ਕੁਦਰਤ ਦੇ ਨਜਦੀਕ ਰਹੋ, ਖੁੱਲ੍ਹ ਕੇ ਹੱਸਣ ਨਾਲ ਕਰੋ ਦਿਨ ਦੀ ਸ਼ੁਰੂਆਤ

smileeਅੱਜ ਦੀ ਭੱਜ ਦੌੜ ਭਰੀ ਜਿੰਦਗੀ, ਕੰਮ ਦਾ ਪ੍ਰੈਸ਼ਰ ਜਿਸ ਕਾਰਨ ਸਾਡੇ ਵਿਚੋਂ ਬਹੁਤ ਸਾਰੇ ਲੋਕਾਂ ਨੂੰ ਯਾਦ ਵੀ ਨਹੀਂ ਹੋਵੇਗਾ ਕਿ ਪਿਛਲੀ ਵਾਰ ਕਦੋਂ ਖਿੜਖਿੜਾ ਕੇ ਹੱਸੇ ਸੀ, ਜਦਕਿ ਹੱਸਣਾ ਸਾਡੇ ਸਭ ਲਈ ਅਤਿ ਮਹੱਤਵਪੂਰਣ ਹੈ, ਪ੍ਰੰਤੂ ਅਸੀ ਉਸਨੂੰ ਨਜ਼ਰਅੰਦਾਜ ਕਰ ਦਿੰਦੇ ਹਾਂ। ਖੁੱਲ੍ਹ ਕੇ ਹੱਸਣ ਦੇ ਸਰੀਰ ਦੀ ਤੰਦਰੁਸਤੀ ਲਈ ਬਹੁਤ ਸਾਰੇ ਲਾਭ ਹਨ :
– ਹੱਸਣ ਨਾਲ ਦਿਲ ਦੀ ਕਸਰਤ ਹੋ ਜਾਂਦੀ ਹੈ। ਖੂਨ ਦਾ ਸੰਚਾਰ ਚੰਗੀ ਤਰ੍ਹਾਂ ਹੁੰਦਾ ਹੈ। ਹੱਸਣ ਨਾਲ ਸਰੀਰ ਵਿਚੋਂ ਐਂਡੋਰਫਿਨ ਰਸਾਇਣ ਨਿਕਲਦਾ ਹੈ, ਜੋ ਕਿ ਦਿਲ ਨੂੰ ਮਜਬੂਤ ਬਣਾਉਂਦਾ ਹੈ। ਹੱਸਣ ਨਾਲ ਦਿਲ ਦੇ ਦੌਰੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
– ਇੱਕ ਰਿਸਰਚ ਦੇ ਅਨੁਸਾਰ ਆਕਸੀਜਨ ਦੀ ਉਪਸਥਿਤੀ ਵਿੱਚ ਕੈਂਸਰ ਕੋਸ਼ਿਕਾ ਅਤੇ ਕਈ ਪ੍ਰਕਾਰ ਦੇ ਨੁਕਸਾਨਦਾਇਕ ਬੈਕਟੀਰੀਆ ਅਤੇ ਵਾਇਰਸ ਨਸ਼ਟ ਹੋ ਜਾਂਦੇ ਹਨ। ਆਕਸੀਜਨ ਸਾਨੂੰ ਹੱਸਣ ਨਾਲ ਜਿਆਦਾ ਮਾਤਰਾ ਵਿੱਚ ਮਿਲਦੀ ਹੈ ਅਤੇ ਸਰੀਰ ਦਾ ਪ੍ਰਤੀਰਕਸ਼ਾਤੰਤਰ ਵੀ ਮਜਬੂਤ ਹੋ ਜਾਂਦਾ ਹੈ।
– ਜੇਕਰ ਸਵੇਰ ਦੇ ਸਮੇਂ ਹੱਸਣ ਦੀ ਕਸਰਤ ਕੀਤੀ ਜਾਵੇ ਤਾਂ ਦਿਨ ਭਰ ਪ੍ਰਸੰਨਤਾ ਰਹਿੰਦੀ ਹੈ। ਜੇਕਰ ਰਾਤ ਵਿੱਚ ਇਹ ਯੋਗ ਕੀਤਾ ਜਾਵੇ ਤਾਂ ਨੀਂਦ ਚੰਗੀ ਆਉਂਦੀ ਹੈ। ਹੱਸਣ ਦੇ ਯੋਗ ਨਾਲ ਸਾਡੇ ਸਰੀਰ ਵਿੱਚ ਕਈ ਪ੍ਰਕਾਰ ਦੇ ਹਾਰਮੋਨਜ਼ ਦਾ ਸਰਾਵ ਹੁੰਦਾ ਹੈ, ਜਿਸਦੇ ਨਾਲ ਮਧੂਮੇਹ, ਪਿੱਠ ਦਰਦ ਅਤੇ ਤਣਾਅ ਨਾਲ ਪੀੜ੍ਹਤ ਲੋਕਾਂ ਨੂੰ ਇਸ ਤੋਂ ਛੁਟਕਾਰੇ ਦਾ ਲਾਭ ਹੁੰਦਾ ਹੈ।
– ਹੱਸਣ ਨਾਲ ਸਕਾਰਤਮਕ ਊਰਜਾ ਵੀ ਵਧਦੀ ਹੈ, ਖੁਸ਼ਹਾਲ ਸਵੇਰ ਨਾਲ ਕੰਮ ਵਾਲੀ ਜਗ੍ਹਾ ਦਾ ਮਾਹੌਲ ਵੀ ਖੁਸ਼ਨੁਮਾ ਹੁੰਦਾ ਹੈ। ਇਸ ਲਈ ਬਿਹਤਰ ਹੈ ਕਿ ਆਪਣੇ ਦਿਨ ਦੀ ਸ਼ੁਰੂਆਤ ਜੋਰਦਾਰ ਹਾਸੇ ਦੇ ਨਾਲ ਕਰੋ।
– ਰੋਜ ਇੱਕ ਘੰਟਾ ਹੱਸਣ ਨਾਲ 400 ਕੈਲੋਰੀ ਊਰਜਾ ਦੀ ਖਪਤ ਹੁੰਦੀ ਹੈ, ਜਿਸਦੇ ਨਾਲ ਮੋਟਾਪਾ ਵੀ ਕਾਬੂ ਵਿੱਚ ਰਹਿੰਦਾ ਹੈ। ਅੱਜਕਲ੍ਹ ਕਈ ਹਾਸ ਕਲੱਬ ਵੀ ਤਣਾਅ ਭਰੀ ਜਿੰਦਗੀ ਨੂੰ ਹਾਸੇ ਦੇ ਮਾਧਿਅਮ ਨਾਲ ਦੂਰ ਕਰਨ ਦਾ ਕਾਰਜ ਕਰ ਰਹੇ ਹਨ।
ਕੁਦਰਤੀ ਚੀਜਾਂ ਜਿਵੇਂ ਮੀਂਹ, ਖਿੜੀ ਧੁੱਪ, ਫੁੱਲ, ਪੇੜ, ਪਹਾੜ, ਝੀਲਾਂ ਆਦਿ ਵੀ ਸਾਨੂੰ ਆਪਣੀ ਖੁਸ਼ੀ ਦਾ ਅਹਿਸਾਸ ਦਿਵਾਉਂਦੇ ਹਨ। ਉਨ੍ਹਾਂ ਨੂੰ ਦੇਖ ਕੇ ਮਨ ਖੁਸ਼ ਹੁੰਦਾ ਹੈ, ਇਸ ਲਈ ਕੁਦਰਤ ਦੇ ਨਜ਼ਦੀਕ ਰਹਿਣਾ ਵੀ ਖੁਸ਼ ਰਹਿਣ ਲਈ ਬਹੁਤ ਅਹਿਮ ਹੈ। ਜੇਕਰ ਅਸੀ ਸਭ ਖੁਸ਼ ਅਤੇ ਤੰਦਰੁਸਤ ਰਹਾਂਗੇ ਤਾਂ ਆਪਣੇ ਆਸਪਾਸ ਦਾ ਮਾਹੌਲ ਵੀ ਖੁਸ਼ਨੁਮਾ ਬਣਾ ਸਕਦੇ ਹਾਂ। ਜੇਕਰ ਸਾਡੀ ਸਿਹਤ ਲਈ ਹੱਸਣਾ ਇੰਨਾ ਹੀ ਜਰੂਰੀ ਹੈ ਤਾਂ ਆਓ ਆਪਣੇ ਹਰ ਦਿਨ ਦੀ ਸ਼ੁਰੂਆਤ ਕੁਦਰਤ ਦੇ ਨਜ਼ਦੀਕ ਰਹਿ ਕੇ ਖੁੱਲ੍ਹ ਕੇ ਹੱਸਣ ਨਾਲ ਕਰੀਏ!