ਸ਼ਵਾਸਨ ਨਾਲ ਸਰੀਰਕ ਥਕਾਵਟ ਦੂਰ ਭਜਾਓ!

yogaਅੱਜ ਦੀ ਇਸ ਭੱਜ ਦੌੜ ਵਾਲੀ ਜਿੰਦਗੀ ਵਿਚ ਇਨਸਾਨ ਨੂੰ ਆਰਾਮ ਕਰਨ ਲਈ ਸਮਾਂ ਨਹੀ ਮਿਲਦਾ। ਉਹ ਹਮੇਸ਼ਾਂ ਆਪਣੇ ਕਿਸੇ ਨਾ ਕਿਸੇ ਕੰਮ ਵਿਚ ਫਸਿਆ ਹੀ ਰਹਿੰਦਾ ਹੈ| ਜਿਥੇ ਮਨੁੱਖ ਨੂੰ ਛੇ ਦਿਨ ਕੰਮ ਕਰਕੇ ਸੱਤਵੇ ਦਿਨ ਐਤਵਾਰ ਨੂੰ ਆਰਾਮ ਕਰਨਾ ਚਾਹੀਦਾ ਹੈ ਉੱਥੇ ਉਹ ਆਰਾਮ ਨਾ ਕਰਕੇ ਆਪਣੇ ਕੰਮ ਨੂੰ ਪਹਿਲ ਦਿੰਦਾ ਹੈ| ਇਸ ਕਰਕੇ ਉਹ ਹਮੇਸ਼ਾਂ ਥਕਾਵਟ ਵਿਚ ਰਹਿੰਦਾ ਹੈ| ਜਦੋ ਮਨੁੱਖ ਦੀ ਥਕਾਵਟ ਦੂਰ ਨਹੀਂ ਹੁੰਦੀ ਤਾਂ ਉਹ ਹੋਲੀ ਹੋਲੀ ਕਿਸੇ ਨਾ ਕਿਸੇ ਬੀਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ| ਯੋਗ ਵਿਚ ਥਕਾਵਟ ਦੂਰ ਕਰਨ ਲਈ ਸਭ ਤੋ ਵਧੀਆ ਸ਼ਵਾਸਨ ਹੈ| ਆਮ ਤੌਰ ‘ਤੇ ਸ਼ਵਾਸਨ ਹੋਰ ਆਸਨਾਂ ਦੇ ਵਿਚਕਾਰ ਕੀਤਾ ਜਾਂਦਾ ਹੈ, ਪਰ ਯੋਗ ਵਿਚ ਥਕਾਵਟ ਦੂਰ ਕਰਨ ਲਈ ਇਸ ਤੋਂ ਵਧੀਆ ਕੋਈ ਆਸਨ ਨਹੀਂ ਹੈ|

ਜਰੂਰੀ ਸਮੱਗਰੀ – ਦਰੀ ਜਾਂ ਚਾਦਰ, ਸਰਦੀਆਂ ਵਿਚ ਹਵਾਦਾਰ ਕਮਰਾ|

ਸ਼ਵਾਸਨ – ਸ਼ਵ ਦਾ ਅਰਥ ਹੈ ਮੁਰਦਾ| ਇਸ ਆਸਨ ਵਿਚ ਸਰੀਰ ਮੁਰਦੇ ਦੇ ਸਮਾਨ ਹੋ ਜਾਂਦਾ ਹੈ| ਇਸ ਲਈ ਇਸ ਆਸਨ ਦਾ ਨਾਂ ਸ਼ਵਾਸਨ ਹੈ|

ਵਿਧੀ – ਪਿੱਠ ਦੇ ਬਲ ਸਿੱਧੇ ਜਮੀਨ ਉੱਤੇ ਲੇਟ ਜਾਓ| ਦੌਨਾਂ ਪੈਰਾਂ ਵਿੱਚ ਘੱਟੋ ਘੱਟ ਇੱਕ ਫੁੱਟ ਦਾ ਅੰਤਰ ਅਤੇ ਦੋਨਾਂ ਹੱਥਾਂ ਨੂੰ ਵੀ ਪੱਟਾਂ ਤੋਂ ਥੋੜੀ ਦੂਰ ਰੱਖਦੇ ਹੋਏ ਹੱਥਾਂ ਦੀਆਂ ਹਥੇਲੀਆਂ ਨੂੰ ਉੱਪਰ ਦੀ ਤਰਫ ਖੋਲ੍ਹ ਕੇ ਰੱਖੋ| ਸਰੀਰ ਦੇ ਸਾਰੇ ਅੰਗਾਂ ਨੂੰ ਢਿੱਲਾ ਛੱਡ ਦਿਓ| ਅੱਖਾਂ ਬੰਦ, ਗਰਦਨ ਸਿੱਧੀ, ਪੂਰਾ ਸਰੀਰ ਤਣਾਅ ਰਹਿਤ ਰੱਖਦੇ ਹੋਏ ਹੋਲੀ ਹੋਲੀ 3-4 ਵਾਰ ਲੰਬੇ ਲੰਬੇ ਸਾਹ ਭਰੋ ਅਤੇ ਛੱਡੋ| ਆਪਣੇ ਮਨ ਵਿੱਚ ਆਪਣੇ ਪਰਮਾਤਮਾ ਦਾ ਧਿਆਨ ਕਰਦੇ ਹੋਏ 5 ਤੋਂ 10 ਮਿੰਟ ਇਸੇ ਸਥਿਤੀ ‘ਚ ਰਹੋ| ਫਿਰ ਹੋਲੀ ਹੋਲੀ ਇਹ ਮਹਿਸੂਸ ਕਰੋ ਕਿ ਤੁਹਾਡੇ ਸਰੀਰ ਦੀ ਥਕਾਵਟ ਦੂਰ ਹੁੰਦੀ ਜਾ ਰਹੀ ਹੈ|

ਸਾਵਧਾਨੀਆਂ – ਮਨ ਤਣਾਅ ਰਹਿਤ ਰਹੇ|
ਸ਼ੁੱਧ ਅਤੇ ਸ਼ਾਂਤ ਵਾਤਾਵਰਣ|
ਧਿਆਨ ਸਿਰਫ ਆਪਣੇ ਸਰੀਰ ‘ਤੇ ਹੀ ਹੋਣਾ ਚਾਹੀਦਾ ਹੈ|
ਵਾਤਾਵਰਣ ਪ੍ਰਦੂਸ਼ਿਤ ਨਹੀਂ ਹੋਣਾ ਚਾਹੀਦਾ|

ਲਾਭ – ਸਰੀਰਕ ਅਤੇ ਮਾਨਸਿਕ ਥਕਾਵਟ ਦੂਰ ਹੋ ਜਾਂਦੀ ਹੈ|
ਸਿਰ ਦਰਦ ਠੀਕ ਹੋ ਜਾਂਦਾ ਹੈ|
ਤਣਾਅ ਦੂਰ ਹੋ ਜਾਂਦਾ ਹੈ|
ਜੇਕਰ ਰਾਤ ਨੂੰ ਨੀਂਦ ਨਾ ਆਉਂਦੀ ਹੋਵੇ ਤਾਂ ਹਰ ਰੋਜ ਸੌਣ ਤੋਂ ਪਹਿਲਾਂ ਇਸਦਾ ਅਭਿਆਸ ਕੀਤਾ ਜਾ ਸਕਦਾ ਹੈ|
ਰੋਜਾਨਾ ਅਭਿਆਸ ਕਰਨ ਨਾਲ ਵਿਅਕਤੀ ਦੀ ਧਿਆਨ ਲਗਾਉਣ ਦੀ ਸ਼ਕਤੀ ਵਧ ਜਾਂਦੀ ਹੈ|
ਯਾਦ ਸ਼ਕਤੀ ਵਧਦੀ ਹੈ|
ਜੇਕਰ ਕੋਈ ਵਿਅਕਤੀ ਹਾਈ ਬਲੱਡ ਪਰੈਸ਼ਰ ਦਾ ਰੋਗੀ ਹੋਵੇ ਉਹ ਹਰ ਰੋਜ 5 ਤੋਂ 10 ਮਿੰਟ ਸ਼ਵਾਸਨ ਦਾ ਅਭਿਆਸ ਕਰਕੇ ਇਸ ਰੋਗ ਤੋਂ ਛੁਟਕਾਰਾ ਪਾ ਸਕਦਾ ਹੈ|

ਰੋਗਾਂ ਤੋਂ ਦੂਰ ਰਹਿਣ ਲਈ ਤੁਲਸੀ ਨੂੰ ਰੋਜਾਨਾ ਜਿੰਦਗੀ ਵਿਚ ਸ਼ਾਮਿਲ ਕਰੋ!
ਤੁਲਸੀ ਵਿੱਚ ਕਈ ਔਸ਼ਧੀ ਗੁਣ ਹੁੰਦੇ ਹਨ। ਹਿਰਦਾ ਰੋਗ ਹੋਵੇ ਜਾਂ ਸਰਦੀ ਜੁਕਾਮ, ਭਾਰਤ ਵਿੱਚ ਸਦੀਆਂ ਤੋਂ ਤੁਲਸੀ ਦਾ ਇਸਤੇਮਾਲ ਹੁੰਦਾ ਆ ਰਿਹਾ ਹੈ।

– ਸਰਦੀ ਜੁਕਾਮ ਹੋਣ ‘ਤੇ ਤੁਲਸੀ ਦੀਆਂ ਪੱਤੀਆਂ ਨੂੰ ਚਾਹ ਵਿੱਚ ਉਬਾਲ ਕੇ ਪੀਣ ਨਾਲ ਰਾਹਤ ਮਿਲਦੀ ਹੈ। ਤੁਲਸੀ ਦਾ ਅਰਕ ਤੇਜ ਬੁਖਾਰ ਨੂੰ ਘੱਟ ਕਰਣ ਵਿੱਚ ਵੀ ਕਾਰਗਰ ਸਾਬਤ ਹੁੰਦਾ ਹੈ। ਤੁਲਸੀ ਦੀਆਂ ਪੱਤੀਆਂ ਬਲਗ਼ਮ ਸਾਫ਼ ਕਰਣ ਵਿੱਚ ਮਦਦ ਕਰਦੀਆਂ ਹਨ। ਤੁਲਸੀ ਦੀਆਂ ਕੋਮਲ ਪੱਤੀਆਂ ਨੂੰ ਚਬਾਉਣ ਨਾਲ ਖੰਘ ਅਤੇ ਨਜਲੇ ਤੋਂ ਰਾਹਤ ਮਿਲਦੀ ਹੈ।
– ਤੁਲਸੀ ਦੀਆਂ ਪੱਤੀਆਂ ਨੂੰ ਉਬਾਲ ਕੇ ਪੀਣ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਂਦੀ ਹੈ। ਇਸ ਪਾਣੀ ਨੂੰ ਗਰਾਰੇ ਕਰਨ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਬੱਚਿਆਂ ਵਿੱਚ ਬੁਖਾਰ, ਖੰਘ ਅਤੇ ਉਲਟੀ ਦੀ ਸਮਸਿਆ ਵਿੱਚ ਤੁਲਸੀ ਬਹੁਤ ਫਾਇਦੇਮੰਦ ਹੈ।
– ਸਾਹ ਸਬੰਧੀ ਸਮੱਸਿਆਵਾਂ ਦਾ ਉਪਚਾਰ ਕਰਨ ਵਿੱਚ ਤੁਲਸੀ ਖਾਸੀ ਲਾਭਦਾਇਕ ਸਾਬਤ ਹੁੰਦੀ ਹੈ। ਸ਼ਹਿਦ, ਅਦਰਕ ਅਤੇ ਤੁਲਸੀ ਨੂੰ ਮਿਲਾ ਕੇ ਬਣਾਇਆ ਗਿਆ ਕਾੜਾ ਪੀਣ ਨਾਲ ਬਰੋਂਕਾਇਟਿਸ, ਦਮਾ, ਬਲਗ਼ਮ ਅਤੇ ਸਰਦੀ ਵਿੱਚ ਰਾਹਤ ਮਿਲਦੀ ਹੈ। ਨਮਕ, ਲੌਂਗ ਅਤੇ ਤੁਲਸੀ ਦੇ ਪੱਤਿਆਂ ਨਾਲ ਬਣਾਇਆ ਗਿਆ ਕਾੜ੍ਹਾ ਇੰਫਲੁਐਂਜ਼ਾ ਵਿੱਚ ਝਟਪਟ ਰਾਹਤ ਦਿੰਦਾ ਹੈ।
– ਤੁਲਸੀ ਗੁਰਦੇ ਨੂੰ ਮਜਬੂਤ ਬਣਾਉਂਦੀ ਹੈ। ਜੇਕਰ ਕਿਸੇ ਦੇ ਗੁਰਦੇ ਵਿੱਚ ਪੱਥਰੀ ਹੋ ਗਈ ਹੋਵੇ ਤਾਂ ਉਸਨੂੰ ਸ਼ਹਿਦ ਵਿੱਚ ਮਿਲਾ ਕੇ ਤੁਲਸੀ ਦੇ ਅਰਕ ਦਾ ਨੇਮੀ ਸੇਵਨ ਕਰਨਾ ਚਾਹੀਦਾ ਹੈ। ਛੇ ਮਹੀਨੇ ਵਿੱਚ ਫਰਕ ਨਜ਼ ਆਏਗਾ।
– ਤੁਲਸੀ ਖੂਨ ਵਿੱਚ ਕੋਲੇਸਟਰਾਲ ਦੇ ਪੱਧਰ ਨੂੰ ਘਟਾਉਂਦੀ ਹੈ। ਅਜਿਹੇ ਵਿੱਚ ਹਿਰਦਾ ਰੋਗੀਆਂ ਲਈ ਇਹ ਖਾਸੀ ਕਾਰਗਰ ਸਾਬਤ ਹੁੰਦੀ ਹੈ।
– ਤੁਲਸੀ ਦੀਆਂ ਪੱਤੀਆਂ ਵਿੱਚ ਤਣਾਅ ਰੋਧੀਗੁਣ ਵੀ ਪਾਏ ਜਾਂਦੇ ਹਨ। ਤਣਾਅ ਨੂੰ ਦੂਰ ਰੱਖਣ ਲਈ ਤੁਲਸੀ ਦੇ 12 ਪੱਤਿਆਂ ਦਾ ਰੋਜ ਦੋ ਵਾਰ ਸੇਵਨ ਕਰਨਾ ਚਾਹੀਦਾ ਹੈ।
– ਅਲਸਰ ਅਤੇ ਮੂੰਹ ਦੇ ਹੋਰ ਸੰਕਰਮਣ ਵਿੱਚ ਤੁਲਸੀ ਦੀਆਂ ਪੱਤੀਆਂ ਫਾਇਦੇਮੰਦ ਸਾਬਤ ਹੁੰਦੀਆਂ ਹਨ। ਰੋਜਾਨਾ ਤੁਲਸੀ ਦੀਆਂ ਕੁਝ ਪੱਤੀਆਂ ਨੂੰ ਚੱਬਣ ਨਾਲ ਮੂੰਹ ਦਾ ਸੰਕਰਮਣ ਦੂਰ ਹੋ ਜਾਂਦਾ ਹੈ। ਦਾਦ, ਖਾਰਿਸ਼ ਅਤੇ ਤਵਚਾ ਦੀਆਂ ਹੋਰ ਸਮੱਸਿਆਵਾਂ ਵਿੱਚ ਤੁਲਸੀ ਦੇ ਅਰਕ ਨੂੰ ਪ੍ਰਭਾਵਿਤ ਜਗ੍ਹਾ ਉੱਤੇ ਲਗਾਉਣ ਨਾਲ ਕੁਝ ਹੀ ਦਿਨਾਂ ਵਿੱਚ ਰੋਗ ਦੂਰ ਹੋ ਜਾਂਦਾ ਹੈ।
– ਤੁਲਸੀ ਦੀਆਂ ਸੁੱਕੀਆਂ ਪੱਤੀਆਂ ਨੂੰ ਸਰੋਂ ਦੇ ਤੇਲ ਵਿੱਚ ਮਿਲਾ ਕੇ ਦੰਦ ਸਾਫ਼ ਕਰਨ ਨਾਲ ਸਾਹ ਦੀ ਦੁਰਗੰਧ ਚਲੀ ਜਾਂਦੀ ਹੈ। ਪਾਇਰਿਆ ਵਰਗੀ ਸਮੱਸਿਆ ਵਿੱਚ ਵੀ ਇਹ ਬਹੁਤ ਕਾਰਗਰ ਸਾਬਤ ਹੁੰਦੀ ਹੈ।
– ਸਿਰ ਦੇ ਦਰਦ ਵਿੱਚ ਤੁਲਸੀ ਵਧੀਆ ਦਵਾਈ ਦੇ ਤੌਰ ‘ਤੇ ਕੰਮ ਕਰਦੀ ਹੈ। ਤੁਲਸੀ ਦਾ ਕਾੜਾ ਪੀਣ ਨਾਲ ਸਿਰ ਦੇ ਦਰਦ ਵਿੱਚ ਆਰਾਮ ਮਿਲਦਾ ਹੈ। ਅੱਖਾਂ ਦੀ ਜਲਨ ਵਿੱਚ ਤੁਲਸੀ ਦਾ ਅਰਕ ਬਹੁਤ ਕਾਰਗਰ ਸਾਬਤ ਹੁੰਦਾ ਹੈ। ਰਾਤ ਨੂੰ ਰੋਜਾਨਾ ਸ਼ਿਆਮਾ ਤੁਲਸੀ ਦੇ ਅਰਕ ਨੂੰ ਦੋ ਬੂੰਦ ਅੱਖਾਂ ਵਿੱਚ ਪਾਉਣਾ ਚਾਹੀਦਾ ਹੈ।