wind_cyc_super_india_marzo2017_ing_728x90

ਸਰਬੱਤ ਖਾਲਸਾ ਨੂੰ ਅਕਾਲ ਤਖ਼ਤ ‘ਤੇ ਹਾਵੀ ਕਰਨ ਦੀ ਕੋਸ਼ਿਸ਼!

skਅਫਸੋਸ ਦੀ ਗੱਲ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਪਾਕਿਸਤਾਨ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਹਿਸਾਬ ਨਾਲ ਚਲਾਉਣ ਵਿਚ ਵੱਡੇ ਪੱਧਰ ‘ਤੇ ਕਾਮਯਾਬ ਹੋ ਚੁੱਕੀ ਹੈ। ਪ੍ਰਬੰਧਕ ਕਮੇਟੀ ਆਈਐਸਆਈ ਦੀ ਕਠਪੁਤਲੀ ਤਰ੍ਹਾਂ ਕੰਮ ਕਰਦੀ ਨਜ਼ਰ ਆਉਂਦੀ ਹੈ। ਪ੍ਰਬੰਧਕ ਕਮੇਟੀ ਨੂੰ ਨਿਰਦੇਸ਼ ਈਟੀਪੀਬੀ ਵੱਲੋਂ ਜਾਰੀ ਕੀਤੇ ਜਾਂਦੇ ਹਨ, ਜਿਨ੍ਹਾਂ ਵੱਲੋਂ ਪਿਛਲੇ ਦਿਨਾਂ ਵਿਚ ਸਿੱਖਾਂ ਨੂੰ ਅਕਾਲ ਤਖ਼ਤ ਖਿਲਾਫ ਭੜਕਾਉਣ ਦੀ ਪੁਰਜੋਰ ਕੋਸ਼ਿਸ਼ ਕੀਤੀ ਗਈ। ਇਸੇ ਕੜ੍ਹੀ ਤਹਿਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਵੱਲੋਂ ਭਾਰਤ ਵਿਚਲੇ ਸਿੱਖਾਂ ਨੂੰ ਅਕਾਲ ਤਖ਼ਤ ਅਜਾਦ ਕਰਾਉਣ ਦਾ ਨਾਅਰਾ ਬੁਲੰਦ ਕੀਤਾ। ਤਾਰਾ ਸਿੰਘ ਵੱਲੋਂ ਜਾਰੀ ਕੀਤੇ ਫੁਰਮਾਨ ਅਨੁਸਾਰ ਸਰਬੱਤ ਖਾਲਸਾ ਨੂੰ ਅਕਾਲ ਤਖ਼ਤ ‘ਤੇ ਹਾਵੀ ਕਰਨ ਦੀ ਸਕੀਮ ਘੜੀ ਗਈ। ਪ੍ਰਬੰਧਕ ਕਮੇਟੀ, ਆਈਐਸਆਈ ਅਤੇ ਈਟੀਪੀਬੀ ਭਾਰਤ ਵਿਚਲੇ ਸਿੱਖਾਂ ਨੂੰ ਪਾੜ੍ਹਨ ਦੀ ਪੁਰਜੋਰ ਕੋਸ਼ਿਸ਼ ਵਿਚ ਲੱਗੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਪਾਕਿਸਤਾਨ ਵਿਚਲੇ ਧਾਰਮਿਕ ਸਥਾਨਾਂ ਵਿਚ ਭਾਰਤ ਨੂੰ ਲੌਂੜੀਂਦੇ ਸਿੱਖ ਦਹਿਸ਼ਤਗਰਦਾਂ ਨੂੰ ਪਨਾਹ ਦਿੱਤੀ ਗਈ ਹੈ, ਜੋ ਕਿ ਲਗਾਤਾਰ ਇਸਲਾਮੀ ਦਹਿਸ਼ਤਗਰਦਾਂ ਦੇ ਸੰਪਰਕ ਵਿਚ ਦੱਸੇ ਜਾ ਰਹੇ ਹਨ। ਧਾਰਮਿਕ ਜਾਂ ਸੱਭਿਅਕ ਕਾਰਜਾਂ ਵਿਚ ਹਿੱਸਾ ਲੈਣ ਜਾਂਦੇ ਭਾਰਤੀ ਸਿੱਖ ਕੱਟੜਪੰਥੀਆਂ ਨਾਲ ਪਾਸਿਤਾਨ ਵਿਚ ਪਨਾਹ ਲੈ ਚੁੱਕੇ ਸਿੱਖ ਦਹਿਸ਼ਤਗਰਦ ਸੰਪਰਕ ਸਾਧਦੇ ਹਨ। ਪਾਕਿਸਤਾਨ ਵਿੱਚ ਵੱਸਦੇ ਸਿੱਖ ਇਸਲਾਮੀ ਕੱਟੜਪੰਥੀਆਂ ਦਾ ਸਮੇਂ ਸਮੇਂ ਸਿਰ ਨਿਸ਼ਾਨਾ ਬਣਦੇ ਰਹੇ ਹਨ। ਤਾਰਾ ਸਿੰਘ ਵੱਲੋਂ ਖੁੱਲ੍ਹੇ ਬਿਆਨ ਵਿਚ ਪੰਜਾਬ ਦੇ ਸਿੱਖ ਨੌਜਵਾਨਾਂ ਅਤੇ ਅਕਾਲ ਤਖ਼ਤ ਦੀ ਕਾਰਗੁਜਾਰੀ ‘ਤੇ ਸਵਾਲੀਆ ਚਿੰਨ੍ਹ ਲਗਾਇਆ ਗਿਆ। ਉਨ੍ਹਾਂ ਸਰਬੱਤ ਖਾਲਸਾ ਦੀ ਲੋੜ ਨੂੰ ਹੋਰ ਪੁਖਤਾ ਕਰਦਿਆਂ ਸਪਸ਼ਟ ਕੀਤਾ ਕਿ ਅਕਾਲ ਤਖ਼ਤ ਖਿਲਾਫ ਖੜ੍ਹਨ ਦਾ ਮੁੱਖ ਏਜੰਡਾ ਸਰਬੱਤ ਖਾਲਸਾ ਹੈ।