ਸੋਸ਼ਲ ਮੀਡੀਏ ਉੱਪਰ ਫੈਲਾਏ ਜਾ ਰਹੇ ਸ਼ੈਤਾਨੀ ਛੜਯੰਤਰ ਵਿੱਚੋਂ ਬਾਹਰ ਨਿਕਲੋ

trapਅੱਜ ਸੋਸ਼ਲ ਮੀਡੀਆ ਜਿਸ ਕਦਰ ਲੋਕਾਂ ਦੇ ਦਿਮਾਗ ਉੱਪਰ ਘਰ ਕਰ ਰਿਹਾ ਹੈ ਉਹ ਬਹੁਤ ਹੀ ਸੰਜੀਦਾ ਢੰਗ ਨਾਲ ਸੋਚਣ ਅਤੇ ਵਿਚਾਰਨ ਵਾਲਾ ਮਸਲਾ ਹੈ। ਪਤਾ ਨਹੀਂ ਕਿਉਂ ਅੱਜ ਲੋਕਾਂ ਨੂੰ ਪ੍ਰਿੰਟ ਮੀਡੀਆ ਜਾਂ ਇਲੈਕਟ੍ਰਾਨਿਕ ਮੀਡੀਆ ਨਾਲੋਂ ਵੱਧ ਸੋਸ਼ਲ ਮੀਡੀਏ ਉੱਪਰ ਜ਼ਿਆਦਾ ਯਕੀਨ ਹੋ ਗਿਆ ਹੈ। ਛੋਟੀ-ਛੋਟੀ ਘਟਨਾ ਨੂੰ ਵੀ ਸੋਸ਼ਲ ਮੀਡੀਏ ਵਿੱਚ ਇਸ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ ਯਾਨੋ ਦੁਨੀਆ ਖਤਮ ਹੋਣ ਕਿਨਾਰੇ ਹੈ, ਪਰ ਜਦ ਉਸ ਘਟਨਾ ਦੀ ਹਕੀਕਤ ਪਤਾ ਲੱਗਦਾ ਹੈ ਤਾਂ ਸਭ ਹੈਰਾਨ ਰਹਿ ਜਾਂਦੇ ਹਨ ਕਿ ਇਹ ਤਾਂ ਸਭ ਝੂਠ ਹੀ ਸੀ, ਫਿਰ ਸੋਚਿਆ ਜਾਂਦਾ ਹੈ ਕਿ ਇਹ ਖ਼ਬਰ ਆਈ ਕਿੱਥੋਂ, ਕਿਸ ਨੇ ਭੇਜੀ, ਕਿਉਂ ਭੇਜੀ ਤੇ ਕਦੋਂ ਭੇਜੀ? ਇਹਨਾਂ ਸਭ ਗੱਲਾਂ ਦਾ ਫਿਰ ਦੁਨੀਆ ਵਿੱਚ ਕਿਸੇ ਕੋਲ ਵੀ ਕੋਈ ਜੁਆਬ ਨਹੀਂ ਹੁੰਦਾ। ਹੋਰ ਤਾਂ ਹੋਰ ਅੱਜ ਸੋਸ਼ਲ ਮੀਡੀਆ ਸਿਰਫ਼ ਗਲਤ ਖ਼ਬਰਾਂ ਜਾਂ ਜਾਣਕਾਰੀ ਹੀ ਨਹੀਂ ਪ੍ਰਕਾਸ਼ਿਤ ਕਰ ਰਿਹਾ, ਸਗੋਂ ਸੋਸ਼ਲ ਮੀਡੀਏ ਉੱਪਰ ਪੋਸਟ ਹੋ ਰਹੀਆਂ ਗਲਤ ਪੋਸਟਾਂ ਕਾਰਨ ਲੋਕਾਂ ਦੀ ਸਮਾਜ ਅਤੇ ਦੇਸ਼ ਪ੍ਰਤੀ ਧਾਰਨਾ ਨੂੰ ਵੀ ਗਲਤ ਬਣਾਇਆ ਰਿਹਾ ਹੈ। ਕੁਝ ਸਮਾਜ ਅਤੇ ਇਨਸਾਨੀਅਤ ਵਿਰੋਧੀ ਤਾਕਤਾਂ ਗਲਤ ਅਤੇ ਅਧੂਰੀ ਜਾਣਕਾਰੀ ਸੋਸ਼ਲ ਮੀਡੀਏ ਵਿੱਚ ਇਸ ਤਰ੍ਹਾਂ ਪਰੋਸ ਰਹੇ ਹਨ ਕਿ ਸਮਝੋ ਅਸੀਂ ਤਾਂ ਸਦੀਆਂ ਤੋਂ ਹੀ ਗੁਲਾਮ ਹਾਂ। ਇਸ ਗੁਲਾਮੀ ਤੋਂ ਬਚਣ ਲਈ ਸਾਨੂੰ ਵੱਖਰੇ ਧਰਮ ਹੀ ਦੀ ਲੋੜ ਨਹੀਂ ਸਗੋਂ ਵੱਖਰੇ ਦੇਸ਼ ਦੀ ਵੀ ਲੋੜ ਹੈ, ਜਿਸ ਲਈ ਸੋਸ਼ਲ ਮੀਡੀਏ ਉੱਪਰ ਕਦੀ ਕੋਈ ਕਦੀ ਕੋਈ ਮੂਵਮੈਂਟ ਨੂੰ ਵੀ ਅੰਜਾਮ ਦਿੱਤਾ ਜਾਂਦਾ ਹੈ ਅਤੇ ਜਿਹੜੇ ਲੋਕਾਂ ਨੂੰ ਇਹ ਸ਼ੈਤਾਨੀ ਖੇਡ ਦਾ ਪਤਾ ਲੱਗ ਜਾਂਦਾ ਹੈ, ਫਿਰ ਉਨ੍ਹਾਂ ਨੂੰ ਜਜ਼ਬਾਤੀ ਕਰਕੇ ਆਪਣੇ ਨਾਲ ਜੋੜ੍ਹਨ ਲਈ ਤਰ੍ਹਾਂ ਤਰ੍ਹਾਂ ਦੀਆਂ ਮਨਘੜਤ ਕਿੱਸੇ ਕਹਾਣੀਆਂ ਬਣਾ ਸੋਸ਼ਲ ਮੀਡੀਏ ਉੱਪਰ ਪੋਸਟ ਕੀਤਾ ਜਾਂਦਾ ਹੈ, ਜੋ ਕਿ ਇੱਕ ਬਹੁਤ ਹੀ ਇਖਲਾਕੋ ਡਿੱਗੀ ਕਾਰਵਾਈ ਸਮਝੀ ਜਾ ਸਕਦੀ ਹੈ। ਜਿਹੜੇ ਲੋਕ ਸੋਸ਼ਲ ਮੀਡੀਏ ਨੂੰ ਹਥਿਆਰ ਬਣਾ ਕੇ ਅੱਜ ਆਮ ਲੋਕਾਂ ਦੇ ਦਿਮਾਗ ਵਿੱਚ ਨਫ਼ਰਤ ਦਾ ਬਾਰੂਦ ਭਰਨ ਦੀ ਕੋਸ਼ਿਸ਼ ਵਿੱਚ ਹਨ ਉਹਨਾਂ ਨੂੰ ਕਿਸੇ ਵੀ ਧਰਮ ਅਤੇ ਦੇਸ਼ ਨਾਲ ਕੋਈ ਲੈਣਾ ਦੇਣਾ ਨਹੀਂ। ਅਸਲ ਵਿੱਚ ਅਜਿਹੇ ਲੋਕਾਂ ਦਾ ਤਾਂ ਕੋਈ ਧਰਮ ਹੁੰਦਾ ਵੀ ਨਹੀਂ, ਉਹ ਲੋਕ ਤਾਂ ਸਿਰਫ਼ ਆਪਣੀ ਐਸੋæ ਅਰਾਮ ਭਰੀ ਜਿੰਦਗੀ ਦੇ ਸਰੂਰ ਵਿੱਚ ਆਪਣੇ ਹੁਕਮਰਾਨਾਂ ਨੂੰ ਖੁਸ਼ ਕਰਕੇ ਬਖ਼ਸ਼ਿਸ਼ਾਂ ਪ੍ਰਾਪਤ ਕਰਦੇ ਹਨ।
ਸੋਸ਼ਲ ਮੀਡੀਏ ਦਾ ਹਿੱਸਾ ਬਣੇ ਸਮੂਹ ਭਾਰਤੀਆਂ ਨੂੰ ਤਾਕੀਦ ਹੈ ਕਿ ਸੋਸ਼ਲ ਮੀਡੀਏ ਦਾ ਸਹੀ ਅਤੇ ਸਾਰਥਕ ਉਪਯੋਗ ਕਰਕੇ ਆਪਣਾ ਅਤੇ ਦੇਸ਼ ਦਾ ਭਲਾ ਕਰਨ ਵਿੱਚ ਯੋਗਦਾਨ ਪਾਓ। ਕਦੀ ਵੀ ਕੋਈ ਫੈਸਲਾ ਸਿਰਫ਼ ਚੰਦ ਬਿਨ੍ਹਾਂ ਸਿਰ ਪੈਰ ਦੇ ਤਸਵੀਰਾਂ ਜਾਂ ਖ਼ਬਰਾਂ ਨਾਲ ਨਹੀਂ ਕੀਤਾ ਜਾ ਸਕਦਾ। ਸਮਾਜ ਵਿਰੋਧੀ ਅਨਸਰਾਂ ਵੱਲੋਂ ਸੋਸ਼ਲ ਮੀਡੀਏ ਉੱਪਰ ਫੈਲਾਏ ਜਾ ਰਹੇ ਸੈæਤਾਨੀ ਛੜਯੰਤਰ ਵਿੱਚੋਂ ਬਾਹਰ ਨਿਕਲੋ। ਸੋਸ਼ਲ ਮੀਡੀਆ ਮਾੜਾ ਜਾਂ ਗਲਤ ਨਹੀਂ, ਗਲਤ ਹੈ ਤਾਂ ਸਿਰਫ਼ ਇਸ ਦੀ ਦੁਰਵਰਤੋਂ ਕਰ ਰਹੇ ਲੋਕ। ਸੋਸ਼ਲ ਮੀਡੀਆ ਦੀ ਸਹੀ ਵਰਤੋਂ ਨਾਲ ਜਿੱਥੇ ਅਸੀਂ ਆਪਣੀ ਜਾਣਕਾਰੀ ਵਿੱਚ ਚੋਖਾ ਵਾਧਾ ਕਰ ਸਕਦੇ ਹਾਂ ਉੱਥੇ ਹੀ ਇਸ ਨਾਲ ਆਪਣੀ ਕਾਮਯਾਬੀ ਅਤੇ ਤਰੱਕੀ ਨੁੰ ਵੀ ਚਾਰ ਚੰਦ ਲਗਾ ਸਕਦੇ ਹਾਂ। ਆਓ ਸਾਰੇ ਆਪਾਂ ਇਸ ਗੱਲ ਪ੍ਰਤੀ ਸੁਚੇਤ ਹੋਈਏ ਕਿ ਸੋਸ਼ਲ ਮੀਡੀਏ ਉੱਪਰ ਆਮ ਲੋਕਾਂ ਨੂੰ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਨੂੰ ਮੁੱਢ ਤੋਂ ਨਾਕਾਰਦੇ ਹੋਏ ਆਪਣਾ ਆਪਸੀ ਪਿਆਰ ਅਤੇ ਏਕਤਾ ਬਣਾਕੇ ਰੱਖੀਏ ਅਤੇ ਇਨਸਾਨੀਅਨ ਵਿਰੋਧੀ ਤਾਕਤਾਂ ਨੂੰ ਉਨ੍ਹਾਂ ਦੇ ਮਕਸਦ ਵਿੱਚ ਨਾਕਾਮ ਕਰੀਏ। ਆਪਣੇ ਮਹਾਨ ਦੇਸ਼ ਭਾਰਤ ਨੂੰ ਕਾਮਯਾਬੀ ਦੀਆਂ ਬੁਲੰਦੀਆਂ ਉੱਤੇ ਲੈਕੇ ਜਾਈਏ।