27 ਮਾਰਚ ਦਾ ਦਿਹਾੜਾ ਬ੍ਰਿਟੇਨ ਅਤੇ ਸਿੱਖ ਭਾਈਚਾਰੇ ਲਈ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ

tdayਭਾਰਤ ਦੀ ਖੁਸ਼ਹਾਲੀ ਵਿਚ ਵੱਡਾ ਯੋਗਦਾਨ ਪਾਉਣ ਵਾਲਾ ਭਾਰਤ ਦਾ ਪ੍ਰਮੁੱਖ ਸੂਬਾ ਪੰਜਾਬ ਦੇ ਲੋਕਾਂ ਨੇ ਜਿੱਥੇ ਭਾਰਤ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ, ਉੱਥੇ ਪੰਜਾਬੀਅਤ ਦਾ ਸਿੱਕਾ ਵਿਦੇਸ਼ਾਂ ਵਿਚ ਵੀ ਖੂਬ ਚੱਲਿਆ ਹੈ। ਭਾਰਤ ਦੀ ਜੌਸ਼ੀਲੀ ਕੌਮ ਕਹਾਉਣ ਵਾਲੇ ਸਿੱਖ ਭਾਈਚਾਰੇ ਵੱਲੋਂ ਵਿਦੇਸ਼ਾਂ ਵਿਚ ਵੀ ਭਾਰਤ ਦਾ ਮਾਣ ਸਨਮਾਨ ਵਧਾਉਣ ਦੀਆਂ ਕਸਰਾਂ ਨਹੀਂ ਛੱਡੀਆਂ ਜਾਂਦੀਆਂ। ਬੀਤੇ ਦਿਨੀਂ ਇਸਦੀ ਇਕ ਮਿਸਾਲ ਬ੍ਰਿਟੇਨ ਦੀ ਸੰਸਦ ਵਿਚ ਦੇਖਣ ਨੂੰ ਮਿਲੀ, ਜਿੱਥੇ ਸੰਸਦ ਮੈਂਬਰਾਂ ਨੇ ਸਿੱਖਾਂ ਦੀ ਅਹਿਮ ਪਹਿਚਾਣ ਮੰਨੀ ਜਾਂਦੀ ਦਸਤਾਰ ਦੇ ਸਤਿਕਾਰ ਵਿਚ ਦਸਤਾਰ ਦਿਹਾੜਾ ਮਨਾਇਆ। ਬ੍ਰਿਟੇਨ ਦੀ ਸੰਸਦ ਵਿਚ ਅਜਿਹਾ ਪਹਿਲੀ ਵਾਰ ਹੋਇਆ। ਬ੍ਰਿਟੇਨ ਸੰਸਦ ਦੇ ਇਸ ਫੈਸਲੇ ਨੇ ਇਤਿਹਾਸ ਰਚ ਦਿੱਤਾ ਹੈ। ਜਿਕਰਯੋਗ ਹੈ ਕਿ ਦਸਤਾਰ ਦਿਹਾੜੇ ਦੇ ਮੌਕੇ ਬ੍ਰਿਟੇਨ ਦੀ ਸੰਸਦ ਅੰਦਰ ਸਮੂਹ ਸੰਸਦ ਮੈਂਬਰਾਂ ਵੱਲੋਂ ਦਸਤਾਰ ਸਜਾਈ ਗਈ। 27 ਮਾਰਚ ਦਾ ਦਿਹਾੜਾ ਬ੍ਰਿਟੇਨ ਅਤੇ ਸਿੱਖ ਭਾਈਚਾਰੇ ਲਈ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ। ਇਸ ਮੌਕੇ 80 ਹਜਾਰ ਉਨ੍ਹਾਂ ਸਿੱਖ ਸ਼ਹੀਦਾਂ ਨੂ ਵੀ ਯਾਦ ਕੀਤਾ ਗਿਆ, ਜਿਨ੍ਹਾਂ ਵੱਲੋਂ ਵਿਸ਼ਵ ਯੁੱਧ ਦੌਰਾਨ ਬ੍ਰਿਟੇਨ ਦੀ ਰੱਖਿਆ ਕੀਤੀ ਗਈ ਸੀ। ਇਸ ਮੌਕੇ ਮਹਿਲਾ ਸੰਸਦ ਮੈਂਬਰਾਂ ਵੱਲੋਂ ਵੀ ਸਿਰਾਂ ‘ਤੇ ਦਸਤਾਰ ਸਜਾਈ ਗਈ। ਦੱਸਣਯੋਗ ਹੈ ਕਿ 21 ਫਰਵਰੀ 2018 ਨੂੰ ਸਿੱਖ ਨੌਜਵਾਨ ਰਵਨੀਤ ਸਿੰਘ ‘ਤੇ ਬ੍ਰਿਟੇਨ ਦੇ ਸੰਸਦ ਭਵਨ ਦੇ ਬਾਹਰ ਨਸਲੀ ਹਮਲਾ ਹੋਇਆ ਸੀ। ਇਸ ਮਾਮਲੇ ਨੂੰ ਬ੍ਰਿਟੇਨ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਸੰਸਦ ਵਿਚ ਉਠਾਇਆ ਗਿਆ। ਜਿਸ ਤੋਂ ਬਾਅਦ ਸੰਸਦ ਦੇ ਸਪੀਕਰ ਨੇ ਜਿੱਥੇ ਸਿੱਖ ਭਾਈਚਾਰੇ ਤੋਂ ਮੁਆਫੀ ਮੰਗੀ, ਉੱਥੇ ਸੰਸਦ ਵਿਚ ਦਸਤਾਰ ਡੇਅ ਮਨਾਉਣ ਦਾ ਫੈਸਲਾ ਵੀ ਸੁਣਾਇਆ। ਜਿੱਥ ਸਿੱਖ ਭਾਈਚਾਰਾ ਵਿਦੇਸ਼ਾਂ ਵਿਚ ਕਈ ਥਾਵਾਂ ‘ਤੇ ਦਸਤਾਰ ਲਈ ਕਾਨੂੰਨੀ ਲੜਾਈ ਲੜ੍ਹ ਰਿਹਾ ਹੈ, ਉੱਥੇ ਬ੍ਰਿਟੇਨ ਦੀ ਸਰਕਾਰ ਵੱਲੋਂ ਇਹ ਉਪਰਾਲਾ ਸਹਾਇਕ ਸਿੱਧ ਹੋ ਸਕਦਾ ਹੈ। ਅਮਨ ਪਸੰਦ ਕੌਮ ਵਿਦੇਸ਼ਾਂ ਵਿਚ ਸ਼ਾਂਤਮਈ ਢੰਗ ਨਾਲ ਜੀਵਨ ਬਸਰ ਕਰਨ ਦੇ ਨਾਲ ਨਾਲ ਫਿਰਕਾਪ੍ਰਸਤਾਂ ਅਤੇ ਨਸਲੀ ਹਮਲੇ ਕਰਨ ਵਾਲਿਆਂ ਨੂੰ ਅਹਿੰਸਾ ਦੀ ਰਾਹ ਦਿਖਾਉਂਦੀ ਹੈ। ਇਹ ਜਜਬਾ ਪੰਜਾਬ ਵਿਚ ਵੀ ਇਸੇ ਤਰ੍ਹਾਂ ਕਾਇਮ ਹੈ, ਜਿੱਥੇ ਪੰਜਾਬੀ ਫਿਰਕੂ ਦਲਾਂ ਨੂੰ ਪੰਜਾਬ ਵਿਚੋਂ ਸਿਰਫ ਨਕਾਰ ਹੀ ਨਹੀਂ ਚੁੱਕੇ ਸਗੋਂ ਆਉਣ ਵਾਲੇ ਸਮੇਂ ਵਿਚ ਜੜ੍ਹੋਂ ਪੁੱਟ ਦੇਣਗੇ।