wind_cyc_super_nov2017_ita_320x50

ਕੜਕਦੀ ਠੰਢ ਵਿੱਚ ਵੀ ਸਰੀਰ ਨੂੰ ਗਰਮ ਰੱਖੋ ਘਰੇਲੂ ਨੁਸਖਿਆਂ ਨਾਲ

spicesਕੁੱਝ ਮਸਾਲਿਆਂ ਨੂੰ ਔਸ਼ਧੀ ਦੇ ਰੂਪ ਵਿਚ ਖਾਣੇ ਵਿੱਚ ਸ਼ਾਮਿਲ ਕਰਨ ਨਾਲ ਸਾਡਾ ਪਾਚਣ ਤੰਤਰ ਦੁਰੁਸਤ ਰਹਿੰਦਾ ਹੈ ਅਤੇ ਰਕਤ ਪ੍ਰਵਾਹ ਵੀ ਠੀਕ ਰਹਿੰਦਾ ਹੈ। ਜਿਸ ਕਾਰਨ ਸਰੀਰ ਵਿੱਚ ਗਰਮੀ ਬਣੀ ਰਹਿੰਦੀ ਹੈ। ਆਓ ਜਾਣੀਏ ਕਿ ਕਿਹੜੀਆਂ ਹਨ ਇਹ ਘਰੇਲੂ ਔਸ਼ਧੀਆਂ :

ਅਦਰਕ : ਅਦਰਕ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਰਕਤ ਪ੍ਰਵਾਹ ਠੀਕ ਰਹਿੰਦਾ ਹੈ, ਜੋ ਕਿ ਸਰੀਰ ਦੀ ਗਰਮੀ ਨੂੰ ਵਧਾਉਣ ਦਾ ਵੀ ਕਾਰਜ ਕਰਦਾ ਹੈ। ਅਦਰਕ ਦਾ ਇਸਤੇਮਾਲ ਕਰਕੇ ਤੁਸੀਂ ਨਹਾ ਵੀ ਸਕਦੇ ਹੋ ਅਤੇ ਸਰਦੀ – ਖਾਂਸੀ ਵਰਗੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸਦੇ ਲਈ ਥੋੜ੍ਹੇ ਜਿਹੇ ਅਦਰਕ ਨੂੰ ਪਾਣੀ ਦੇ ਨਾਲ ਉਬਾਲੋ ਅਤੇ ਨਹਾਉਣ ਵਾਲੇ ਪਾਣੀ ਵਿੱਚ ਮਿਲਾ ਕੇ ਇਸ ਨਾਲ ਨਹਾਓ।

ਕਾਲੀ ਮਿਰਚ : ਕਾਲੀ ਮਿਰਚ ਬਹੁਤ ਹੀ ਫਾਇਦੇਮੰਦ ਜੜੀ – ਬੂਟੀ ਹੁੰਦੀ ਹੈ,  ਜਿਸਦਾ ਸਰਦੀਆਂ ਵਿੱਚ ਜਰੁਰ ਸੇਵਨ ਕਰਨਾ ਚਾਹੀਦਾ ਹੈ। ਇਸਦੇ ਐਂਟੀਸੈਪਟਿਕ ਅਤੇ ਐਂਟੀਆਕਸੀਡੈਂਟ ਗੁਣਾਂ ਦੇ ਕਾਰਨ ਸਰਦੀਆਂ ਵਿੱਚ ਤਰੀ ਜਾਂ ਚਾਹ ਆਦਿ ਵਰਗੀ ਗਰਮ ਚੀਜਾਂ ਦੇ ਨਾਲ ਕਾਲੀ ਮਿਰਚ ਨੂੰ ਮਿਲਾ ਕੇ ਸੇਵਨ ਕਰਨ ਨਾਲ ਸਰੀਰ ਖੰਘ ਅਤੇ ਜੁਕਾਮ ਵਰਗੀਆਂ ਬਿਮਾਰੀਆਂ ਤੋਂ ਵੀ ਦੂਰ ਰਹਿੰਦਾ ਹੈ।

ਦਾਲਚੀਨੀ : ਸਾਡੀ ਰਸੋਈ ਵਿਚ ਵਰਤੇ ਜਾਣ ਵਾਲੇ ਮਸਾਲੇ ਦਾਲਚੀਨੀ ਵਿੱਚ ਕਈ ਔਸ਼ਧੀ ਗੁਣ ਹੁੰਦੇ ਹਨ, ਜੋ ਸਾਡੀ ਤਵਚਾ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਦਾਲਚੀਨੀ ਸਰੀਰ ਦੇ ਅੰਦਰ ਵਾਧੂ ਨਮੀ ਨੂੰ ਸੁਕਾਉਣ ਅਤੇ ਸਰੀਰ ਨੂੰ ਗਰਮ ਰੱਖਣ ਵਿੱਚ ਮਦਦ ਕਰਦੀ ਹੈ। ਇਸ ਵਿੱਚ ਐਂਟੀਸੈਪਟਿਕ ਗੁਣ ਹੁੰਦੇ ਹਨ ਅਤੇ ਪਾਚਣ ਤੰਤਰ ਨੂੰ ਠੀਕ ਕਰਨ ਵਾਲੇ ਤੱਤ ਵੀ ਹੁੰਦੇ ਹਨ।

ਇਲਾਇਚੀ : ਇਲਾਇਚੀ ਵਿੱਚ ਕਈ ਸਵਾਸਥ ਵਰਧਕ ਤੱਤ ਹੁੰਦੇ ਹਨ। ਇਹ ਮੂੰਹ ਵਿਚੋਂ ਬਦਬੂ ਦੂਰ ਕਰਨ  ਦੇ ਨਾਲ ਸਰੀਰ ਨੂੰ ਗਰਮ ਵੀ ਰੱਖਦੀ ਹੈ। ਇਸਦੇ ਅੰਦਰ ਐਕਸਪੈਕਟੋਰੈਂਟ ਗੁਣ ਹੁੰਦੇ ਹਨ, ਜੋ ਸਾਹ ਪ੍ਰਣਾਲੀ ਨੂੰ ਠੀਕ ਰੱਖਦੀ ਹੈ। ਇਲਾਇਚੀ ਸਰੀਰ ਦਾ ਅੰਦਰੂਨੀ ਤਾਪਮਾਨ ਵਧਾਉਂਦੀ ਹੈ ਅਤੇ ਪਸੀਨਾ ਬਾਹਰ ਕੱਢਦੀ ਹੈ, ਨਾਲ ਹੀ ਠੰਡ ਦੀ ਵਜ੍ਹਾ ਨਾਲ ਹੋਣ ਵਾਲੇ ਸਿਰਦਰਦ ਨੂੰ ਵੀ ਦੂਰ ਕਰਦੀ ਹੈ।

ਲਾਲ ਮਿਰਚ : ਲਾਲ ਮਿਰਚ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਖੰਘ ਅਤੇ ਕਫ਼ ਦੀ ਸਮੱਸਿਆ ਨੂੰ ਖਤਮ ਕਰਨ ਵਿੱਚ ਮਦਦ ਕਰਦੀ ਹੈ। ਇਸਦੇ ਅੰਦਰ ਉੱਚ ਮਾਤਰਾ ਵਿੱਚ ਪਾਇਆ ਜਾਣ ਵਾਲਾ ਕੈਪਸਾਇਸਿਨ ਸਰੀਰ ਦਾ ਮੈਟਾਬਾਲਿਕ ਰੇਟ ਅਤੇ ਅੰਦਰੂਨੀ ਤਾਪਮਾਨ ਵਧਾਉਣ ਵਿੱਚ ਮਦਦ ਕਰਦਾ ਹੈ। ਖਾਣੇ ਵਿਚ ਸਹੀ ਮਾਤਰਾ ਵਿਚ ਲਾਲ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ।