ਕੁਝ ਮਾਮਲਿਆਂ ਵਿਚ ਕੰਡੋਮ ਠੀਕ

ਰੋਮ, 24 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਕੰਡੋਮ ਦੀ ਵਰਤੋਂ ਕੁਝ ਮਾਮਲਿਆਂ ਵਿਚ ਠੀਕ ਹੈ। ਇਹ ਪੁਰਸ਼ ਯੌਨਕਰਮੀਆਂ ਵਿਚ ਏਡਜ਼ ਜਾਂ ਐਚ ਆਈ ਵੀ ਦੇ ਕੀਟਾਣੂਆਂ ਨੂੰ ਘੱਟ ਕਰਨ ਵਿਚ ਮਦਦਗਾਰ ਹੈ। ਇਹ ਵਿਚਾਰ ਰੋਮਨ ਕੈਥਲਿਕ ਚਰਚ ਦੇ ਧਰਮ ਗੁਰੂ ਪੋਪ ਬੇਨੇਡਿਕਟ 16ਵੇਂ ਦੁਆਰਾ ਜਰਮਨੀ ਵਿਖੇ ਪੇਸ਼ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ, ਕੰਡੋਮ ਦੀ ਵਰਤੋਂ ਕਰਨ ਦੀ ਬਜਾਇ ਕਾਮ ਦ੍ਰਿਸ਼ਟੀ ਨੂੰ ਸਹਿਜ ਅਤੇ ਮਾਨਵਤਾ ਵਾਲਾ ਦ੍ਰਿਸ਼ਟੀਕੋਨ ਰੱਖਣਾ ਐਚ ਆਈ ਵੀ ਨਾਲ ਲੜਨ ਦਾ ਵਧੇਰੇ ਸੌਖਾ ਤਰੀਕਾ ਹੈ।
ਜਿਕਰਯੋਗ ਹੈ ਕਿ ਪੋਪ ਦੀ ਇਹ ਟਿੱਪਣੀ ਜਰਮਨੀ ਦੇ ਇਕ ਪੱਤਰਕਾਰ ਪੀਟਰ ਸੀਵਾਲਡ ਵੱਲੋਂ ਲਿਖੀ ਇਕ ਕਿਤਾਬ ‘ਲਾਈਟ ਆੱਫ ਦ ਵਰਲਡ: ਦ ਪੋਪ, ਦ ਚਰਚ ਐਂਡ ਦ ਸਾਇੰਸ ਆੱਫ ਦ ਟਾਈਮਜ਼’ ਵਿਚ ਛਪੀ ਹੈ, ਜਿਸਦਾ ਕੁਝ ਅੰਸ਼ ‘ਵੈਟਿਕਨ’ ਅਖਬਾਰ ਵਿਚ ਵੀ ਛਾਪਿਆ ਜਾ ਚੁੱਕਾ ਹੈ। ਏਡਜ਼ ਸੰਕਟ ਦੇ ਸਬੰਧ ਵਿਚ ਗਰਭਨਿਰੋਧ ਦੇ ਮਾਮਲੇ ਵਿਚ ਚਰਚ ਦੇ ਸਖਤ ਵਿਹਾਰ ਦੇ ਕਾਰਨ ਉਸਦੀ ਕਾਫੀ ਨਿੰਦਾ ਹੋ ਚੁੱਕੀ ਹੈ। ਵੈਸੇ ਇਹ ਨੈਤਿਕਤਾ ਵੱਲ ਨੂੰ ਚੁੱਕਿਆ ਗਿਆ ਪਹਿਲਾ ਕਦਮ ਹੈ ਭਾਵੇਂ ਕਿ ਇਹ ਐਚ ਆਈ ਵੀ ਨਾਲ ਲੜਨ ਦਾ ਸਹੀ ਤਰੀਕਾ ਨਹੀਂ ਹੈ।
ਪੋਪ ਦਾ ਕਹਿਣਾ ਹੈ ਕਿ ਜਾਹਿਰ ਹੈ ਕਿ, ਚਰਚ ਇਸ ਨੂੰ ਸਮੱਸਿਆ ਦਾ ਅਸਲੀ ਜਾਂ ਸਹੀ ਹੱਲ ਨਹੀਂ ਮੰਨਦਾ, ਪਰ ਕੁਝ ਮਾਮਲਿਆਂ ਵਿਚ ਸੰਕਰਮਣ ਨੂੰ ਦੇ ਖਤਰੇ ਨੂੰ ਘੱਟ ਕਰਨ ਦੇ ਉਦੇਸ਼ ਨਾਲ ਇਸਨੂੰ ਉਸ ਅਲੱਗ ਤਰੀਕੇ ਦੇ ਵੱਲ ਆਕਰਸਿ਼ਤ ਹੋਣ ਲਈ ਉਠਾਇਆ ਗਿਆ ਪਹਿਲਾ ਕਦਮ ਮੰਨਣਾ ਚਾਹੀਦਾ ਹੈ ਜੋ ਕਾਮੁਕਤਾ ਜਾਂ ਕਾਮ ਭਾਵਨਾ ਤੋਂ ਸੰਤੁਸ਼ਟ ਹੋਣ ਦਾ ਇਕ ਮਨੁੱਖੀ ਤਰੀਕਾ ਹੈ।
ਪੁਰਸ਼ ਯੌਨਕਰਮੀਆਂ ਦੁਆਰਾ ਕੰਡੋਮ ਦੀ ਵਰਤੋਂ ਦੀ ਉਦਾਹਰਣ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਨੈਤਿਕਤਾ ਵੱਲ ਚੁੱਕਿਆ ਗਿਆ ਪਹਿਲਾ ਕਦਮ ਹੈ, ਹਾਲਾਂਕਿ ਇਹ ਬਿਮਾਰੀਆਂ ਨਾਲ ਨਿਪਟਣ ਦਾ ਸਹੀ ਤਰੀਕਾ ਨਹੀਂ ਹੈ। ਇਸ ਤੋਂ ਪਹਿਲਾਂ ਪੋਪ ਕੰਡੋਮ ਦੀ ਵਰਤੋਂ ਦੇ ਵਿਰੁੱਧ ਬੋਲ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਇਸਦੀ ਵਰਤੋਂ ਸਿਹਤ ਲਈ ਨੁਕਸਾਨਦਾਇਕ ਹੋ ਸਕਦੀ ਹੈ। ਕੈਥਲਿਕ ਮਾਮਲਿਆਂ ਦੇ ਟਿੱਪਣੀਕਾਰ ਆੱਸਟਨ ਹਾਇਵਰੀ ਦਾ ਕਹਿਣਾ ਹੈ ਕਿ ਹਾਲਾਂਕਿ ਇਹ ਪਹਿਲਾ ਮੌਕਾ ਹੈ ਜਦੋਂ ਪੋਪ ਨੇ ਆਪਣੇ ਵਿਚਾਰ ਇਸ ਪ੍ਰਤੀ ਰੱਖੇ ਹਨ ਪਰ ਇਹ ਉਸ ਨਾਲ ਮੇਲ ਖਾਂਦੇ ਹਨ ਜੋ ਕੈਥਲਿਕ ਚਰਚ ਦੇ ਧਰਮ ਸ਼ਾਸਤਰੀ ਸਾਲਾਂ ਤੋਂ ਕਹਿੰਦੇ ਆ ਰਹੇ ਹਨ।
ਐਚ ਆਈ ਵੀ- ਏਡਜ਼ ’ਤੇ ਸੰਯੁਕਤ ਰਾਸ਼ਟਰ ਦੇ ਪ੍ਰੋਗਰਾਮ, ਯੂਐਨਏਡਜ਼ ਨੇ ਪੋਪ ਦੀ ਇਸ ਟਿੱਪਣੀ ਦਾ ਸਵਾਗਤ ਕੀਤਾ ਹੈ।