wind_cyc_super_nov2017_ita_320x50

ਕਈ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ ਕੇਸਰ ਦੀ ਵਰਤੋਂ ਨਾਲ!

zaferanਖਾਣ ਦਾ ਸਵਾਦ ਵਧਾਉਣ ਦੇ ਨਾਲ ਨਾਲ ਕੇਸਰ ਦੀ ਵਰਤੋ ਕਈ ਤਰ੍ਹਾਂ ਦੇ ਆਯੁਰਵੇਦਿਕ ਉਪਚਾਰ ਵਿੱਚ ਵੀ ਕੀਤਾ ਜਾਂਦਾ ਹੈ। ਕੇਸਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਕੇਸਰ ਦੀ ਖੁਸ਼ਬੂ ਬਹੁਤ ਤੇਜ ਹੁੰਦੀ ਹੈ। ਕੇਸਰ ਨੂੰ ਵੱਖਰੇ ਪ੍ਰਕਾਰ ਦੇ ਵਿਅੰਜਨਾਂ ਵਿੱਚ ਪਾ ਕੇ ਖਾਧਾ ਜਾਂਦਾ ਹੈ। ਪੇਟ ਸਬੰਧਿਤ ਪ੍ਰੇਸ਼ਾਨੀਆਂ ਦੇ ਇਲਾਜ ਲਈ ਕੇਸਰ ਬਹੁਤ ਫਾਇਦੇਮੰਦ ਹੈ। ਚੋਟ ਲੱਗਣ ਜਾਂ ਝੁਲਸਣ ਉੱਤੇ ਵੀ ਕੇਸਰ ਦਾ ਲੇਪ ਲਗਾਉਣ ਨਾਲ ਲਾਭ ਹੁੰਦਾ ਹੈ।
– ਚੰਦਨ ਨੂੰ ਕੇਸਰ ਦੇ ਨਾਲ ਘਿਸਕੇ ਇਸਦਾ ਲੇਪ ਮੱਥੇ ਉੱਤੇ ਲਗਾਉਣ ਨਾਲ ਸਿਰ, ਅੱਖਾਂ ਅਤੇ ਦਿਮਾਗ ਨੂੰ ਸ਼ੀਤਲਤਾ ਮਿਲਦੀ ਹੈ। ਇਸ ਲੇਪ ਨੂੰ ਲਗਾਉਣ ਨਾਲ ਦਿਮਾਗ ਤੇਜ ਹੁੰਦਾ ਹੈ।
– ਸਿਰ ਦਰਦ ਨੂੰ ਦੂਰ ਕਰਨ ਲਈ ਕੇਸਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿਰ ਦਰਦ ਹੋਣ ‘ਤੇ ਚੰਦਨ ਅਤੇ ਕੇਸਰ ਨੂੰ ਮਿਲਾ ਕੇ ਸਿਰ ਉੱਤੇ ਇਸਦਾ ਲੇਪ ਲਗਾਉਣ ਨਾਲ ਸਿਰ ਦਰਦ ਵਿੱਚ ਰਾਹਤ ਮਿਲਦੀ ਹੈ।
– ਬੱਚਿਆਂ ਨੂੰ ਜੇਕਰ ਸਰਦੀ ਅਤੇ ਜੁਕਾਮ ਦੀ ਸਮੱਸਿਆ ਹੋਵੇ ਤਾਂ ਕੇਸਰ ਦਾ ਦੁੱਧ ਸਵੇਰੇ – ਸ਼ਾਮ ਪਿਆਉਣ ਨਾਲ ਬੱਚੇ ਨੂੰ ਸਰਦੀ ਅਤੇ ਜੁਕਾਮ ਵਿੱਚ ਰਾਹਤ ਮਿਲੇਗੀ। ਇਸ ਤੋਂ ਇਲਾਵਾ ਜੇਕਰ ਸਮੱਸਿਆ ਵਧੇਰੇ ਹੋਵੇ ਤਾਂ ਕੇਸਰ ਨੂੰ ਜਾਇਫਲ ਅਤੇ ਲੌਂਗ ਦਾ ਲੇਪ ਬੱਚੇ ਦੀ ਛਾਤੀ, ਨੱਕ, ਮੱਥੇ ਅਤੇ ਪਿੱਠ ਉੱਤੇ ਲਗਾਉਣ ਨਾਲ ਜਲਦੀ ਰਾਹਤ ਮਿਲੇਗੀ।
– ਗੈਸ ਅਤੇ ਐਸਿਡਿਟੀ ਤੋਂ ਰਾਹਤ ਦਿਵਾਉਣ ਵਿੱਚ ਕਾਫ਼ੀ ਮਦਦ ਕਰਦਾ ਹੈ। ਇਹ ਸਾਡੀ ਪਾਚਣ ਕਿਰਿਆ ਨੂੰ ਵੀ ਦੁਰੁਸਤ ਰੱਖਦਾ ਹੈ।
– ਅਤੀਸਾਰ ਵਿੱਚ ਵੀ ਕੇਸਰ ਬਹੁਤ ਫਾਇਦੇਮੰਦ ਹੈ। ਅਤੀਸਾਰ ਹੋਣ ‘ਤੇ ਕੇਸਰ ਨੂੰ ਜਾਇਫਲ, ਅੰਬ ਦੀ ਗਿਟਕ, ਸੁੰਢ ਨੂੰ ਪੱਥਰ ਉੱਤੇ ਪਾਣੀ ਦੇ ਨਾਲ ਘਿਸਕੇ ਇਸਦਾ ਲੇਪ ਲਗਾਉਣ ਨਾਲ ਲਾਭ ਹੁੰਦਾ ਹੈ।
– ਔਰਤਾਂ ਲਈ ਕੇਸਰ ਬਹੁਤ ਫਾਇਦੇਮੰਦ ਹੁੰਦਾ ਹੈ। ਜਿਵੇਂ ਕਿ, ਮਹਾਂਵਾਰੀ ਵਿਚ ਅਨਿਯਮਤਾ, ਗਰਭਾਸ਼ੈ ਦੀ ਸੋਜ, ਮਾਸਿਕ ਚੱਕਰ ਦੇ ਸਮੇਂ ਦਰਦ ਹੋਣ ਵਰਗੀਆਂ ਸਮੱਸਿਆਵਾਂ ਵਿੱਚ ਕੇਸਰ ਦਾ ਸੇਵਨ ਕਰਨ ਨਾਲ ਆਰਾਮ ਮਿਲਦਾ ਹੈ।
– ਤਵਚਾ ਦੇ ਝੁਲਸਣ ਜਾਂ ਚੋਟ ਲੱਗਣ ‘ਤੇ ਕੇਸਰ ਦਾ ਲੇਪ ਲਗਾਉਣਾ ਚਾਹੀਦਾ ਹੈ। ਇਸ ਨਾਲ ਤੁਰੰਤ ਫਾਇਦਾ ਹੁੰਦਾ ਹੈ ਅਤੇ ਨਵੀਂ ਤਵਚਾ ਦੀ ਉਸਾਰੀ ਛੇਤੀ ਹੁੰਦੀ ਹੈ।
– ਕੇਸਰ ਨੂੰ ਦੁੱਧ ਦੇ ਨਾਲ ਪੀਣ ਨਾਲ ਸਰੀਰਕ ਸ਼ਕਤੀ ਵਧਦੀ ਹੈ।
– ਕਿਡਨੀ ਅਤੇ ਲੀਵਰ ਲਈ ਵੀ ਕੇਸਰ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਹ ਬਲੈਡਰ ਅਤੇ ਲੀਵਰ ਦੀਆਂ ਸਮੱਸਿਆਵਾਂ ਨੂੰ ਦਰੁਸਤ ਕਰਨ ਵਿੱਚ ਮਦਦ ਕਰਦਾ ਹੈ।
– ਅਰਥਰਾਇਟਿਸ ਦੇ ਮਰੀਜਾਂ ਲਈ ਵੀ ਕੇਸਰ ਬਹੁਤ ਲਾਭਕਾਰੀ ਹੁੰਦਾ ਹੈ। ਇਹ ਜੋੜਾਂ ਦੇ ਦਰਦ ਤੋਂ ਵੀ ਰਾਹਤ ਦਿਵਾਉਂਦਾ ਹੈ। ਇਹ ਥਕਾਵਟ ਨੂੰ ਦੂਰ ਕਰਨ ਅਤੇ ਮਾਂਸਪੇਸ਼ੀਆਂ ਨੂੰ ਰਾਹਤ ਪਹੁੰਚਾਉਣ ਦਾ ਕੰਮ ਕਰਦਾ ਹੈ।
– ਅਨਿੰਦਰਾ ਦੀ ਸ਼ਿਕਾਇਤ ਨੂੰ ਦੂਰ ਕਰਨ ਵਿੱਚ ਵੀ ਕੇਸਰ ਕਾਫ਼ੀ ਲਾਭਦਾਇਕ ਹੁੰਦਾ ਹੈ। ਰਾਤ ਨੂੰ ਸੋਣ ਤੋਂ ਪਹਿਲਾਂ ਦੁੱਧ ਵਿੱਚ ਕੇਸਰ ਪਾ ਕੇ ਪੀਣ ਨਾਲ ਅਨਿੰਦਰਾ ਦੀ ਸ਼ਿਕਾਇਤ ਦੂਰ ਹੁੰਦੀ ਹੈ।
– ਕੇਸਰ ਬੁਖਾਰ ਨੂੰ ਦੂਰ ਕਰਨ ਵਿੱਚ ਲਾਭਦਾਇਕ ਮੰਨਿਆ ਜਾਂਦਾ ਹੈ। ਇਸਦੇ ਨਾਲ ਹੀ ਇਹ ਇਕਾਗਰਤਾ, ਸਮਰਨ ਸ਼ਕਤੀ ਅਤੇ ਰਿਕਾਲ ਸਮਰੱਥਾ ਨੂੰ ਵੀ ਵਧਾਉਣ ਦਾ ਕੰਮ ਕਰਦਾ ਹੈ।
– ਅੱਖਾਂ ਦੀ ਪਰੇਸ਼ਾਨੀ ਨੂੰ ਦੂਰ ਕਰਣ ਵਿੱਚ ਵੀ ਮਦਦਗਾਰ ਹੁੰਦਾ ਹੈ ਕੇਸਰ। ਇੱਥੋਂ ਤੱਕ ਕਿ ਇਹ ਮੋਤੀਆ ਨੂੰ ਦੂਰ ਕਰਨ ਵਿੱਚ ਵੀ ਮਦਦ ਕਰਦਾ ਹੈ।
– ਕੇਸਰ, ਮਸੂੜਿਆਂ ਦੀ ਪ੍ਰੇਸ਼ਾਨੀ, ਮੂੰਹ ਅਤੇ ਜੀਭ ਦੀਆਂ ਤਕਲੀਫਾਂ ਤੋਂ ਨਿਜਾਤ ਦਿਵਾਉਂਦਾ ਹੈ।