ਇਹ ਹਨ ਸਵਾਈਨ ਫਲੂ ਦੇ ਲੱਛਣ, ਇੰਝ ਕਰੋ ਬਚਾਅ

 

ਜਾਣੋ ਸਵਾਈਨ ਫਲੂ ਬਾਰੇ ਕੁਝ ਖਾਸ ਗੱਲਾਂ 
1) ਸਵਾਈਨ ਫਲੂ ਇਕ ਤੇਜ਼ੀ ਨਾਲ ਫੈਲਣ ਵਾਲੀ ਇਨਫੈਕਸ਼ਨ ਵਰਗੀ ਬੀਮਾਰੀ ਹੈ, ਜੋ ਇਕ ਖਾਸ ਤਰ੍ਹਾਂ ਦੇ ਐਂਫਲੂਐਂਜਾ ਵਾਇਰਸ (ਐੱਚ-1 ਐੱਨ-1) ਵੱਲੋਂ ਹੁੰਦਾ ਹੈ।
2) ਇਸ ਰੋਗ ਨਾਲ ਪ੍ਰਭਾਵਿਤ ਵਿਅਕਤੀ ‘ਚ ਆਮ ਮੌਸਮ ‘ਚ ਸਰਦੀ-ਜੁਕਾਮ ਵਰਗੇ ਲੱਛਣ ਹੁੰਦੇ ਹਨ-ਜਿਵੇਂ ਨੱਕ ‘ਚੋਂ ਪਾਣੀ ਆਉਣਾ ਜਾਂ ਨੱਕ ਦਾ ਬੰਦ ਹੋ ਜਾਣਾ, ਗਲੇ ‘ਚ ਖਾਰਸ਼ ਹੋਣਾ, ਸਰਦੀ-ਖਾਂਸੀ, ਬੁਖਾਰ, ਸਿਰਦਰਦ, ਸਰੀਰ ਦਰਦ, ਥਕਾਨ, ਠੰਡ ਲੱਗਣਾ, ਪੇਟ ਦਰਦ ਵੀ ਹੁੰਦਾ ਹੈ।
3) ਕਦੇ-ਕਦੇ ਦਸਤ ਉਲਟੀਆਂ ਵੀ ਆਉਣ ਲੱਗ ਜਾਂਦੀਆਂ ਹਨ।
4) ਇਹ ਰੋਗ ਘੱਟ ਉਮਰ ਦੇ ਵਿਅਕਤੀ, ਛੋਟੇ ਬੱਚੇ ਅਤੇ ਗਰਭਵਤੀ ਔਰਤਾਂ ਨੂੰ ਤੇਜ਼ੀ ਨਾਲ ਪ੍ਰਭਾਵਿਤ ਕਰਦਾ ਹੈ।
5) ਇਨਫੈਕਸ਼ਨ ਹੋਣ ਤੋਂ ਬਾਅਦ 7 ਦਿਨਾਂ ਦੇ ਅੰਦਰ ਇਸ ਰੋਗ ਦੇ ਲੱਛਣ ਪੈਦਾ ਹੋ ਜਾਂਦੇ ਹਨ।

PunjabKesari

ਇੰਝ ਕਰੋ ਬਚਾਅ 
1) ਖਾਂਸੀ, ਜ਼ੁਕਾਮ ਅਤੇ ਬੁਖਾਰ ਦੇ ਰੋਗੀ ਤੋਂ ਦੂਰ ਰਹਿਣਾ ਚਾਹੀਦਾ ਹੈ।
2) ਅੱਖਾਂ, ਨੱਕ, ਮੂੰਹ ਨੂੰ ਛੋਹਣ ਤੋਂ ਬਾਅਦ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਸਾਫ ਕਰਕੇ ਹੀ ਕਿਸੇ ਹੋਰ ਵਸਤੂ ਨੂੰ ਹੱਥ ਲਗਾਉਣਾ ਚਾਹੀਦਾ ਹੈ।
3) ਖੰਘਦੇ ਅਤੇ ਛਿੱਕਾ ਮਾਰਦੇ ਸਮੇਂ ਮੂੰਹ ‘ਤੇ ਰੁਮਾਲ ਰੱਖ ਲੈਣਾ ਚਾਹੀਦਾ ਹੈ।
4) ਤਣਾਅ ਮੁਕਤ ਰਹਿਣਾ ਚਾਹੀਦਾ ਹੈ।
5) ਆਲੂ, ਚੌਲਾਂ ਵਰਗੀਆਂ ਬਾਈ ਚੀਜ਼ਾਂ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ। ਇਨ੍ਹਾਂ ਚੀਜ਼ਾਂ ਦਾ ਸੇਵਨ ਕਰਨ ਨਾਲ ਰੋਗਾਂ ਨਾਲ ਲੜਨ ਵਾਲੀਆਂ ਵਿਸ਼ੇਸ਼ ਕੌਸ਼ਿਕਾਵਾਂ ਘਟ ਸਰਗਰਮ ਹੁੰਦੀਆਂ ਹਨ।
6) ਦਹੀ ਦਾ ਸੇਵਣ ਨਹੀਂ ਕਰਨਾ ਚਾਹੀਦਾ ਅਤੇ ਬਹੁਤਾ ਉਬਲਿਆ ਹੋਇਆ ਪਾਣੀ ਅਤੇ ਪੋਸ਼ਟਿਕ ਭੋਜਨ ਸਮੇਤ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
7) ਸਰਦੀ-ਜ਼ੁਕਾਮ , ਬੁਖਾਰ ਹੋਣ ‘ਤੇ ਘਰ ‘ਚ ਹੀ ਆਰਾਮ ਕਰਨਾ ਚਾਹੀਦਾ ਹੈ ਅਤੇ 9 ਘੰਟੇ ਦੇ ਕਰੀਬ ਨੀਂਦ ਲੈਣੀ ਚਾਹੀਦੀ ਹੈ।

ਇਹ ਰਹੇ ਘਰੇਲੂ ਇਲਾਜ 
1) ਰੋਜ਼ਾਨਾ ਕਰੀਬ 3-4 ਤੁਲਸੀ ਦੇ ਪੱਤੇ ਖਾਣੇ ਚਾਹੀਦੇ ਹਨ। ਗਲੋਅ ਦਾ ਕਾੜਾ ਵੀ ਪੀਣਾ ਚਾਹੀਦਾ ਹੈ।
2) ਨੱਕ ‘ਚ ਤਿਲ ਦੇ ਤੇਲ ਦੀਆਂ ਦੋ-ਦੋ ਬੂੰਦਾਂ ਪਾਉਣੀਆਂ ਚਾਹੀਦੀਆਂ ਹਨ।
3) ਕਪੂਰ, ਇਲਾਇਚੀ, ਲੌਂਗ ਦੇ ਮਿਸ਼ਰਣ ਨੂੰ ਰੁਮਾਲ ‘ਚ ਪਾ ਕੇ ਸੁੰਘਣਾ ਚਾਹੀਦਾ ਹੈ। ਇਸ ਨਾਲ ਇਨਫੈਕਸ਼ਨ ਦਾ ਖਤਰਾ ਘੱਟ ਹੁੰਦਾ ਹੈ।