ਪਤਾ ਸੀ ਪੈਦਾ ਹੁੰਦੇ ਹੀ ਮਰ ਜਾਵੇਗੀ ਬੱਚੀ, ਫਿਰ ਵੀ ਬਹਾਦਰ ਮਾਂ ਨੇ ਇਸ ਲਈ ਦਿੱਤਾ ਜਨਮ

 

PunjabKesari

ਜਾਣਕਾਰੀ ਮੁਤਾਬਕ ਕ੍ਰਿਸਟਾ ਡੈਵਿਸ ਨੂੰ ਜਦੋਂ 18 ਹਫਤਿਆਂ ਦੀ ਪ੍ਰੈਗਨੈਂਸੀ ਸੀ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਦੀ ਬੱਚੀ ਨਾਰਮਲ ਨਹੀਂ ਹੈ। ਉਸ ਨੂੰ ਇਕ ਦੁਰਲੱਭ ਬੀਮਾਰੀ ਅਨੇਨਸੇਫਲੀ ਹੈ। ਇਸ ਦੇ ਹੋਣ ਨਾਲ ਬੱਚੇ ਦਾ ਦਿਮਾਗ ਜਾਂ ਖੋਪੜੀ ਪੂਰੀ ਤਰ੍ਹਾਂ ਨਾਲ ਵਿਕਸਿਤ ਨਹੀਂ ਹੁੰਦੇ। ਡਾਕਟਰਾਂ ਨੇ 23 ਸਾਲਾ ਕ੍ਰਿਸਟਾ ਤੇ ਉਸ ਦੇ ਪ੍ਰੇਮੀ ਡੈਰੇਕ ਲੋਵੇਟ ਨੂੰ ਇਸ ਦੀ ਜਾਣਕਾਰੀ ਦਿੱਤੀ। ਦੋਵਾਂ ਨੂੰ ਦੱਸਿਆ ਗਿਆ ਕਿ ਬੱਚੀ ਜਨਮ ਤੋਂ ਬਾਅਦ 30 ਮਿੰਟ ਤੋਂ ਜ਼ਿਆਦਾ ਸਮੇਂ ਤੱਕ ਜ਼ਿੰਦਾ ਨਹੀਂ ਰਹਿ ਸਕੇਗੀ।

ਡਾਕਟਰਾਂ ਨੇ ਕ੍ਰਿਸਟਾ ਨੂੰ ਦੋ ਵਿਕਲਪ ਦਿੱਤੇ ਸਨ। ਉਹ ਗਰਭਪਾਤ ਕਰਾ ਲਏ ਜਾਂ ਗਰਭ ਅਵਸਥਾ ਨੂੰ ਪੂਰੇ ਸਮੇਂ ਤੱਕ ਲੈ ਜਾਵੇ ਤੇ ਬੱਚੇ ਨੂੰ ਜਨਮ ਦੇਵੇ ਤੇ ਫਿਰ ਉਸ ਦੇ ਬੱਚੇ ਦੇ ਅੰਗਾਂ ਨੂੰ ਦਾਨ ਕੀਤਾ ਜਾ ਸਕਦਾ ਹੈ। ਕ੍ਰਿਸਟਾ ਨੇ ਦੂਜਾ ਵਿਕਲਪ ਚੁਣਿਆ। ਉਨ੍ਹਾਂ ਨੇ ਬੱਚੇ ਨੂੰ ਜਨਮ ਦੇਣ ਦਾ ਫੈਸਲਾ ਕੀਤਾ ਤਾਂ ਕਿ ਹੋਰਾਂ ਬੱਚਿਆਂ ਨੂੰ ਦੂਜਾ ਮੌਕਾ ਮਿਲ ਸਕੇ। ਕ੍ਰਿਸਟਾ ਨੇ ਇਕ ਇੰਟਰਵਿਊ ‘ਚ ਦੱਸਿਆ ਕਿ ਸਾਡੇ ਲਈ ਇਹ ਖਬਰ ਪੂਰੀ ਤਰ੍ਹਾਂ ਨਾਲ ਤੋੜ ਦੇਣ ਵਾਲੀ ਸੀ। ਇਸ ਤੋਂ ਪਹਿਲਾਂ ਵੀ ਇਕ ਵਾਰ ਉਨ੍ਹਾਂ ਦਾ ਗਰਭਪਾਤ ਹੋ ਚੁੱਕਿਆ ਸੀ। ਇਸ ਗਰਭਧਾਰਨ ਵੇਲੇ ਵੀ ਬਹੁਤ ਸਾਰੀਆਂ ਦਿੱਕਤਾਂ ਆਈਆਂ ਸਨ। ਉਨ੍ਹਾਂ ਕਿਹਾ ਕਿ ਅਜਿਹਾ ਲੱਗਿਆ ਕਿ ਸਭ ਕੁਝ ਖੁੱਸ ਗਿਆ।

ਕ੍ਰਿਸਟਾ ਨੇ ਕਿਹਾ ਕਿ ਜਦੋਂ ਡਾਕਟਰਾਂ ਨੇ ਉਨ੍ਹਾਂ ਦੋ ਵਿਕਲਪ ਦਿੱਤੇ ਤਾਂ ਉਨ੍ਹਾਂ ਨੇ ਦੂਜੇ ਵਿਕਲਪ ਨੂੰ ਚੁਣਿਆ। ਡੈਵਿਸ ਨੇ ਦੱਸਿਆ ਕਿ ਅਸੀਂ ਤੈਅ ਕੀਤਾ ਕਿ ਜੇਕਰ ਅਸੀਂ ਆਪਣੀ ਬੇਟੀ ਨੂੰ ਘਰ ਨਾ ਵੀ ਲਿਆ ਸਕੇ ਤਾਂ ਵੀ ਕਿਸੇ ਦੂਜੀ ਮਾਂ ਨੂੰ ਉਸ ਸਥਿਤੀ ‘ਚੋਂ ਲੰਘਣਾ ਨਹੀਂ ਪਵੇਗਾ, ਜਿਸ ‘ਚੋਂ ਅਸੀਂ ਲੰਘ ਰਹੇ ਹਾਂ। ਬੇਬੀ ਰੇਲੀ ਦਾ ਜਨਮ ਕ੍ਰਿਸਮਸ ਤੋਂ ਪਹਿਲੀ ਸ਼ਾਮ ਹੋਇਆ ਸੀ ਤੇ ਨਵੇਂ ਸਾਲ ਦੀ ਸ਼ਾਮ ਉਹ ਦੁਨੀਆ ਨੂੰ ਅਲਵਿਦਾ ਕਰ ਗਈ। ਪਰੰਤੂ ਬੱਚੀ ਉਮੀਦ ਤੋਂ ਕਿਤੇ ਜ਼ਿਆਦਾ ਸਮੇਂ ਤੱਕ ਜ਼ਿੰਦਾ ਰਹੀ ਤੇ ਉਸ ਨੇ ਦੂਜੇ ਬੱਚਿਆਂ ਨੂੰ ਵੀ ਜੀਵਨਦਾਨ ਦਿੱਤਾ। ਰੇਲੀ ਨੇ ਦੋ ਹਾਰਟ ਵਾਲਵ ਦਾਨ ਕੀਤੇ ਤੇ ਉਸ ਦੇ ਫੇਫੜਿਆਂ ਦੀ ਵਰਤੋਂ ਰਿਸਰਚ ਤੇ ਵਿਕਾਸ ਲਈ ਹੋਵੇਗੀ।