ਬੱਚਿਆਂ ਦੀਆਂ ਛੋਟੀਆਂ ਸਮੱਸਿਆਵਾਂ ਵਿਚ ਅਪਣਾਓ ਘਰੇਲੂ ਨੁਸਖੇ

altਬੱਚਿਆਂ ਦੀ ਚਾਹੇ ਕਿੰਨੀ ਵੀ ਦੇਖਭਾਲ ਕਿਉਂ ਨਾ ਕਰ ਲਓ, ਫਿਰ ਵੀ ਉਨ੍ਹਾਂ ਨੂੰ ਠੰਡ, ਖੰਘ ਅਤੇ ਤਵਚਾ ਆਦਿ ਦੀ ਸਮੱਸਿਆ ਬਹੁਤ ਜਲਦੀ ਹੋ ਜਾਂਦੀ ਹੈ। ਬੱਚਿਆਂ ਵਿਚ ਇਹ ਆਮ ਸਮੱਸਿਆ ਹੈ, ਇਸ ਲਈ ਘਬਰਾਉਣ ਦੀ ਜਰੂਰਤ ਨਹੀਂ ਹੈ, ਸਗੋਂ ਸਾਨੂੰ ਇਸ ਬਾਰੇ ਸੁਚੇਤ ਰਹਿ ਕੇ ਘਰੇਲੂ ਨੁਸਖਿਆਂ ਦੁਆਰਾ ਬੱਚਿਆਂ ਦੀਆਂ ਇਨਾਂ ਛੋਟੀਆਂ ਛੋਟੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ। ਆਓ ਜਾਣੀਏ ਕੁਝ ਬਹਿਤਰੀਨ ਘਰੇਲੂ ਨੁਸਖਿਆਂ ਬਾਰੇ :-
– ਜੇਕਰ ਬੱਚੇ ਨੂੰ ਗਲੇ ਦੀ ਖਾਰਿਸ਼ ਦੀ ਸਮੱਸਿਆ ਆ ਜਾਵੇ ਤਾਂ ਗਲੇ ਦੀ ਖਾਰਿਸ਼ ਅਤੇ ਦਰਦ ਲਈ ਸ਼ਹਿਦ ਬਹੁਤ ਵਧੀਆ ਇਲਾਜ ਹੈ। ਇਕ ਚੱਮਚ ਸ਼ਹਿਦ ਨੂੰ ਗਲੇ ਵਿੱਚ ਖਰਾਸ਼ ਪੈਦਾ ਕਰਣ ਵਾਲੇ ਕੀਟਾਣੂਆਂ ਨੂੰ ਖ਼ਤਮ ਕਰਨ ਦੀ ਸਮਰੱਥਾ ਹੁੰਦੀ ਹੈ। ਇਸ ਤੋਂ ਇਲਾਵਾ ਸ਼ਹਿਦ ਮਿੱਠਾ ਹੁੰਦਾ ਹੈ ਅਤੇ ਬੱਚਿਆਂ ਨੂੰ ਇਸਦਾ ਸਵਾਦ ਵੀ ਬਹੁਤ ਪਸੰਦ ਹੁੰਦਾ ਹੈ।
– ਜੇਕਰ ਕਦੇ ਬੱਚੇ ਨੂੰ ਹਿਚਕੀ ਲੱਗ ਜਾਵੇ ਅਤੇ ਉਹ ਲਗਾਤਾਰ ਚੱਲਦੀ ਰਹੇ ਅਤੇ ਰੁਕੇ ਨਾ, ਤਾਂ ਬੱਚੇ ਨੂੰ ਇਕ ਚੱਮਚ ਚੀਨੀ ਖੁਆ ਦਿਓ। ਇਹ ਡਾਇਫਰਗ੍ਰਾਮ ਦੀਆਂ ਮਾਂਸਪੇਸ਼ੀਆਂ ਨੂੰ ਰਾਹਤ ਮਿਲਦੀ ਹੈ ਅਤੇ ਇਸ ਨਾਲ ਹਿਚਕੀ ਰੁਕ ਜਾਂਦੀ ਹੈ।
– ਬੱਚੇ ਦੇ ਸਰੀਰ ਉੱਤੇ ਖਾਰਿਸ਼ ਹੋਣ ‘ਤੇ ਬੱਚੇ ਦੇ ਨਹਾਉਣ ਵਾਲੇ ਪਾਣੀ ਵਿੱਚ ਓਟਸ ਮਿਲਾ ਸਕਦੇ ਹੋ। ਇਹ ਉਪਾਅ ਬੱਚਿਆਂ ਨੂੰ ਚਿਕਨਪਾਕਸ ਦੀ ਸਮੱਸਿਆ ਕਾਰਨ ਹੋਣ ਵਾਲੀ ਖਾਰਿਸ਼ ਦੀ ਬੇਚੈਨੀ ਤੋਂ ਬਹੁਤ ਰਾਹਤ ਪਹੁੰਚਾਉਂਦੀ ਹੈ। – ਜੇਕਰ ਬੱਚਿਆਂ ਨੂੰ ਸਰਦੀ ਲੱਗਣ ਦੀ ਸਮੱਸਿਆ ਹੋ ਜਾਂਦੀ ਹੈ ਤਾਂ ਬੱਚੇ ਨੂੰ ਦੁੱਧ ਵਿਚ ਹਲਦੀ ਪਾ ਕੇ ਪਿਆਓ। ਹਲਦੀ ਵਿੱਚ ਕਈ ਔਸ਼ਧੀ ਗੁਣ ਹੁੰਦੇ ਹਨ। ਦੁੱਧ ਵਿੱਚ ਹਲਦੀ ਮਿਲਾ ਕੇ ਪੀਣ ਨਾਲ ਸਰਦੀ ਤੋਂ ਰਾਹਤ ਮਿਲਦੀ ਹੈ।
– ਜੇਕਰ ਬੱਚੇ ਦਾ ਹਾਜਮਾ ਖ਼ਰਾਬ ਹੋ ਜਾਵੇ ਤਾਂ ਮਾਂ ਬਾਪ ਲਈ ਲਈ ਵੱਡੀ ਪ੍ਰੇਸ਼ਾਨੀ ਖੜੀ ਹੋ ਜਾਂਦੀ ਹੈ। ਇਸ ਸਮੱਸਿਆ ਲਈ ਨਿੰਬੂ ਬਹੁਤ ਮਦਦਗਾਰ ਹੁੰਦਾ ਹੈ। ਦਸਤ ਜਿਹੀ ਸਮੱਸਿਆ ਹੋਣ ‘ਤੇ ਵੀ ਬੱਚੇ ਨੂੰ ਨਿੰਬੂ ਚਟਾਉਂਦੇ ਰਹੋ, ਇਸ ਨਾਲ ਦਸਤ ਵਿਚ ਰਾਹਤ ਮਿਲਦੀ ਹੈ।
ਇਸ ਲਈ ਅਜਿਹੀਆਂ ਛੋਟੀਆਂ ਸਮੱਸਿਆਵਾਂ ਵਿਚ ਘਬਰਾ ਕੇ ਇਕਦਮ ਬੱਚੇ ਨੂੰ ਡਾਕਟਰ ਕੋਲ ਨਾ ਲੈ ਕੇ ਜਾਓ, ਕਿਉਂਕਿ ਘਰੇਲੂ ਨੁਸਖੇ ਬੱਚੇ ਨੂੰ ਕੋਈ ਵਾਧੂ ਹਾਨੀ ਵੀ ਨਹੀਂ ਪਹੁੰਚਾਉਂਦੇ, ਲੇਕਿਨ ਉਪਾਅ ਕਰਨ ਦੇ ਬਾਵਜੂਦ ਵੀ ਜੇਕਰ ਬੱਚੇ ਨੂੰ ਕਿਸੇ ਬਿਮਾਰੀ ਵਿਚ ਰਾਹਤ ਨਹੀਂ ਮਿਲ ਪਾਉਂਦੀ ਤਾਂ ਬੱਚੇ ਨੂੰ ਡਾਕਟਰ ਕੋਲ ਜਰੂਰ ਲੈ ਕੇ ਜਾਣਾ ਚਾਹੀਦਾ ਹੈ।