ਸਿੱਖ ਕੌਮ ਗੁੰਮਰਾਹ ਕਿਉ?

altਯੋਰਪ, 7 ਜੁਲਾਈ – ਅੱਜ ਤਕ ਸਭ ਤੋਂ ਵੱਡੀ ਘਟਨਾਂ 1984 ਸੀ੍ਰ ਹਰਿਮੰਦਰ ਸਾਹਿਬ ਦੇ ਹਮਲਾ ਕਰਨਾਂ ਮੌਕੇ ਦੀ ਕਾਂਗਰਸ ਸਰਕਾਰ ਦੀ ਬਹੁਤ ਵੱਡੀ ਗਲਤੀ ਸੀ ਜਿਸ ਨੂੰ ਪ੍ਰਧਾਨ ਮੰਤਰੀ, ਮਤੀ ਸੋਨੀਆਂ ਗਾਂਧੀ ਅਤੇ ਰਾਹੁਲ ਗਾਂਧੀ ਨੇ ਗਹਿਰੇ ਦੁੱਖ ਦਾ ਇਜਹਾਰ ਕਰਦਿਆਂ ਮਾਫੀ ਮੰਗੀ ਅਤੇ ਅੱਗੇ ਤੋਂ ਇਤਿਹਾਸ ਵਿਚ ਇਹੋ ਜਿਹੀ ਗਲਤੀ ਨਾਂ ਕਰਨ ਦਾ ਪ੍ਰਣ ਕੀਤਾ। ਇਸ ਦੇ ਨਾਮ ਇਹ ਵੀ ਸਭ ਤੋਂ ਵੱਡੀ ਘਟਨਾ ਇਹ ਹੋਈ ਕਿ ਉਸ ਵਕਤ ਸਭ ਤੋਂ ਵੱਧ ਹਿੰਦੂ ਕਟੜ ਪਾਰਟੀ ਬੀਜੇਪੀ ਨੇ ਮੌਕੇ ਦੀ ਸਰਕਾਰ ਤੇ ਸੀ੍ਰ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦਾ ਸਭ ਤੋਂ ਵੱਧ ਦਬਦਬਾ ਬਣਾਇਆ ਜਿਸ ਨੂੰ ਦੇਖਦਿਆ ਸਰਕਾਰ ਨੂੰ ਇਹ ਕਰਨਾਂ ਪਿਆਂ ਕਿਉ ਕਿ ਉਸ ਵਕਤ ਵਿਰੋਧੀ ਪਾਰਟੀ ਬੀਜੇਪੀ ਸੀ। ਅੱਜ ਸਿੱਖ ਕੌਮ ਇਕ ਪਾਸੇ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਕਹਿੰਦੇ ਹਨ ਦੂਸਰੇ ਪਾਸੇ ਸੀ੍ਰ ਹਰਿਮੰਦਰ ਸਾਹਿਬ ਤੇ ਹਮਲਾ ਕਰਵਾਉਣ ਵਾਲੀ ਬੀਜੇਪੀ ਲਈ ਅੱਖਾਂ ਬੰਦ ਕਰ ਰੱਖੀਆਂ ਹਨ ਜਦੋਂ ਕਿ ਲਾਲ ਕ੍ਰਿਸ਼ਨ ਅਡਵਾਨੀ ਨੇ ਅਪਣੀ ਕਿਤਾਬ ਵਿਚ ਸਰੇਆਮ ਲਿਖਿਆ ਹੈ ਜਿਸ ਨੂੰ ਲਿਖਕੇ ਸਿੱਖ ਕੌਮ ਦੇ ਮੂੰਹ ਤੇ ਕਰਾੜੀ ਚਪੇੜ ਮਾਰੀ ਹੈ ਪਰ ਸਿੱਖ ਕੌਮ ਦੀ ਅਣਖ ਮਰ ਗਈ ਹੈ ਜਿਸ ਨੂੰ ਅਪਣੇ ਸਿਰ ਤੇ ਬਿਠਾਇਆ ਹੋਇਆ ਹੈ ਪੰਜਾਬ ਵਿਚ ਸਿੱਖੀ ਦਾ ਘਾਣ ਕਰਨ ਲਈ ਪਿੰਡ ਪਿੰਡ ਵਿਚ ਆਰ ਆਰ ਐਸ ਦਿਨ ਰਾਤ ਲਗੇ ਹੋਏ ਹਨ ਜਿਸ ਦਾ ਸਾਥ ਅਕਾਲੀ ਦਲ ਬਾਦਲ ਦੇ ਰਿਹਾ ਹੈ ਜਿਸ ਨੂੰ ਦੇਖਦਿਆਂ ਸਿੱਖਾਂ ਨੂੰ ਇਕੋ ਟੀਕਾ ਲਗ ਜਾਂਦਾ ਹੈ ਕਿ ਕਾਂਗਰਸ ਨੇ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਸੀ ਇਸ ਲਈ ਵੋਟ ਨਹੀ ਪਾਉਣੀ ਪਰ ਇਹ ਨਜਰ ਨਹੀ ਆ ਰਿਹਾ ਕਿ ਸਿੱਖੀ ਅਤੇ ਸੀ੍ਰ ਹਰਿਮੰਦਰ ਸਾਹਿਬ ਅਤੇ ਦਿੱਲੀ ਵਿਚ ਹੋਏ ਸਿੱਖ ਕਤਲੇਆਮ ਪਿਛੇ ਕਟੱੜਵਾਦ ਜੁਮੇਂਵਾਰ ਹੈ ਜਿਸ ਦੀ ਮਾਂ ਬੀਜੇਪੀ ਹੈ। ਜੇਕਰ ਪੰਜਾਬ ਦੇ ਲੋਕਾਂ ਨੇ ਇਹਨਾਂ ਪਾਰਲੀਮੈਂਟ ਚੋਣਾਂ ਵਿਚ ਬੀਜੇਪੀ ਨੂੰ ਵੋਟ ਪਾਈ ਤਾਂ ਉਸ ਤੋਂ ਬਾਦ ਜਿਸ ਤਰੀਕੇ ਗੁਜਰਾਤ ਵਿਚ ਮੁਸਲਮਾਨਾਂ ਨੂੰ ਘਰਾਂ ਤੋਂ ਕੱਢ ਕੱਢਕੇ ਮਾਰਿਆ ਗਿਆ ਸੀ ਉਸੇ ਤਰੀਕੇ ਪੰਜਾਬ ਵਿਚ ਅਤੇ ਉਹਨਾਂ ਥਾਵਾਂ ਤੇ ਸਰੇਆਮ ਕਤਲੇਆਮ ਹੋਣਗੇ ਜਿੱਥੇ ਜਿੱਥੇ ਘੱਟ ਗਿਣਤੀ ਕੌਮਾਂ ਰਹਿੰਦੀਆਂ ਹਨ। ਪਿਛਲੇ ਤੀਂਹ ਸਾਲ ਤੋਂ ਬੀਜੇਪੀ ਅਤੇ ਅਕਾਲੀ ਦਲ ਵਾਲੇ ਕਾਂਗਰਸ ਦੀ ਇਸ ਗਲਤੀ ਨੂੰ ਕਰ ਕਰਕੇ ਲੋਕਾਂ ਦੇ ਜਜਬਾਤਾਂ ਨਾਲ ਖੇਡ ਕੇ ਇਕ ਵਾਰ ਸੈਟਰ ਵਿਚ ਸਰਕਾਰ ਬਣਾਕੇ ਅਤੇ ਤਿੰਨ ਵਾਰ ਅਕਾਲੀ ਦਲ ਪੰਜਾਬ ਵਿਚ ਸਰਕਾਰ ਬਣਾ ਗਈ ਹੈ ਪਰ ਸੈਟਰ ਵਿਚ ਬੀਜੇਪੀ ਦੀ ਸ਼ਰਕਾਰ ਆਉਣ ਤੇ ਉਹਨਾਂ ਨੇ ਪਾਰਲੀਮੈਂਟ ਵਿਚ ਮਤਾ ਪਾਕੇ ਸੀ੍ਰ ਹਰਿਮੰਦਰ ਸਾਹਿਬ ਵਿਚ ਹੋਇਆ ਹਮਲਾ ਅਤੇ ਦਿੱਲੀ ਸਮੇਤ ਦੂਸਰੇ ਸੁਬਿਆਂ ਵਿਚ ਹੋਏ ਹਮਲਿਆਂ ਸਿੱਖਾਂ ਦੇ ਹੋਏ ਕਤਲੇਆਮ ਦਾ ਅਫਸੋਸ ਪ੍ਰ੍ਰਗਟ ਕੀਤਾ ਮਤਾ ਪਾਇਆ ਅਤੇ ਕਿਸੇ ਵੀ ਕਾਤਲ ਨੂੰ ਸਜਾ ਦਿਵਾਈ। ਇਹ ਸਭ ਸਿੱਖਾਂ ਨੂੰ ਧਰਮ ਦੇ ਨਾਮ ‘ਤੇ ਜਜਬਾਤੀ ਕਰਕੇ ਰਾਜਨੀਤੀ ਖੇਡ ਰਹੀ ਹੈ। ਅਸੀਂ ਬੀਜੇਪੀ ਦੀ ਗਲ ਤਾਂ ਕਰਦੇ ਹੀ ਹਾਂ ਪਰ ਸਾਨੂੰ ਅਫਸੋਸ ਅਪਣੇ ਸਿੱਖਾਂ ਤੇ ਹੈ। ਪੰਜਾਬ ਵਿਚ ਅਕਾਲੀ ਦਲ ਦੀ ਤਿੰਨ ਵਾਰ ਸਰਕਾਰ ਬਣੀ ਹੈ ਮੈਂ ਸਿੱਖਾਂ ਕੋਲੋ ਜਵਾਬ ਮੰਗਦਾ ਹਾਂ ਕਿ ਪਿਛਲੇ ਤੀਂਹ ਸਾਲਾ ਵਿਚ ਪੰਦਰਾਂ ਸਾਲ ਅਕਾਲੀਆਂ ਦਾ ਰਾਜ ਰਿਹਾ ਹੈ ਹੁਣ ਵੀ ਹੈ ਕੀ ? ਅਕਾਲੀ ਦਲ ਦੀ ਸਰਕਾਰ ਨੇ 1984ਦੇ ਸਿਖ ਕਤਲੇਆਮ ਦੇ ਪੀੜਤਾ ਨੂੰ ਘਰ ਦਿੱਤੇ ਹਨ ਉਹਨਾਂ ਨੂੰ ਰੋਜਗਾਰ ਦਿੱਤੇ ਹਨ, ਉਹਨਾਂ ਦੇ ਬੱਚਿਆਂ ਨੂੰ ਪੜਾਈ ਲਈ ਮਦਦ ਕੀਤੀ ਹੈ ਜਾਂ ਵਿਧਵਾ ਬੀਬੀਆਂ ਨੂੰ ਸਰਕਾਰੀ ਪੈਨਸਨ ਲਾਈ ਹੈ। ਪਿਛਲੇ ਤੀਂਹ ਸਾਲਾ ਤੋਂ ਦੰਗਾਪੀੜਤ ਅੱਜ ਵੀ ਦਰ ਦਰ ਦੀਆਂ ਠੋਕਰਾਂ ਖਾ ਰਹੇ ਹਨ। ਕੁਝ ਕੁ ਇਹਨਾਂ ਦੰਗਾ ਪੀੜਤਾਂ ਵਿਚ ਲਾਲਚੀ ਲੋਕ ਅਪਣੀਆਂ ਜੇਬਾਂ ਭਰਨ ਦੀ ਖਾਤਿਰ ਅਕਾਲੀ ਦਲ ਦੇ ਗੁਣ ਗਾਈਨ ਕਰਦੇ ਹਨ ਪਰ ਜਦੋਂ ਮਸਲੇ ਹਲ ਨਹੀਂ ਹੁੰਦੇ ਤਾਂ ਫਿਰ ਬਿਆਨ ਦਿੰਦੇ ਹਨ ਕਿ ਅਕਾਲੀ ਦਲ ਨੂੰ ਜਦੋ ਵੋਟਾਂ ਦੀ ਲੋੜ ਹੁੰਦੀ ਹੈ ਉਸ ਵਕਤ ਦੰਗਾ ਪੀੜਤਾ ਨੂੰ ਵਰਤਦੇ ਹਨ। ਕਿੰਨਾਂ ਕੁ ਚਿਰ ਇਹੋ ਕੁਝ ਚਲਦਾ ਰਹੇਗਾ। ਨਵੀ ਗੱਲ ਇਹ ਸਾਹਮਣੇ ਆਈ ਹੈ ਕਿ ਬੀਜੇਪੀ ਨੇ ਨਰਿੰਦਰ ਮੋਦੀ ਨੂੰ ਚੋਣ ਚੇਅਰਮੈਂਨ ਨਿਯੁਕਤ ਕਰ ਦਿੱਤੇ ਨੂੰ ਅਜੇ ਇਕ ਦੋ ਮਹੀਨੇ ਹੋਏ ਹਨ ਜਿਸ ਨੇ ਬਾਬਰੀ ਮਸਜਿਦ ਤੇ ਰਾਮ ਮੰਦਰ ਬਣਾਉਣ ਦਾ ਐਲਾਨ ਕਰ ਦਿਤਾ ਹੈ। ਦੇਖਲਿਆਂ ਤੁਸੀ 21 ਸਾਲ ਪੁਰਾਣੇ ਮੁੱਦੇ ਨੂੰ ਫਿਰ ਨਵਾਂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਕਿ ਇਹ ਮਸਲਾ ਦੇਸ਼ ਦੀ ਸੁਪਰੀਮ ਕੋਰਟ ਵਿਚ ਕੇਸ ਚੱਲ ਰਿਹਾ ਹੈ। ਉਸ ਵਕਤ ਉਤਰ ਪ੍ਰਦੇਸ਼ ਵਿਚ ਕਿੰਨੇ ਲੋਕ ਮਾਰੇ ਗਏ ਜਦੋਂ ਇਕ ਮੁਸਲਮਾਨਾ ਦੀ ਬਾਬਰੀ ਮਸਜਿਦ ਨੂੰ ਢਾਹਕੇ ਉਸ ਅਸਥਾਨ ਤੇ ਰਾਮ ਮੰਦਰ ਬਣਾਉਣ ਲਈ ਬੀਜੇਪੀ ਅੜੀ ਹੋਈ ਹੈ। ਇਸੇ ਤਰੀਕੇ ਜੇਕਰ ਦੇਸ਼ ਭਾਰਤ ਵਿਚ ਬੀਜੇਪੀ ਦੀ ਸਰਕਾਰ ਬਣ ਗਈ ਤਾਂ ਗੁਰਦੁਆਰੇ, ਚਰਚਾਂ ਅਤੇ ਮਸਜਿਦਾਂ ਵੀ ਹਿੰਦੂ ਮੰਦਰ ਬਣਾਏ ਜਾਣ ਲਈ ਪਿਛੇ ਨਹੀਂ ਹਟੇਗੀ। ਫਿਰ ਇਕ ਧਰਮਯੁਧ ਮੋਰਚਾ ਸੁਰੂ ਹੋਵੇਗਾ ਜਿਸ ਵਿਚ ਗੁਰਦੁਆਰਿਆਂ ਨੂੰ ਮੰਦਰ ਬਣਾਉਣ ਲਈ ਸ਼ਹੀਦ ਹੋਣਗੇ, ਪੁਲਿਸ ਮੁਕਾਬਲੇ ਵਿਚ ਸਿੱਖਾਂ ਨੂੰ ਮਾਰਿਆ ਜਾਵੇਗਾ, ਸਿੱਖ ਜਿਹੜੇ ਬਚ ਜਾਣਗੇ ਉਹ ਵਿਦੇਸ਼ਾਂ ਵਿਚ ਜਲਾਵਤਨੀ ਕਟਨਗੇ। ਇਹ ਸਭ ਉਸ ਸਮੇ ਹੋਵੇਗਾ ਜਦੋ ਸੁਖਬੀਰ ਬਾਦਲ ਦਾ ਮੁੰਡਾ ਅਕਾਲੀ ਦਲ ਦਾ ਪ੍ਰਧਾਨ ਬਣੇਗਾ ਅਤੇ ਆਪ ਮੁੱਖ ਮੰਤਰੀ। ਕਿਉ ਕਿ ਸਿੱਖਾਂ ਦੀ ਕੁਰਬਾਨੀ ਤੋਂ ਬਿਨਾਂ ਅਕਾਲੀ ਦਲ ਦੀ ਸਰਕਾਰ ਨਹੀਂ ਬਣ ਸਕਦੀ। ਮਾਵਾਂ ਦੇ ਪੁਤਰ, ਭੈਣਾਂ ਦੇ ਵੀਰ ਅਤੇ ਸਿਰ ਦੇ ਸਾਂਈ ਦੀਆਂ ਕੁਰਬਾਨੀਆਂ ਤੋਂ ਬਾਦ ਹੀ ਪਿਛਲੀਆਂ ਅਕਾਲੀ ਸਰਕਾਰਾਂ ਬਣੀਆਂ ਹਨ ਅਤੇ ਉਸ ਵਕਤ ਸੁਖਬੀਰ ਬਾਦਲ ਰਾਜਨੀਤੀ ਵਿਚ ਆਉਣਾਂ ਸੀ ਅਤੇ ਅਗੇ ਉਸ ਦੇ ਪੁੱਤਰ ਨੇ ਆਉਣਾਂ ਹੈ। ਯਾਦ ਰੱਖਿਉ ਪੰਜਾਬ ਵਾਸੀਉ ਅਤੇ ਸਿੱਖ ਕੌਮ ਦੇ ਵਫਾਦਾਰੋ ਇਹ ਸਮਾਂ ਜਰੂਰ ਆਵੇਗਾ ਜੇਕਰ ਇਸ ਨੂੰ ਰੋਕਣਾਂ ਹੈ ਤਾਂ ਇਸ ਕੱਟੜਪੰਥੀ ਪਾਰਟੀ ਬੀਜੇਪੀ ਨੂੰ ਖਤਮ ਕਰਨ ਲਈ ਉਪਰਾਲੇ ਕਰਨੇ ਪੈਣਗੇ। ਨਹੀ ਤਾਂ ਬੀਜੇਪੀ ਦਾ ਦਿੱਤਾ ਨਾਹਰਾ,ਹਿੰਦੂ ਹਿੱਦੀ, ਹਿੰਦੋਸਤਾਨ,ਬਾਕੀ ਸਾਰੇ ਪਾਕਿਸਤਾਨ ਹੋਕੇ ਰਹੇਗਾ। ਅਖੀਰ ਸਿੱਖਾਂ ਵੱਲੋਂ ਇਕੋ ਨਾਹਰਾ ਹੋਵੇਗਾ ਇਹ ਨਹੀਂ ਹੋਣ ਦਿੱਤਾ ਜਾਵੇਗਾ ਭਾਵੇ ਇਸ ਲਈ ਸਿੱਖ ਕੌਮ ਨੂੰ ਕੁਰਬਾਨੀਆਂ ਨਾ ਕਰਨੀਆਂ ਪੈਣ। ਸਿੱਖ ਕੌਮ ਨੂੰ ਬੇਨਤੀ ਹੈ ਕਿ ਜਮਾਨਾਂ ਦਿਮਾਗ ਨਾਲ ਅਤੇ ਸੋਚ ਨਾਲ ਚਲਾਉਣ ਵਾਲਾ ਹੈ ਜਿਸ ਨੂੰ ਬਿਨਾਂ ਕੁਰਬਾਨੀਆਂ ਤੋਂ ਕਰਕੇ ਦੱਸੋ ਕਿਉ ਕਿ ਸਿੱਖਾਂ ਦੀਆ ਕੁਰਬਾਨੀਆਂ ਦਾ ਫਾਇਦਾ ਫਿਰ ਸਿਆਸੀ ਪਾਰਟੀਆਂ ਨੇ ਲੈ ਜਾਣਾਂ ਹੈ ਸਿਰਫ ਸਿੱਖ ਕੌਮ ਨੂੰ ਬਰਸੀਆਂ ਅਤੇ ਉਹਨਾਂ ਦੀਆਂ ਯਾਦਗਰਾਂ ਬਣਾਉਣ ਲਈ ਦਸਵੰਧ ਇਕਠੇ ਕਰਨੇ ਪੈਣਗੇ। ਦਸਵੰਧ ਇਕਠੇ ਕਰਨ ਵਾਲੇ ਵੀ ਅਪਣੀਆਂ ਕੋਠੀਆਂ ਬਣਾਕੇ ਬੈਠ ਜਾਣਗੇ ਅਤੇ ਸਰਕਾਰਾਂ ਵਿਚ ਕੁਰਸੀਆਂ ਲੈ ਲੈਣਗੇ। ਮੇਰੀ ਸਿੱਖ ਕੌਮ ਨੂੰ ਬੇਨਤੀ ਹੈ ਕਿ ਜਮਾਨਾਂ ਬਹੁਤ ਅੱਗੇ ਚਲਾ ਗਿਆ ਹੈ ਸਾਨੂੰ ਬਹੁਤ ਸੋਚ ਸਮਝਕੇ ਅੱਗੇ ਦੀ ਸੋਚਣੀ ਪੈਣੀ ਹੈ। ਅੱਜ ਤੱਕ ਅਸੀਂ ਇਸ ਕਰਕੇ ਪਿਛੇ ਹਾਂ ਕਿਉ ਕਿ ਸਾਨੂੰ ਰਾਜਨੀਤਕ ਲੋਕਾਂ ਨੇ ਪਿਛਲੀਆਂ ਗੱਲਾਂ ਵਿਚ ਪਾ ਪਾਕੇ ਅਪਣੀਆਂ ਕੁਰਸੀਆਂ ਹਾਸ਼ਿਲ ਕੀਤੀਆਂ ਹਨ। ਆਉ ਸਾਰੇ ਅਪਣੀ ਨਵੀ ਨੋਜਵਾਨ ਪੀੜੀ ਨੂੰ ਚੰਗਾ ਰੋਜਗਾਰ ਅਤੇ ਚੰਗੀ ਜਿੰਦਗੀ ਦੇਣ ਲਈ ਚੰਗੀ ਸੋਚ ‘ਤੇ ਧਾਰਨੀ ਬਣੀਏ ਅਤੇ ਵਾਰ ਵਾਰ ਗੁੰਮਰਾਹ ਹੋਣ ਤੋਂ ਬਚੀਏ।

ਮਨਮੋਹਣ ਸਿੰਘ ਜਰਮਨੀ