ਗਰਮੀ ਵਿੱਚ ਠੰਢਕ ਪ੍ਰਦਾਨ ਕਰਨ ਦੇ ਨਾਲ ਰੋਗਾਂ ਤੋਂ ਵੀ ਬਚਾਏ ਲੱਸੀ

lassiਡੇਅਰੀ ਉਤਪਾਦਾਂ ਵਿਚ ਲੱਸੀ ਨੂੰ ਸਭ ਤੋਂ ਸ਼ੁੱਧ ਵਿਅੰਜਨ ਮੰਨਿਆ ਗਿਆ ਹੈ। ਗਰਮੀ ਦੇ ਮੌਸਮ ਵਿਚ ਤਕਰੀਬਨ ਹਰ ਕੋਈ ਲੱਸੀ ਨੂੰ ਪਸੰਦ ਕਰਦਾ ਹੈ। ਗਰਮੀ ਦੇ ਮੌਸਮ ਵਿੱਚ ਲੱਸੀ ਰਿਫਰੈੱਸ਼ ਰੱਖਣ ਦੇ ਨਾਲ ਨਾਲ ਪੇਟ ਨੂੰ ਸ਼ਾਂਤ ਰੱਖ ਸਰੀਰ ਨੂੰ ਐਨਰਜੀ ਪ੍ਰਦਾਨ ਕਰਦੀ ਹੈ। ਲੱਸੀ ਨੂੰ ਕਈ ਤਰੀਕਿਆਂ ਨਾਲ ਅਲੱਗ ਅਲੱਗ ਸਵਾਦ ਵਿਚ ਬਣਾਇਆ ਜਾ ਸਕਦਾ ਹੈ। ਭਿੰਨ ਭਿੰਨ ਪ੍ਰਕਾਰ ਦੀ ਲੱਸੀ ਜੋ ਗਰਮੀ ਤੋਂ ਵੀ ਬਚਾਏਗੀ ਅਤੇ ਬਿਮਾਰੀਆਂ ਨੂੰ ਵੀ ਦੂਰ ਰੱਖੇਗੀ :
– ਮਸਾਲਾ ਲੱਸੀ ਬਨਾਉਣ ਲਈ ਅੱਧੇ ਕਪ ਦਹੀ ਵਿੱਚ ਅੱਧਾ ਛੋਟਾ ਚੱਮਚ ਜੀਰਾ ਪਾਊਡਰ, ਇੱਕ ਚੁਟਕੀ ਕਾਲ਼ਾ ਨਮਕ ਅਤੇ ਇੱਕ ਕਪ ਪਾਣੀ ਪਾਕੇ ਚੰਗੀ ਤਰ੍ਹਾਂ ਮਿਲਾ ਲਓ। ਗਾਰਨਿਸ਼ ਕਰਨ ਲਈ ਇਸ ਵਿੱਚ ਆਇਸ ਕਿਊਬਸ, ਪੁਦੀਨਾ ਜਾਂ ਧਨੀਆ ਪੱਤਾ ਵੀ ਪਾਇਆ ਜਾ ਸਕਦਾ ਹੈ।
– ਪੁਦੀਨਾ ਲੱਸੀ ਨੂੰ ਬਨਾਉਣ ਲਈ ਇੱਕ ਕਪ ਦਹੀ ਵਿੱਚ 300 ਮਿਲੀ: ਪਾਣੀ ਅਤੇ ਇੱਕ ਛੋਟੀ ਕਟੋਰੀ ਪੁਦੀਨੇ ਦੇ ਪੱਤੇ, ਬਾਰੀਕ ਕੱਟਿਆ ਹੋਇਆ ਅਦਰਕ ਅਤੇ ਅੱਧਾ ਛੋਟਾ ਚੱਮਚ ਜੀਰਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਨਾਲ ਬਲੈਂਡ ਕਰੋ। ਇਸ ਨੂੰ ਫਿਲਟਰ ਕਰਨ ਦੇ ਬਾਅਦ 20 ਮਿੰਟ ਤੱਕ ਫਰਿੱਜ ਵਿੱਚ ਰੱਖ ਦਿਓ ਅਤੇ ਫਿਰ ਇਸ ਠੰਡੀ ਲੱਸੀ ਦਾ ਆਨੰਦ ਲਓ।
– ਜੀਰਾ ਲੱਸੀ ਨੂੰ ਪੇਟ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਜੀਰੇ ਨੂੰ ਲੱਸੀ ਵਿਚ ਮਿਲਾ ਕੇ ਇਸਦਾ ਅਸਰ ਦੁੱਗਣਾ ਹੋ ਜਾਂਦਾ ਹੈ। ਇਸ ਲੱਸੀ ਵਿੱਚ ਜੀਰਾ ਪਾਊਡਰ ਅਤੇ ਕਾਲ਼ਾ ਨਮਕ ਵੀ ਪਾਇਆ ਜਾ ਸਕਦਾ ਹੈ। ਗਾਰਨਿਸ਼ ਕਰਨ ਲਈ ਇਸ ਵਿੱਚ ਪੁਦੀਨਾ ਪੱਤਾ ਵੀ ਪਾ ਸਕਦੇ ਹੋ।
– ਚਿਲੀ ਲੱਸੀ, ਦਹੀ ਅਤੇ ਪਾਣੀ ਨੂੰ ਹਰੀ ਮਿਰਚ ਅਤੇ ਕਰੀ ਪੱਤੇ ਦੇ ਨਾਲ ਬਲੈਂਡ ਕਰ ਲਓ, ਜਾਂ ਹਰੀ ਮਿਰਚ ਅਤੇ ਕਰੀ ਪੱਤਾ ਨੂੰ ਕਰੱਸ਼ ਕਰਕੇ ਲੱਸੀ ਦੇ ਉੱਤੇ ਵੀ ਛਿੜਕ ਸਕਦੇ ਹੋ। ਜਿਹੜੇ ਲੋਕ ਸਪਾਇਸੀ ਚੀਜਾਂ ਪਸੰਦ ਕਰਦੇ ਹਨ, ਉਨ੍ਹਾਂ ਲਈ ਇਹ ਲੱਸੀ ਬਹੁਤ ਸਵਾਦਿਸ਼ਟ ਹੈ।
– ਨਿੰਬੂ ਲੱਸੀ, ਲਈ 2 ਵੱਡੇ ਚੱਮਚ ਤਾਜਾ ਦਹੀ ਵਿੱਚ ਇੱਕ ਗਲਾਸ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਨਾਲ ਫੈਂਟ ਲਓ। ਹੁਣ ਇਸ ਵਿੱਚ ਅੱਧੇ ਨਿੰਬੂ ਦਾ ਰਸ ਮਿਲਾ ਕੇ ਇਸਨੂੰ ਤੁਰੰਤ ਪੀ ਲਓ। ਇਸ ਨਾਲ ਥਕਾਵਟ ਨਹੀਂ ਹੋਵੇਗੀ ਅਤੇ ਪੂਰੇ ਦਿਨ ਸਰੀਰ ਐਨਰਜੈਟਿਕ ਰਹੇਗਾ।