ਬੱਚਿਆਂ ਨੂੰ ਜੰਕ ਫੂਡ ਤੋਂ ਬਚਾਓ

junkਹਰ ਕੋਈ ਚਾਹੁੰਦਾ ਹੈ ਕਿ ਉਸਦਾ ਬੱਚਾ ਤੰਦੁਰੂਸਤ ਰਹੇ ਅਤੇ ਉਸਨੂੰ ਚੰਗਾ ਖਾਣਾ ਮਿਲੇ। ਜਦਕਿ ਅੱਜਕੱਲ੍ਹ ਦੇ ਬੱਚੇ ਜੰਕ ਫੂਡ ਵੱਧ ਪਸੰਦ ਕਰਦੇ ਹਨ। ਅੱਜਕੱਲ੍ਹ ਜੰਕ ਫੂਡ ਬੱਚਿਆਂ ਲਈ ਇੱਕ ਮੁੱਖ ਖਾਣਾ ਬਣ ਗਿਆ ਹੈ, ਪ੍ਰੰਤੂ ਇਸ ਜੰਕ ਫੂਡ ਨਾਲ ਬਹੁਤ ਨੁਕਸਾਨ ਹੁੰਦੇ ਹਨ। ਜੰਕ ਫੂਡ ਜਿਆਦਾਤਰ ਤੇਲ, ਸ਼ੂਗਰ ਅਤੇ ਐਕਸਟਰਾ ਕੈਲੋਰੀ ਨਾਲ ਬਣਿਆ ਹੁੰਦਾ ਹੈ। ਜੋ ਬੱਚਿਆਂ ਦੇ ਠੀਕ ਸੰਤੁਲਨ ਨੂੰ ਵਿਗਾੜ ਸਕਦਾ ਹੈ ਅਤੇ ਇਸ ਨਾਲ ਬੱਚਿਆਂ ਨੂੰ ਐਕਸਟਰਾ ਕੈਲੋਰੀ ਮਿਲਦੀ ਹੈ। ਅੱਜਕੱਲ੍ਹ ਦੇ ਬੱਚੇ ਬਾਹਰ ਖੇਡਣ ਨਹੀਂ ਜਾਂਦੇ, ਇਸਦੀ ਵਜ੍ਹਾ ਨਾਲ ਵੀ ਉਨ੍ਹਾਂ ਦੀ ਐਕਸਟਰਾ ਕੈਲੋਰੀ ਬਰਨ ਨਹੀਂ ਹੁੰਦੀ ਅਤੇ ਇਸ ਐਕਸਟਰਾ ਕੈਲੋਰੀ ਦੀ ਵਜ੍ਹਾ ਨਾਲ ਬੱਚਿਆਂ ਵਿੱਚ ਮੋਟਾਪਾ ਜਿਆਦਾ ਨਜ਼ਰ ਆਉਣ ਲੱਗਦਾ ਹੈ। ਮੋਟਾਪੇ ਦੇ ਕਾਰਨ ਸ਼ੂਗਰ ਅਤੇ ਦਿਲ ਦੇ ਦੀ ਰੋਗ ਦੀ ਸੰਭਾਵਨਾ ਵੱਧ ਜਾਂਦੀ ਹੈ। ਬੱਚਿਆਂ ਵਿੱਚ ਮੋਟਾਪੇ ਨੂੰ ਲੈ ਕੇ ਹੀਣ ਭਾਵਨਾ ਵੀ ਆਉਣ ਲੱਗਦੀ ਹੈ। ਇਨਾਂ ਸਾਰੀਆਂ ਮੁਸ਼ਕਿਲਾਂ ਤੋਂ ਬਚਣ ਲਈ ਬੱਚਿਆਂ ਨੂੰ ਜੰਕ ਫੂਡ ਤੋਂ ਦੂਰ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਜੰਕ ਫੂਡ ਨਹੀਂ ਦੇਣਾ ਚਾਹੀਦਾ।