ਸੱਚ ਦੀ ਰਾਹ ‘ਤੇ ਚੱਲਣ ਵਾਲਾ ਇਨਸਾਨ ਅਸਲ ਖਾਲਸਾ ਹੈ

khls
ਹਰਚਰਨ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ, ਉਹ ਦਿਨ ਦੂਰ ਨਹੀਂ ਕਿ ਜਦੋਂ ਸਾਰੀ ਦੁਨੀਆ ‘ਤੇ ਖਾਲਸਾ ਰਾਜ ਹੋਵੇਗਾ। ਖਾਲਸਾ ਰਾਜ ਨੂੰ ਚਲਾਉਣ ਵਾਲੇ ਖਾਲਸ ਅਤੇ ਸਧਾਰਨ ਹੋਣਗੇ, ਜਿੱਥੇ ਸਾਰਿਆਂ ਦੇ ਅਧਿਕਾਰ ਬਰਾਬਰ ਹੋਣਗੇ। ਖਾਲਸੇ ਦਾ ਮਤਲਬ ਉਹ ਵਿਅਕਤੀ ਜੋ ਦਿਲ ਤੋਂ ਸਾਫ ਸੁਥਰਾ ਹੋਵੇ ਅਤੇ ਸਾਰਿਆ ਲਈ ਸਚਾਈ ਦਾ ਪ੍ਰਤੀਕ ਹੋਵੇ। ਦਮਦਮੀ ਟਕਸਾਲ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਭਿੰਡਰਾਵਾਲਾ ਦੇ ਭਰਾ ਹਰਚਰਨ ਸਿੰਘ ਵੱਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ, ਉਹ ਖਾਲਸੇ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਸਮਝਣ। ਉਨ੍ਹਾਂ ਕਿਹਾ ਕਿ, ਖਾਲਸਾ ਤੋੜ੍ਹਨ ਦਾ ਨਾ ਨਹੀਂ, ਬਲਕਿ ਪਰਮਾਤਮਾ ਲਈ ਪਰਪੱਖ ਅਤੇ ਸੱਚ ਦੀ ਰਾਹ ‘ਤੇ ਚੱਲਣ ਵਾਲਾ ਇਨਸਾਨ ਅਸਲ ਖਾਲਸਾ ਹੈ। ਖਾਲਸੇ ਵਿਚ ਨਫ਼ਰਤ ਦੀ ਬੋਅ ਨਹੀਂ। ਜੇ ਖਾਲਸਾ ਰਾਜ ਦੀ ਗੱਲ ਕਰੀਏ ਤਾਂ ਇਸ ਦਾ ਮਤਲਬ ਸਹੀ ਰਾਜ ਕਰਨਾ ਹੈ। ਜਿਸਦਾ ਦਾਅਵਾ ਦੁਨੀਆ ਦੇ ਵੱਡੇ ਲੀਡਰ ਓਬਾਮਾ, ਟਰੰਪ ਜਾਂ ਦੁਨੀਆ ਦੀਆਂ ਤਾਕਤਾਂ ਚੀਨ ਵਰਗੇ ਦੇਸ਼ ਵੀ ਖਾਲਸ ਰਾਜ ਚਾਹੁੰਦੇ ਹਨ, ਜਿੱਥੇ ਹਰ ਇੱਕ ਨਾਲ ਇਨਸਾਫ ਹੋ ਸਕੇ। ਉਨ੍ਹਾਂ ਖਾਲਿਸਤਾਨ ‘ਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਕਿਹਾ ਕਿ, ਸਾਨੂੰ ਇਸਦੇ ਅਰਥ ਸਮਝਣੇ ਚਾਹੀਦੇ ਹਨ। ਖਾਲਿਸਤਾਨ ਦਾ ਭਾਵ ਉਹ ਸਥਾਨ ਹੈ ਜਿੱਥੇ ਕਰਪਸ਼ਨ, ਰਿਸ਼ਵਤਖੋਰੀ, ਨਸ਼ਾਖੋਰੀ ਵਰਗੀਆਂ ਬਿਮਾਰੀਆਂ ਨਾ ਹੋਣ ਅਤੇ ਸਾਫ ਸੁਥਰਾ ਕਾਰਜਕਾਰੀ ਢਾਂਚਾ ਹੋਵੇ। ਉਨ੍ਹਾਂ ਕਿਹਾ ਕਿ, ਖਾਲਸੇ ਨੂੰ ਸਿੱਖ ਭਾਈਚਾਰੇ ਅੰਦਰ ਕੁਝ ਲੋਕ ਆਪਣੇ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜੇ ਸਾਡੇ ਵਿਚ ਕਿਤੇ ਵੱਖਵਾਦ ਦੀ ਸੋਚ ਕਿਸੇ ਕਾਰਨ ਕਰਕੇ ਉਪਜੀ ਹੈ ਤਾਂ ਸਾਨੂੰ ਉਨਾਂ ਮਸਲਿਆਂ ਨੂੰ ਬੈਠ ਕੇ ਗੱਲਬਾਤ ਰਾਹੀਂ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾ ਕੌਮ ਦੇ ਜਥੇਦਾਰਾਂ ਅਤੇ ਹੋਰ ਧਾਰਮਿਕ ਲੀਡਰਾਂ ਨੂੰ ਹਲੂਣਾਂ ਦਿੰਦਿਆਂ ਕਿਹਾ ਕਿ, ਉਹ ਇਸ ਇੱਕਮੁੱਠਤਾ ਵਾਲੇ ਮਿਸ਼ਨ ਨੂੰ ਅੱਗੇ ਤੌਰਨ ਅਤੇ ਕੌਮ ਨੂੰ ਗੁੰਮਰਾਹ ਹੋਣ ਤੋਂ ਬਚਾਉਣ। ਉਨ੍ਹਾਂ ਅਪੀਲ ਕੀਤੀ ਕਿ, ਗੁਰੂ ਨਾਨਕ ਮਿਸ਼ਨ ਧੁੰਧਲਾ ਨਹੀਂ ਪੈਣਾ ਚਾਹੀਦਾ।