ਲੋਕਾਂ ਵੱਲੋਂ ਨਕਾਰੀ ਮੂਵਮੈਂਟ ਕਾਮਯਾਬ ਨਹੀਂ ਹੁੰਦੀ

warਕਿਸੇ ਵੀ ਮੂਵਮੈਂਟ ਜਾਂ ਵਿਚਾਰਧਾਰਾ ਨੂੰ ਚਲਾਉਣ ਦੇ ਲਈ ਲੋਕਾਂ ਦਾ ਸਮਰਥਨ ਮਿਲਣਾ ਜਰੂਰੀ ਹੈ, ਪਰ ਜੇ ਲੋਕ ਪਿਛੋਕੜ ਵਿਚ ਕਿਸੇ ਵੀ ਮੂਵਮੈਂਟ ਤੋਂ ਬੁਰੀ ਤਰ੍ਹਾਂ ਅੱਕ ਚੁੱਕੇ ਹੋਣ ਜਾਂ ਕਿਸੇ ਵੀ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਨਕਾਰ ਚੁੱਕੇ ਹੋਣ ਤਾਂ ਉਹ ਵਿਚਾਰਧਾਰਾ ਆਪਣੀ ਮੌਤ ਆਪੇ ਮਰ ਜਾਂਦੀ ਹੈ। ਇਹੀ ਹਾਲ ਪੰਜਾਬ ਵਿਚ ਦੇਖਣ ਨੂੰ ਮਿਲ ਰਿਹਾ ਹੈ, ਜਦੋਂ ਪੰਜਾਬ ਹਰ ਪੱਖੋਂ ਬੁਲੰਦੀ ਦੀਆਂ ਰਾਹਾਂ ‘ਤੇ ਲਗਾਤਾਰ ਅੱਗੇ ਵਧ ਰਿਹਾ ਹੈ, ਪਰ ਕੁਝ ਲੋਕ ਫਿਰਕੂ ਵਿਚਾਰਧਾਰਾ ਅਤੇ ਧੜੇਬਾਜੀ ਨੂੰ ਪੰਜਾਬ ‘ਤੇ ਮੁੜ ਥੋਪਣਾ ਚਾਹੁੰਦੇ ਹਨ। ਵੱਖਵਾਦ ਦੀ ਗੱਲ ਕਰਨ ਵਾਲੇ ਮੁੱਠੀ ਭਰ ਲੋਕ ਫਿਰਕਾਪ੍ਰਸਤੀ ਦੀ ਆੜ ਵਿਚ ਆਪਣੇ ਸਵਾਰਥ ਦੀ ਪੂਰਤੀ ਲਈ ਗਰਮਖਿਆਲੀ ਵਿਚਾਰਧਾਰਾ ਦੀ ਚੰਗਿਆੜੀ ਨੂੰ ਭੜਕਾਏ ਰੱਖਣ ਲਈ ਮੁੜ ਪੰਜਾਬ ਦੇ ਨੌਜਵਾਨਾਂ ਦਾ ਸਹਾਰਾ ਲੈ ਰਹੇ ਹਨ। ਵਿਦੇਸ਼ਾਂ ਵਿਚ ਬੈਠੇ ਸਿਆਸੀ ਲਾਭ ਲੈਣ ਦੇ ਚਾਹਵਾਨ, ਪੰਜਾਬ ਦੇ ਕੁਝ ਭਟਕੇ ਹੋਏ ਜਾਂ ਅਪਰਾਧਿਕ ਸੋਚ ਵਾਲੇ ਨੌਜਵਾਨਾਂ ਨੂੰ ਹਥਿਆਰਾਂ ਦੀ ਤਰ੍ਹਾਂ ਵਰਤਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ਦੀ ਇੰਟੈਲੀਜੈਂਸ ਟੀਮ ਵੱਲੋਂ ਬੀਤੇ ਦਿਨੀਂ ਅਜਿਹੇ ਇਕ ਗ੍ਰੌਹ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜੋ ਪੰਜਾਬ ਵਿਚ ਦਹਿਸ਼ਤ ਫੈਲਾਉਣ ਲਈ ਵਾਰਦਾਤਾਂ ਕਰਦਾ ਸੀ। ਇਸ ਗ੍ਰਿਫ਼ਤਾਰ ਕੀਤੇ ਇਸ ਗਰੌਹ ਦੇ ਮੈਂਬਰਾਂ ਕੋਲੋਂ ਭਾਰੀ ਅਸਲਾ ਵੀ ਬਰਾਮਦ ਕੀਤਾ ਗਿਆ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਦੇ ਏ ਆਈ ਜੀ ਕੁਲਜੀਤ ਸਿੰਘ ਨੇ ਇਸ ਕਾਰਵਾਈ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ, ਇੰਟੈਲੀਜੈਂਸ ਟੀਮ ਪੰਜਾਬ ਵਿਚ ਹਰ ਸਮੇਂ ਚੁਕੰਨੀ ਹੈ ਅਤੇ ਵੱਡੀ ਛੋਟੀ ਹਰ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਉੱਤੇ ਨਜ਼ਰ ਬਣਾਏ ਹੋਏ ਹੈ। ਉਨ੍ਹਾਂ ਸਪਸ਼ਟ ਕੀਤਾ ਕਿ, ਸਰਕਾਰ ਵੱਲੋਂ ਹਰ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜਿਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਬਾਹਰੀ ਤਾਕਤਾਂ ਵੱਲੋਂ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ, ਅਜਿਹੇ ਲੋਕ ਅਪਰਾਧਿਕ ਸੋਚ ਵਾਲੇ ਹੁੰਦੇ ਹਨ। ਜੋ ਆਪਣੇ ਨਿੱਜੀ ਸਵਾਰਥ ਲਈ ਅਜਿਹੇ ਨੌਜਵਾਨਾਂ ਦੀ ਖੋਜ ਕਰਦੇ ਹਨ, ਜੋ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋਣ ਜਾਂ ਸੋਚਣ ਸ਼ਕਤੀ ‘ਤੇ ਬਹੁਤਾ ਜੋਰ ਨਾ ਪਾਉਂਦੇ ਹੋਣ। ਜਿਸ ਨਾਲ ਵਿਦੇਸ਼ਾਂ ਵਿਚ ਬੈਠੇ ਆਕਾਵਾਂ ਦੀ ਸੋਚ ਨੂੰ ਬੂਰ ਲੱਗਦਾ ਰਹੇ। ਬੀਤੇ ਸਮੇਂ ਦੌਰਾਨ ਪੰਜਾਬ ਵਿਚ ਵਾਪਰੇ ਸੁਪਾਰੀ ਕਿਲਿੰਗ ਦੇ ਮਾਮਲੇ ਇਨ੍ਹਾਂ ਤੱਥਾਂ ਨੂੰ ਹੋਰ ਮਜਬੂਤ ਕਰ ਦਿੰਦੇ ਹਨ। ਜਿਕਰਯੋਗ ਹੈ ਕਿ ਇਨਾਂ ਮਾਮਲਿਆਂ ਵਿਚ ਇਟਲੀ, ਸਪੇਨ, ਫਰਾਂਸ, ਯੂ ਕੇ ਆਦਿ ਵਿਚ ਵੱਸੇ ਕੁਝ ਨਾਮਵਰ ਲੋਕਾਂ ਦੇ ਨਾਮ ਵੀ ਸਾਹਮਣੇ ਆਏ ਹਨ। ਪੰਜਾਬ ਵਿਚ ਹਰ ਗਤੀਵਿਧੀ ਨੂੰ ਬੜੇ ਹੀ ਢੁੱਕਵੇਂ ਢੰਗ ਨਾਲ ਘੋਖਿਆ ਜਾ ਰਿਹਾ ਹੈ, ਜਿਸ ਨਾਲ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ। ਪੰਜਾਬ ਪੁਲਿਸ ਪੂਰੀ ਮੁਸਤੈਦੀ ਨਾਲ ਹਾਲਾਤ ‘ਤੇ ਕਾਬੂ ਪਾਏ ਹੋਏ ਹੈ।
ਵਿਚਾਰਣਯੋਗ ਹੈ ਕਿ ਆਪਣੇ ਸਵਾਰਥ ਦੀ ਪੂਰਤੀ ਲਈ ਪੰਜਾਬ ਸੂਬੇ ਦਾ ਮਾਹੌਲ ਖਰਾਬ ਕਰਨਾ ਕੋਈ ਬਹੁਤੀ ਸਮਝਦਾਰੀ ਵਾਲੀ ਗੱਲ ਨਹੀਂ। ਆਈ ਜੇ ਕੁਲਜੀਤ ਸਿੰਘ ਨੇ ਸਪਸ਼ਟ ਕੀਤਾ ਕਿ, ਪੰਜਾਬ ਪੁਲਿਸ ਹਰ ਪੱਖੋਂ ਮੁਸਤੈਦ ਅਤੇ ਚੁਕੰਨੀ ਹੈ। ਉਨ੍ਹਾਂ ਕਿਹਾ ਕਿ, ਦਹਿਸ਼ਤਗਰਦੀ ਦੇ ਮਾਹੌਲ ਨੂੰ ਮੁੜ ਘਰ ਨਹੀਂ ਕਰਨ ਦੇਵਾਂਗੇ। ਇਸ ਤੋਂ ਇਲਾਵਾ ਗੁੰਮਰਾਹ ਹੋਏ ਨੌਜਵਾਨਾਂ ਦਾ ਮੁੜ ਵਸੇਬਾ ਨਿਸ਼ਚਤ ਕੀਤਾ ਜਾ ਰਿਹਾ ਹੈ।

ਨੋਟ : ਕਿਸੇ ਵਿਅਕਤੀ ਵਿਸ਼ੇਸ਼ ਦੇ ਬਿਆਨਾਂ ਅਤੇ ਲੇਖਕ ਦੇ ਵਿਚਾਰਾਂ ਨਾਲ ਸੰਪਾਦਕ ਦਾ ਸਹਿਮਤ ਹੋਣਾ ਜਰੂਰੀ ਨਹੀਂ