ਸੋਸ਼ਲ ਮੀਡੀਆ ਸੈੱਲ, ਦੇਸ਼ ਅਤੇ ਸਮਾਜ ਵਿਰੋਧੀ ਗਰੁੱਪਾਂ ‘ਤੇ ਨਜ਼ਰ ਰੱਖੇਗਾ

smਮੌਜੂਦਾ ਦੌਰ ਸੋਸ਼ਲ ਮੀਡੀਆ ਦਾ ਹੈ। ਦੇਸ਼ ਅਤੇ ਸਮਾਜ ਵਿਰੋਧੀ ਤਾਕਤ ਸੋਸ਼ਲ ਮੀਡੀਆ ਨੂੰ ਹਥਿਆਰ ਬਣਾ ਕੇ ਇਸ ਪਲੇਟਫਾਰਮ ਨੂੰ ਦੇਸ਼ ਅਤੇ ਸਮਾਜ ਦੇ ਵਿਰੋਧ ਵਿੱਚ ਇਸਤੇਮਾਲ ਕਰਦੀ ਹੈ। ਇਸ ‘ਤੇ ਨਕੇਲ ਕੱਸਣ ਅਤੇ ਅਜਿਹੇ ਲੋਕਾਂ ਦੀ ਪਛਾਣ ਕਰਨ ਲਈ ਪੁਲਿਸ ਨੇ ਇਕ ਵੱਖ ਤੋਂ ਸੋਸ਼ਲ ਮੀਡੀਆ ਸੈੱਲ ਦਾ ਗਠਨ ਕੀਤਾ ਗਿਆ ਹੈ। ਇਹ ਸੈਲ ਦੇਸ਼ ਅਤੇ ਸਮਾਜ ਵਿਰੋਧ ਭੜਕਾਉਣ ਵਾਲੇ ਗਰੁੱਪ ‘ਤੇ ਨਜ਼ਰ ਰੱਖੇਗਾ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਕਈ ਅਜਿਹੇ ਸੋਸ਼ਲ ਮੀਡੀਆ ਗਰੁੱਪਾਂ ਦੀ ਪਛਾਣ ਕੀਤੀ ਹੈ। ਇਹ ਗਰੁੱਪ ਨੌਜਵਾਨਾਂ ਭੜਕਾਉਂਦੇ ਹਨ। ਪੁਲਿਸ ਹੁਣ ਇਸ ‘ਤੇ ਨਜ਼ਰ ਵੀ ਰੱਖ ਰਹੀ ਹੈ। ਪੁਲਿਸ ਦਾ ਮਕਸਦ ਹੈ ਕਿ ਅਜਿਹੇ ਮੀਡੀਆ ਗਰੁੱਪ ਵਿਚ ਸਰਗਰਮ ਲੋਕਾਂ ਦੀ ਪਛਾਣ ਕਰਨਾ ਅਤੇ ਇਸਤੋਂ ਅੱਤਵਾਦੀ ਜਾਂ ਫਿਰ ਕੋਈ ਵੱਡੀ ਵਾਰਦਾਤ ਹੋਣ ‘ਤੇ ਇਨ੍ਹਾਂ ਦਾ ਪੂਰਾ ਡਾਟਾ ਤਿਆਰ ਰਹੇ ਅਤੇ ਇਨ੍ਹਾਂ ਨੂੰ ਦਬੋਚਿਆ ਜਾ ਸਕੇ। ਜ਼ਿਕਰਯੋਗ ਹੈ ਕਿ ਫੇਸਬੁੱਕ, ਟਵੀਟਰ ਵਰਗੇ ਸੋਸ਼ਲ ਮੀਡੀਆ ਪਲੇਟਫ਼ਾਰਮ ਦਾ ਇਸਤੇਮਾਲ ਕਰ ਦੂਜੇ ਦੇਸ਼ਾਂ ‘ਚ ਬੈਠੇ ਦੇਸ਼ ਵਿਰੋਧੀ ਆਪਣੀ ਗਤੀਵਿਧਿਆਂ ਚਲਾ ਰਹੇ ਹਨ। ਪਿਛਲੇ ਸਾਲ ਅ੫੍ਰੈਲ ਮਹੀਨੇ ਵਿਚ ਕਾਊਂਟਰ ਇੰਟੇਲੀਜੈਂਸ ਨੇ ਪਾਕਿਸਤਾਨ ਦੀ ਆਈਐਸਆਈ ਦੇ ਇਕ ਅਜਿਹੇ ਹੀ ਗਰੁੱਪ ਦਾ ਭਾਂਡਾ ਭੰਨਿਆ ਸੀ ਜੋ ਗੜਬੜੀ ਫੈਲਾਣ ਦੀ ਫਿਰਾਕ ਵਿੱਚ ਸਨ।
ਆਈਐਸਆਈ ਲਈ ਕੰਮ ਕਰਨ ਵਾਲਿਆਂ ਨੇ ਸੋਸ਼ਲ ਮੀਡੀਆ ਰਾਹੀਂ ਨੌਜਵਾਨਾਂ ਨੂੰ ਜੋੜਿਆ ਅਤੇ ਇਸਤੇਮਾਲ ਕੀਤਾ। ਹਾਲਾਂਕਿ ਫੜੇ ਗਏ ਗਰੁੱਪ ਨੇ ਕੇਵਲ ਦੀਵਾਰਾਂ ‘ਤੇ ਰੇਫਰੈਂਡਮ 2020 ਲਿਖਿਆ ਸੀ ਅਤੇ ਇੱਕ ਵਾਰਦਾਤ ਲਈ ਤਿਆਰੀ ਕਰ ਰਹੇ ਸਨ, ਫੜੇ ਗਏ ਸਨ। ਬੰਗਾ ਇਲਾਕੇ ਦੇ ਪਿੰਡ ਖਾਨਖਾਨਾ ਦੇ 4 ਨੌਜਵਾਨ ਇਸ ਗਰੁੱਪ ਵਿੱਚ ਸ਼ਾਮਲ ਹੋਣ ਦੇ ਖੁਲਾਸੇ ਨਾਲ ਪੁਲਿਸ ਪ੍ਰਸ਼ਾਸਨ ਹਿੱਲ ਗਿਆ ਸੀ। ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਮਾਰਟਫੋਨ ਦੀ ਪਹੁੰਚ ਹਰ ਪਿੰਡ-ਪਿੰਡ ਦੇ ਨੌਜਵਾਨਾਂ ‘ਤੇ ਹੋਣ ਅਤੇ ਸੋਸ਼ਲ ਮੀਡੀਆ ‘ਤੇ ਸਰਗਰਮੀ ਨੇ ਦੇਸ਼ ਵਿਰੋਧੀ ਤਾਕਤਾਂ ਦੇ ਰਸਤੇ ਨੂੰ ਆਸਾਨ ਕਰ ਦਿੱਤਾ ਹੈ। ਪੁਲਿਸ ਸੂਤਰ ਦੱਸਦੇ ਹਨ ਕਿ ਦੇਸ਼ ਵਿਰੋਧੀ ਤਾਕਤ ਸੋਸ਼ਲ ਮੀਡੀਆ ਦੇ ਸਹਾਰੇ ਇਨਾਂ ਨੌਜਵਾਨਾਂ ਦੀ ਪਛਾਣ ਕਰ ਲੈਂਦੇ ਹਨ ਅਤੇ ਉਨ੍ਹਾਂ ਦਾ ਇਸਤੇਮਾਲ ਦੇਸ਼ ਅਤੇ ਸਮਾਜ ਖਿਲਾਫ ਲਈ ਕਰਦੇ ਹਨ। ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟ ਸ਼ੇਅਰ ਕਰਦੇ ਹਨ। ਇਸ ‘ਤੇ ਸਹਿਮਤੀ ਜਤਾਉਣ ਵਾਲੇ ਦੇ ਗਰੁੱਪ ਬਣਾਉਣ ‘ਤੇ ਉਨ੍ਹਾਂ ਵਿਚੋਂ ਕੁੱਝ ਨੌਜਵਾਨਾਂ ਆਪਣੇ ਜਾਲ ਵਿੱਚ ਫਸਾਉਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਆਪਣੇ ਨਾਲ ਜੋੜ ਲਿਆ ਜਾਂਦਾ ਹੈ, ਇਸ ਲਈ ਉਨ੍ਹਾਂ ਨੂੰ ਆਰਥਿਕ ਮਦਦ ਦਾ ਲਾਲਚ ਵੀ ਦਿੱਤਾ ਜਾਂਦਾ ਹੈ।