ਸਮੁੰਦਰੀ ਸਪੰਜ ਤੋਂ ਤਿਆਰ ਕੀਤੀ ਕੈਂਸਰ ਦੀ ਅਸਰਦਾਰ ਦਵਾਈ

ਸ਼ਿਕਾਗੋ, 11 ਜੂਨ: ਸਮੁੰਦਰੀ ਸਪੰਜ ਤੋਂ ਬਣਾਈ ਗਈ ਇਕ ਦਵਾਈ ਉਨ੍ਹਾਂ ਮਹਿਲਾਵਾਂ ਦੀ ਉਮਰ ਵਧਾਉਣ ਲਈ ਉਪਯੋਗੀ ਹੋ ਸਕਦੀ ਹੈ ਜੋ ਛਾਤੀ ਦੇ ਕੈਂਸਰ ਤੋਂ ਪੀੜ੍ਹਤ ਹਨ ਅਤੇ ਜਿਨ੍ਹਾਂ ਦੇ ਕੀਮੋਥੇਰੇਪੀ ਨਾਲ ¦ਮਾਂ ਸਮੇਂ ਤਕ ਇਲਾਜ ਹੋਇਆ ਹੋਵੇ। ਸ਼ਿਕਾਗੋ ਵਿਚ ਅਮਰੀਕਨ ਸੁਸਾਇਟੀ ਆਫ਼ ਕਲੀਨਿਕਲ ਓਂਕੋਲਾਜੀ ਕਾਂਫ਼ਰੈਂਸ ਵਿਚ ਇਕ ਅਧਿਐ¤ਨ ਦੇ ਨਤੀਜੇ ਪੇਸ਼ ਕੀਤੇ ਗਏ ਹਨ। ਇਸ ਵਿਚ ਕਿਹਾ ਗਿਆ ਹੈ ਕਿ ਪ੍ਰਯੋਗਸ਼ਾਲਾ ਵਿਚ ਤਿਆਰ ਕੀਤਾ ਗਿਆ ਤੱਤ ਅਰਿਬੁਲਿਮ ਮੇਜਾਈਲੇਟ ਵਾਂਗ ਹੀ ਸਮੁੰਦਰੀ ਸਪੰਜ ਵਿਚ ਵੀ ਅਰਿਬੁਲਿਮ ਤੱਤ ਪਾਇਆ ਜਾਂਦਾ ਹੈ ਜੋ ਕੋਸ਼ਕਾਵਾਂ ਦੀ ਵੰਡ ਨੂੰ ਰੋਕ ਸਕਦਾ ਹੈ। ਅੰਤਰਰਾਸ਼ਟਰੀ ਪੱਧਰ ’ਤੇ ਕੀਤੇ ਗਏ ਇਸ ਅਧਿਐ¤ਨ ਵਿਚ ਬਰਤਾਨੀਆ ਦੇ ਖੋਜਕਰਤਾਵਾਂ ਨੇ ਛਾਤੀ ਦੇ ਕੈਂਸਰ ਦੇ 762 ਮਰੀਜ਼ਾਂ ਦਾ ਅਰਿਬੁਲਿਨ ਅਤੇ ਹੋਰ ਥੈਰੇਪੀ ਨਾਲ ਇਲਾਜ ਕੀਤਾ। ਇਨ੍ਹਾਂ ਵਿਚੋਂ ਜ਼ਿਆਦਾਤਰ ਮਰੀਜ਼ਾਂ ਦਾ ਇਲਾਜ਼ ਕੀਮੋਥੈਰੇਪੀ ਨਾਲ ਕੀਤਾ ਚੁਕਿਆ ਸੀ। ਅਧਿਐ¤ਨ ਵਿਚ ਇਹ ਗੱਲ ਸਾਹਮਣੇ ਆਈ ਕਿ ਨਵੀਂ ਥੈਰੇਪੀ ਨਾਲ ਛਾਤੀ ਦੇ ਕੈਂਸਰ ਤੋਂ ਪੀੜ੍ਹਤ ਮਹਿਲਾਵਾਂ ਦੀ ਉਮਰ ਹੱਦ ਵਿਚ ਲਗਭੱਗ 2.5 ਮਹੀਨੇ ਦਾ ਵਾਧਾ ਕਰ ਸਕਦੀ ਹੈ।