ਵਿਸ਼ਵ ਦੇ ਹਰ ਇਨਸਾਨ ਨੂੰ ਦਰਬਾਰ ਸਾਹਿਬ ਇਕ ਵਾਰ ਜਰੂਰ ਜਾਣਾ ਚਾਹੀਦਾ!!

ਭਾਰਤ ਦੇ ਲੋਕਾਂ ਵਿਚ ਜਾਤਪਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਸ਼ਾਂਤੀ ਨਾਲ ਜਿਉਣ ਦੀ ਇੱਛਾ!
indiaਭਾਰਤ ਵਿਚ ਕਈ ਦਹਾਕਿਆਂ ਤੋਂ ਰਹਿਣ ਵਾਲੀ ਸਾਧਵੀ ਭਗਵਤੀ ਸਰਸਵਤੀ ਜੀ ਅਸਲ ਵਿਚ ਅਮਰੀਕਾ ਤੋਂ ਹਨ। ਉਹ ਭਾਰਤ ਦੀ ਬਹੁਪੱਖੀ ਸਖਸ਼ੀਅਤ ਜਿੱਥੇ ਸਮੂਹ ਧਰਮਾਂ, ਜਾਤਾਂ ਅਤੇ ਵਿਚਾਰਾਂ ਦਾ ਮੇਲਜੋਲ ਅਤੇ ਆਪਸੀ ਭਾਈਚਾਰੇ ਤੋਂ ਪ੍ਰਭਾਵਿਤ ਹੋਏ। ਉਨ੍ਹਾਂ ਖੁਲਾਸਾ ਕੀਤਾ ਕਿ, ਜਿਵੇਂ ਵਿਦੇਸ਼ਾਂ ਵਿਚ ਵੱਖਰੇ ਵੱਖਰੇ ਧੜਿਆਂ ਵੱਲੋਂ ਭਾਰਤ ਨੂੰ ਸਮਾਜਿਕ ਵੰਡਾਂ ਵਿਚ ਦਰਸਾਇਆ ਜਾਂਦਾ ਹੈ, ਅਜਿਹੀ ਕੋਈ ਗੱਲ ਉਨ੍ਹਾਂ ਨੂੰ ਇੱਥੇ ਨਜ਼ਰ ਨਹੀਂ ਆਈ। ਸਾਧਵੀ ਭਗਵਤੀ ਸਰਸਵਤੀ ਜੀ ਗੰਗਾ ਕਿਨਾਰੇ ਪਰਮਨਾਥ ਨਿਕੇਤਨ ਆਸ਼ਰਮ ਰਿਸ਼ੀਕੇਸ਼ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ, ਮੈਂ ਪਿਛਲੇ 20 ਸਾਲ ਤੋਂ ਇੱਥੇ ਰਹਿ ਰਹੀ ਹਾਂ। ਉਹ ਭਾਰਤ ਦਰਸ਼ਨ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ, ਸਮੂਹ ਭਾਰਤ ਦੇ ਲੋਕਾਂ ਵਿਚ ਜਾਤਪਾਤ ਅਤੇ ਧਰਮ ਤੋਂ ਉੱਪਰ ਉੱਠ ਕੇ ਸ਼ਾਂਤੀ ਨਾਲ ਜਿਉਣ ਦੀ ਇੱਛਾ ਹੈ। ਉਨ੍ਹਾਂ ਆਪਣੇ ਬਿਆਨ ਵਿਚ ਕਿਹਾ ਕਿ, ਵਿਦੇਸ਼ਾਂ ਵਿਚ ਗਰਮ ਖਿਆਲੀ ਸਿੱਖ ਧੜੇ ਆਪਣੇ ਕਿਸੇ ਨਿੱਜੀ ਵਫਾਦ ਲਈ ਸਮਾਜ ਨੂੰ ਤੋੜ੍ਹਨ ਦੀ ਬਜਾਇ ਸ਼ਾਂਤੀ ਦਾ ਸੰਦੇਸ਼ ਦੇ ਕੇ ਜੋੜ੍ਹਨ ਵੱਲ ਆਕਰਸ਼ਿਤ ਹੋਣ। ਵਿਸ਼ਵ ਵਿਚ ਕੋਈ ਵੀ ਮਸਲਾ ਨਫ਼ਰਤ ਜਾਂ ਦਹਿਸ਼ਤਗਰਦੀ ਨਾਲ ਹੱਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ, ਸਮੂਹ ਵਿਸ਼ਵ ਇਕ ਪਰਿਵਾਰ ਹੈ ਅਤੇ ਜੇ ਪਰਿਵਾਰ ਵਿਚ ਕਿਸੇ ਦੀ ਰਾਇ ਇਕ ਦੂਸਰੇ ਨਾਲ ਨਹੀਂ ਰਲਦੀ ਤਾਂ ਉਸ ਨੂੰ ਚੰਗੇ ਢੰਗ ਨਾਲ ਮਿਲ ਬੈਠ ਕੇ ਹੱਲ ਕਰਨ ਦੀ ਕੋਸ਼ਿਸ਼ ਜਰੂਰ ਬਣਦੀ ਹੈ। ਉਨ੍ਹਾਂ ਵਿਦੇਸ਼ਾਂ ਵਿਚ ਕਾਰਜਸ਼ੀਲ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਇੱਕ ਸਾਂਝੇ ਮੰਚ ਉੱਤੇ ਆ ਕੇ ਸ਼ਾਂਤੀਪੂਰਵਕ ਆਪਣੇ ਮਸਲਿਆਂ ਨੂੰ ਰੱਖਣ ਅਤੇ ਕੋਈ ਵੀ ਸਿਆਸੀ ਧਿਰ ਆਪਣੇ ਨਿੱਜੀ ਵਫਾਦ ਲਈ ਇਕ ਦੂਸਰੇ ਦਾ ਲਾਹਾ ਨਾ ਲਵੇ। ਉਨ੍ਹਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹਰ ਇਕ ਸੰਜੀਦਾ ਗੱਲ ਨੂੰ ਜਾਂ ਕਿਸੇ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਤੋਂ ਪਹਿਲਾਂ ਆਪਣੇ ਮਨ ਦੀ ਅਵਾਜ ਜਰੂਰ ਸੁਣੋ।
ਸਾਧਵੀ ਜੋ ਕਿ ਡਿਵਾਇਨ ਸ਼ਕਤੀ ਫਾਊਂਡੇਸ਼ਨ ਦੀ ਫਾਊਂਡਰ ਅਤੇ ਪ੍ਰਧਾਨ ਹੈ, ਇਸ ਤੋਂ ਇਲਾਵਾ ਗਲੋਬਲ ਇੰਟਰਫੇਥ ਵਾਸ਼ ਇਲਾਇੰਸ ਦੀ ਜਨਰਲ ਸਕੱਤਰ ਵੀ ਹੈ, ਨੇ ਕਿਹਾ ਕਿ, ਦਰਬਾਰ ਸਾਹਿਬ ਸਿੱਖਾਂ ਦਾ ਪਵਿੱਤਰ ਧਾਰਮਿਕ ਸਥਾਨ ਹੈ, ਜੋ ਸਮੂਹ ਮਜ਼ਹਬਾਂ, ਜਾਤਾਂ, ਵਰਣਾਂ, ਵਰਗਾਂ ਦਾ ਸਤਿਕਾਰ ਕਰਦਾ ਹੈ, ਜਿੱਥੇ ਹਰ ਇਕ ਨੂੰ ਬਰਾਬਰ ਦਾ ਅਧਿਕਾਰ ਹੈ।
ਵਿਸ਼ਵ ਦੇ ਹਰ ਇਨਸਾਨ ਨੂੰ ਦਰਬਾਰ ਸਾਹਿਬ ਇਕ ਵਾਰ ਜਰੂਰ ਜਾਣਾ ਚਾਹੀਦਾ ਹੈ। ਜਿਸ ਨਾਲ ਉਸ ਨੂੰ ਸਾਂਝੀਵਾਲਤਾ ਦੇ ਸੰਦੇਸ਼ ਦੀ ਸਮਝ ਆ ਸਕੇ। ਸਾਡਾ ਮੁੱਖ ਉਦੇਸ਼ ਸ਼ਾਂਤੀ ਨੂੰ ਪ੍ਰੇਰਿਤ ਕਰਨਾ ਹੈ ਅਤੇ ਮਨੁੱਖੀ ਜੀਵਨ ਨੂੰ ਸੁਚੱਜਾ ਕਰਨ ਲਈ ਇਸਦੀ ਮੁੱਖ ਲੋੜ ਹੈ!