ਤਵਚਾ ਦੀ ਟੈਨਿੰਗ ਤੋਂ ਛੁਟਕਾਰਾ ਪਾਉਣ ਦੇ ਆਸਾਨ ਘਰੇਲੂ ਨੁਸਖੇ

skinਸਰਦੀਆਂ ਵਿਚ ਧੁੱਪ ਸੇਕਣ, ਛੁੱਟੀਆਂ ਵਿਚ ਬੱਚਿਆਂ ਦੇ ਧੁੱਪ ਵਿਚ ਖੇਡਣ, ਕੰਮਕਾਜੀ ਲੋਕਾਂ ਲਈ ਧੁੱਪ ਵਿਚ ਕੰਮ ‘ਤੇ ਜਾਣ ਨਾਲ ਟੈਨਿੰਗ ਦੀ ਸਮੱਸਿਆ ਆਮ ਹੀ ਪੈਦਾ ਹੋ ਜਾਂਦੀ ਹੈ। ਧੁੱਪ ਸੇਕਣਾ ਜਿਨ੍ਹਾਂ ਆਨੰਦਦਾਇਕ ਹੁੰਦਾ ਹੈ ਓਨਾ ਹੀ ਨੁਕਸਾਨਦਾਇਕ ਹੈ ਸੂਰਜ ਤੋਂ ਨਿਕਲਣ ਵਾਲੀ ਅਲਟਰਾਵਾਇਲੇਟ ਕਿਰਨਾਂ, ਜੋ ਸਰੀਰ ਦੀ ਤਵਚਾ ਨੂੰ ਨੁਕਸਾਨ ਪਹੁੰਚਾਂਦੀਆਂ ਹਨ। ਇੱਕ ਵਾਰ ਜੇਕਰ ਤਵਚਾ ਭੂਰੀ ਹੋ ਜਾਵੇ ਤਾਂ ਠੀਕ ਕਰਨ ਵਿਚ ਮੁਸ਼ਕਿਲ ਹੋ ਜਾਂਦੀ ਹੈ। ਕੋਈ ਵੀ ਕਰੀਮ ਜਾਂ ਦਵਾਈ ਜਲਦੀ ਪ੍ਰਭਾਵ ਨਹੀ ਪਾਉਂਦੀ। ਇਸ ਹਾਲਤ ਵਿੱਚ ਨੈਚੁਰਲ ਥੇਰੇਪੀ ਅਤੇ ਘਰੇਲੂ ਨੁਸਖੇ ਜ਼ਿਆਦਾ ਕਾਰਗਰ ਹੁੰਦੇ ਹਨ।
ਤਵਚਾ ਦੀ ਟੈਨਿੰਗ ਦੂਰ ਕਰਨ ਲਈ ਪੇਸ਼ ਹਨ ਕੁਝ ਆਸਾਨ ਅਤੇ ਕਾਰਗਰ ਉਪਾਅ :
– ਰੋਜ ਨਹਾਉਣ ਤੋਂ ਪਹਿਲਾਂ ਪਾਣੀ ਵਿੱਚ ਨਿੰਬੂ ਦਾ ਰਸ ਪਾਓ, ਇਹ ਸਭ ਤੋਂ ਆਸਾਨ ਤਰੀਕਾ ਹੈ ਤਵਚਾ ਦੀ ਟੈਨਿੰਗ ਹਟਾਉਣ ਦਾ।
– ਸੰਤਰੇ ਦੇ ਜੂਸ ਨੂੰ ਨਹਾਉਣ ਦੇ ਪਾਣੀ ਵਿੱਚ ਮਿਲਾਓ, ਜਾਂ ਨਿੰਬੂ ਅਤੇ ਸ਼ਹਿਦ ਦੇ ਨਾਲ ਸੰਤਰੇ ਦੇ ਜੂਸ ਦਾ ਮਿਸ਼ਰਣ ਬਣਾ ਕੇ ਟੈਂਡ ਤਵਚਾ ਉੱਤੇ ਲਗਾਓ। ਸੰਤਰੇ ਵਿੱਚ ਮੌਜੂਦ ਵਿਟਾਮਿਨ ਸੀ ਅਤੇ ਹਾਇਡਾਕਸੀ ਐਸਿਡ ਟੈਂਡ ਤਵਚਾ ਨੂੰ ਹਟਾਉਣ ਵਿੱਚ ਮਦਦਗਾਰ ਹੁੰਦੇ ਹਨ।
– ਧੁੱਪ ਸੇਕਣ ਦੇ 10 ਮਿੰਟ ਬਾਅਦ ਟਮਾਟਰ ਦਾ ਜੂਸ ਲਗਾਓ ਅਤੇ ਨਾਲ ਨਹਾਓ।
– ਹਲਕੀ ਟੈਂਡ ਤਵਚਾ ਉੱਤੇ ਛਿੱਲਿਆ ਹੋਇਆ ਆਲੂ ਰਗੜੋ ਲਾਭ ਮਿਲਦਾ ਹੈ।
– ਧੁੱਪ ਸੇਕਣ ਦੇ 10 ਮਿੰਟ ਬਾਅਦ ਖੀਰੇ ਦਾ ਰਸ ਆਪਣੇ ਚਿਹਰੇ ਉੱਤੇ ਲਗਾਓ। ਖੀਰੇ ਵਿੱਚ ਪਾਇਆ ਜਾਣ ਵਾਲਾ ਵਿਟਾਮਿਨ ਸੀ ਟੈਂਡ ਤਵਚਾ ਨੂੰ ਠੀਕ ਕਰਨ ਵਿਚ ਮਦਦਗਾਰ ਹੁੰਦਾ ਹੈ।
– ਚੰਦਨ ਦੇ ਪਾਊਡਰ ਨੂੰ ਨਾਰੀਅਲ ਤੇਲ ਅਤੇ ਬਦਾਮ ਤੇਲ ਵਿੱਚ ਪੇਸਟ ਬਣਾ ਕੇ ਲਗਾਓ। ਇਸ ਪੇਸਟ ਨੂੰ ਅੱਧੇ ਘੰਟੇ ਤੱਕ ਆਪਣੇ ਚਿਹਰੇ ਉੱਤੇ ਲੱਗਾ ਰਹਿਣ ਦਿਓ ਉਸਦੇ ਬਾਅਦ ਠੰਡੇ ਪਾਣੀ ਨਾਲ ਧੋ ਲਓ।
– ਹਲਦੀ ਪਾਊਡਰ ਨੂੰ ਦਹੀ ਅਤੇ ਸ਼ਹਿਦ ਵਿੱਚ ਮਿਸ਼ਰਣ ਕਰ ਕੇ ਗਾੜਾ ਪੇਸਟ ਬਣਾਓ ਅਤੇ ਇਸ ਪੇਸਟ ਨੂੰ ਚਿਹਰੇ ‘ਤੇ 15 ਮਿੰਟ ਤੱਕ ਲੱਗਾ ਰਹਿਣ ਦਿਓ। ਉਸਦੇ ਬਾਅਦ ਠੰਡੇ ਪਾਣੀ ਨਾਲ ਇਸ ਪੇਸਟ ਨੂੰ ਧੋ ਦਿਓ।
– ਆਲੋਵਿਰਾ ਜੈੱਲ੍ਹ ਦਾ ਪ੍ਰਯੋਗ ਕਰੋ, ਇਸ ਨਾਲ ਤਵਚਾ ਵਿੱਚ ਨਿਖਾਰ ਆਏਗਾ। ਏਲੋਵੇਰਾ ਪੇਸਟ ਤਿਆਰ ਕੀਤਾ ਜਾ ਸਕਦਾ ਹੈ। ਏਲੋਵਿਰਾ ਦੇ ਪੌਦੇ ਤੋਂ ਕੁਝ ਪੱਤੀਆਂ ਲੈ ਕੇ ਉਸਨੂੰ ਮਸਲ ਕੇ ਨਿੰਬੂ ਦੇ ਜੂਸ ਵਿੱਚ ਮਿਲਾਕੇ ਪ੍ਰਭਾਵਿਤ ਤਵਚਾ ਉੱਤੇ ਲਗਾਓ, ਜਲਦੀ ਰਾਹਤ ਮਿਲੇਗੀ।
– 2 ਪਿਆਜ ਨੂੰ ਕੱਟ ਕੇ ਇਸਦਾ ਰਸ ਕੱਢ ਲਓ, 2 ਚੱਮਚ ਦੁੱਧ ਲੈ ਕੇ ਪੇਸਟ ਬਣਾਓ, ਰੂੰ ਨਾਲ ਭਿਉਂ ਕੇ ਲਗਾਓ।
– ਤਾਜ਼ੇ ਫਲਾਂ ਦਾ ਸੇਵਨ ਕਰੋ ਅਤੇ ਜੂਸ ਪੀਓ, ਇਸ ਨਾਲ ਰਾਹਤ ਮਿਲੇਗੀ।
– ਧੁੱਪ ਸੇਕਣ ਦੇ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ ਅਤੇ ਬਦਾਮ ਦਾ ਪੇਸਟ ਲਗਾਓ।
– ਖੀਰਾ ਅਤੇ ਟਮਾਟਰ ਦੇ ਟੁਕੜਿਆਂ ਨੂੰ ਟੈਂਡ ਤਵਚਾ ਉੱਤੇ ਰੱਖੋ।
– ਇਸਦੇ ਇਲਾਵਾ ਨਹਾਉਣ ਦੇ ਬਾਅਦ ਹਰ ਰੋਜ 20 ਮਿੰਟ ਤੱਕ ਆਲਿਵ ਆਇਲ ਨਾਲ ਮਾਲਿਸ਼ ਕਰਨ ਨਾਲ ਸਕਿੰਨ ਦੀ ਟੈਨਿੰਗ ਵਿੱਚ ਆਰਾਮ ਮਿਲੇਗਾ। ਚੰਦਨ ਦੇ ਪਾਊਡਰ ਵਿੱਚ 2 – 3 ਬੂੰਦਾਂ ਆਲਿਵ ਆਇਲ ਦੀਆਂ ਪਾ ਕੇ 10 ਮਿੰਟ ਤੱਕ ਚਿਹਰੇ ਉੱਤੇ ਲੱਗਾ ਰਹਿਣ ਦਿਓ, ਇਸ ਤੋਂ ਬਾਅਦ ਧੋ ਲਓ। ਆਲਿਵ ਆਇਲ ਨੂੰ ਚਿਹਰੇ ਉੱਤੇ ਲਗਾ ਕੇ ਭਾਫ ਲਓ, ਇਸ ਨਾਲ ਤਵਚਾ ਦੀ ਟੈਨਿੰਗ ਦੀ ਸਮੱਸਿਆ ਖ਼ਤਮ ਹੋਵੇਗੀ।
– ਹਰੀਆਂ ਅਤੇ ਪੱਤੇਦਾਰ ਸਬਜੀਆਂ ਖਾਓ ਅਤੇ ਜ਼ਿਆਦਾ ਪਾਣੀ ਪੀਓ। ਘਰ ਤੋਂ ਬਾਹਰ ਨਿਕਲਦੇ ਸਮੇਂ ਸਾਵਧਾਨੀ ਵਰਤੋ। ਸਰੀਰ ਨੂੰ ਪੂਰਾ ਢੱਕ ਕੇ ਰੱਖੋ। ਸਿਰ ਅਤੇ ਚਿਹਰਾ ਧੁੱਪ ਤੋਂ ਬਚਾਉਣ ਲਈ ਕੈਪ ਦਾ ਪ੍ਰਯੋਗ ਕਰੋ। ਅੱਖਾਂ ਨੂੰ ਅਲਟਰਾਵਾਇਲੈਟ ਕਿਰਨਾਂ ਤੋਂ ਬਚਾਉਣ ਲਈ ਧੁੱਪ ਦੇ ਚਸ਼ਮੇ ਦਾ ਪ੍ਰਯੋਗ ਕਰੋ।
– ਚੀਨੀ ਅਤੇ ਨਿੰਬੂ ਦੇ ਰਸ ਨੂੰ ਮਿਲਾ ਕੇ ਇੱਕ ਗਾੜਾ ਮਿਸ਼ਰਣ ਬਣਾ ਕੇ ਇਸ ਨੂੰ ਟੈਂਡ ਤਵਚਾ ਉੱਤੇ ਲਗਾ ਕੇ 20 ਮਿੰਟ ਲਈ ਛੱਡ ਦਿਓ। ਉਸਦੇ ਬਾਅਦ ਠੰਡੇ ਪਾਣੀ ਨਾਲ ਧੋ ਲਓ।
– ਓਟਸ ਅਤੇ ਬਟਰ ਮਿਲਕ ਨੂੰ ਮਿਲਾ ਕੇ ਇੱਕ ਗਾੜਾ ਪੇਸਟ ਬਣਾ ਕੇ ਪ੍ਰਭਾਵਿਤ ਤਵਚਾ ਉੱਤੇ ਲਗਾਓ। ਇਸ ਸਕਰਬ ਦੇ ਨੇਮੀ ਪ੍ਰਯੋਗ ਨਾਲ ਛੇਤੀ ਹੀ ਟੈਂਡ ਸਕਿੰਨ ਦੀ ਸਮੱਸਿਆ ਤੋਂ ਨਿਜਾਤ ਮਿਲਦੀ ਹੈ।