇਸ਼ਾਂ ਵਿਚ ਬੈਠੇ ਪੰਜਾਬ ਨੂੰ ਆਪਣੀ ਥਾਪ ‘ਤੇ ਚਲਾਉਣ ਵਾਲੇ ਅੱਜ ਦੇ ਪੰਜਾਬ ਦੀ ਤਰੱਕੀ ਤੋਂ ਕੋਹਾਂ ਦੂਰ ਹਨ। ਅਜਿਹੀਆਂ ਸੰਸਥਾਵਾਂ ਵੱਲੋਂ ਪੰਜਾਬ ਦੀ ਤਰੱਕੀ ਵਿਚ ਯੋਗਦਾਨ ਪਾਉਣ ਦੀ ਬਜਾਇ ਪੰਜਾਬੀਅਤ ਦੀ ਵਿਚਾਰਧਾਰਾ ਨੂੰ ਫਿਰਕੂਪ੍ਰਸਤੀ ਦਾ ਘੁਣ ਲਗਾ ਰਹੇ ਹਨ।
ਲੁਧਿਆਣਾ ਦੇ ਆਈਏਐਫ ਸਟੇਸ਼ਨ ਹਲਵਾਰਾ ਵਿਖੇ ਸਾਂਝੇ ਯੋਗਦਾਨ ਨਾਲ ਨਿਊ ਇੰਟਰਨੈਸ਼ਨਲ ਸਿਵਲ ਏਅਰ ਟਰਮੀਨਲ ਸਥਾਪਤ ਕਰਨ ਲਈ ਪੰਜਾਬ ਸਰਕਾਰ ਅਤੇ ਏਅਰਪੋਰਟ ਅਥਾਰਟੀ ਆਫ ਇੰਡੀਆ (ਏ ਏ ਆਈ) ਵੱਲੋਂ ਇਕ ਸਮਝੌਤਾ ਕੀਤਾ ਗਿਆ ਹੈ। ਸਰਕਾਰੀ ਬੁਲਾਰੇ ਮੁਤਾਬਕ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਏæਏæਆਈæ ਦੇ ਚੇਅਰਮੈਨ ਗੁਰਪ੍ਰਸਾਦ ਮਹਾਪਾਤਰਾ ਦੀ ਹਾਜ਼ਰੀ ਚ ਇਸ ਸਮਝੌਤੇ ‘ਤੇ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਏਅਰਪੋਰਟਜ਼ ਅਥਾਰਟੀ ਆਫ ਇੰਡੀਆ ਦੇ ਈ ਡੀ ਸ੍ਰੀ ਜੀ ਡੀ ਗੁਪਤਾ ਵੱਲੋਂ ਹਸਤਾਖ਼ਰ ਕੀਤੇ ਗਏ।
ਇਹ ਪ੍ਰਾਜੈਕਟ ਏਅਰਪੋਰਟ ਅਥਾਰਟੀ ਆਫ਼ ਇੰਡੀਆ ਅਤੇ ਪੰਜਾਬ ਸਰਕਾਰ ਦੀ ਸਾਂਝੇਦਾਰੀ ਨਾਲ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਏਅਰਪੋਰਟ ਅਥਾਰਟੀ ਦਾ ਹਿੱਸਾ 51 ਫੀਸਦ ਅਤੇ ਪੰਜਾਬ ਸਰਕਾਰ ਗਲਾਡਾ ਦੇ ਰਾਹੀਂ 49 ਫੀਸਦੀ ਹਿੱਸੇਦਾਰੀ ਪਾਵੇਗੀ। ਇਸ ਸਮਝੌਤੇ ਦੇ ਤਹਿਤ ਏਅਰਪੋਰਟ ਅਥਾਰਟੀ ਆਫ਼ ਇੰਡੀਆ ਨਵੇਂ ਏਅਰਪੋਰਟ ਦੇ ਵਿਕਾਸ ਸਬੰਧੀ ਸਾਰੇ ਪੂੰਜੀ ਖ਼ਰਚੇ ਕਰੇਗੀ ਜਦਕਿ ਪੰਜਾਬ ਸਰਕਾਰ ਇਸ ਵਿੱਚ 135.54 ਏਕੜ ਜ਼ਮੀਨ ਮੁਫ਼ਤ ਵਿੱਚ ਮੁਹੱਈਆ ਕਰਵਾਏਗੀ। ਇਸ ਤੋਂ ਇਲਾਵਾ ਸਾਂਝੇਦਾਰੀ ਤਹਿਤ ਸਾਰੇ ਆਪਰੇਸ਼ਨਲ, ਪ੍ਰਬੰਧਕ ਅਤੇ ਰੱਖ ਰਖਾਅ ਜਿਸ ਵਿੱਚ ਰਿਪੇਅਰ ਵੀ ਸ਼ਾਮਿਲ ਹੈ, ਸਹਿਣ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਕਾਰਜ ਵਾਸਤੇ ਪਹਿਲਾਂ ਐਮ ਓ ਸੀ ਏ ਅਤੇ ਏਅਰਪੋਰਟਜ਼ ਅਥਾਰਟੀ ਆਫ ਇੰਡੀਆ (ਏ ਏ ਆਈ) ਨਾਲ ਸਮਝੌਤਾ ਕੀਤਾ ਗਿਆ ਸੀ।