ਸਿਹਤਮੰਦ ਰਹਿਣ ਲਈ ਇਨਾਂ ਸਿਹਤਵਰਧਕਾਂ ਨੂੰ ਦਿਨ ਵਿੱਚ ਇਕ ਵਾਰ ਖਾਣਾ ਜਰੂਰੀ!

Dfruitsਹਮੇਸ਼ਾਂ ਸਿਹਤਮੰਦ ਰਹਿਣ ਲਈ ਕੁਝ ਸਿਹਤਵਰਧਕ ਚੀਜਾਂ ਦਾ ਸੇਵਨ ਹਰ ਰੋਜ ਬਿਨਾਂ ਨਾਗ੍ਹਾ ਕਰਨਾ ਚਾਹੀਦਾ ਹੈ। ਆਓ ਜਾਣੀਏ ਕਿ ਕੀ ਹਨ ਉਹ ਪਦਾਰਥ :
– ਲਸਣ : ਖਾਣ ਦਾ ਸਵਾਦ ਵਧਾਉਣ ਲਈ ਇਸਤੇਮਾਲ ਕੀਤਾ ਜਾਣ ਵਾਲਾ ਲਸਣ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਜੇਕਰ ਰੋਜਾਨਾ ਖਾਲੀ ਪੇਟ ਲਸਣ ਦੀ ਇੱਕ ਕਲੀ ਖਾਧੀ ਜਾਵੇ ਤਾਂ ਇਹ ਸਰੀਰ ਲਈ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਹੈ। ਲਸਣ ਵਿੱਚ ਐਂਟੀ ਬਾਔਟਿਕ, ਐਂਟੀ ਬੈਕਟੀਰੀਅਲ ਅਤੇ ਦਰਦਨਿਵਾਰਕ ਗੁਣ ਪਾਏ ਜਾਂਦੇ ਹਨ। ਇਸਦਾ ਸੇਵਨ ਕਰਨ ਨਾਲ ਨਾ ਕੇਵਲ ਇਹ ਸਰੀਰ ਦੇ ਬਲੱਡ ਸਰਕੂਲੇਸ਼ਨ ਨੂੰ ਨਿਯਮਤ ਕਰਦਾ ਹੈ, ਬਲਕਿ ਦਿਲ ਨਾਲ ਸਬੰਧਿਤ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਇਸਦੇ ਇਲਾਵਾ ਲਸਣ ਪੇਟ ਸਬੰਧੀ ਸਮੱਸਿਆਵਾਂ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ, ਕਿਉਂਕਿ ਇਸ ਨਾਲ ਪੇਟ ਵਿੱਚ ਮੌਜੂਦ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
– ਛੋਟੀ ਇਲਾਇਚੀ : ਸੁਗੰਧਿਤ ਇਲਾਇਚੀ ਦਾ ਇਸਤੇਮਾਲ ਖਾਣ ਵਿੱਚ ਸਵਾਦ ਅਤੇ ਖੁਸ਼ਬੂ ਲਈ ਕੀਤਾ ਜਾਂਦਾ ਹੈ, ਪ੍ਰੰਤੂ ਦਿਨ ਵਿਚ ਸਿਰਫ ਇਕ ਇਲਾਇਚੀ ਖਾਣ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ। ਇਸ ਵਿਚ ਮੌਜੂਦ ਐਂਟੀ ਬੈਕਟੀਰੀਅਲ ਗੁਣਾਂ ਦੇ ਕਾਰਨ ਇਹ ਸਾਹ ਦੀ ਬਦਬੂ ਨੂੰ ਦੂਰ ਕਰਨ ਵਿਚ ਮਦਦ ਕਰਦੀ ਹੈ। ਇਲਾਇਚੀ ਰੈੱਡ ਬਲੱਡ ਸੈੱਲ ਦਾ ਨਿਰਮਾਣ ਕਰਦੀ ਹੈ। ਇਹ ਸਰੀਰ ਦੇ ਪਾਚਣ ਤੰਤਰ ਨੂੰ ਮਜਬੂਤ ਬਣਾਉਂਦੀ ਹੈ। ਇਲਾਚੀ ਕੁਦਰਤੀ ਰੂਪ ਨਾਲ ਗੈਸ ਨੂੰ ਖਤਮ ਕਰਦੀ ਹੈ। ਇਹ ਪਾਚਣ ਨੂੰ ਵਧਾਉਣ, ਪੇਟ ਦੀ ਸੋਜ ਨੂੰ ਘੱਟ ਕਰਨ ਅਤੇ ਦਿਲ ਦੀ ਜਲਨ ਨੂੰ ਖਤਮ ਕਰਨ ਦਾ ਕੰਮ ਕਰਦੀ ਹੈ।
– ਅੰਜੀਰ : ਅੰਜੀਰ ਇੱਕ ਸਵਾਦਿਸ਼ਟ ਅਤੇ ਸਿਹਤ ਲਈ ਲਾਭਦਾਇਕ ਫਲ ਹੈ, ਜਿਸਨੂੰ ਸੁਕਾ ਕੇ ਮੇਵੇ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਿੱਚ ਆਇਰਨ ਕਾਫ਼ੀ ਮਾਤਰਾ ਵਿੱਚ ਹੁੰਦਾ ਹੈ। ਇਹ ਪ੍ਰੋਟੀਨ, ਫੈਟ, ਫਾਇਬਰ, ਕੈਲਸ਼ਿਅਮ, ਫਾਸਫੋਰਸ, ਆਇਰਨ ਦਾ ਬਹੁਤ ਵਧੀਆ ਸਰੋਤ ਹੈ। ਅੰਜੀਰ ਖਾਣ ਨਾਲ ਕਬਜ ਦੂਰ ਹੋ ਜਾਂਦੀ ਹੈ। ਅੰਜੀਰ ਨੂੰ ਸਰਦੀਆਂ ਵਿੱਚ ਖਾਣ  ਦਾ ਵਿਸ਼ੇਸ਼ ਮਹੱਤਵ ਹੈ। ਗੈਸ ਅਤੇ ਐਸੀਡਿਟੀ ਤੋਂ ਵੀ ਰਾਹਤ ਮਿਲਦੀ ਹੈ। ਅੰਜੀਰ ਵਿੱਚ ਐਂਟੀ ਆਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ ਜੋ ਸਰੀਰ ਤੋਂ ਫਰੀ ਰੈਡਿਕਲਸ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ।
– ਅਖਰੋਟ : ਅਖ਼ਰੋਟ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਇਸ ਵਿੱਚ ਕਈ ਗੰਭੀਰ ਬੀਮਾਰੀਆਂ ਨਾਲ ਲੜਨ ਦੀ ਸਮਰੱਥਾ ਹੁੰਦੀ ਹੈ। ਨੇਮੀ ਰੂਪ ਨਾਲ ਇੱਕ ਅਖ਼ਰੋਟ ਦਾ ਸੇਵਨ ਕਰਨ ਨਾਲ ਐਨਰਜੀ ਦਾ ਸਤਰ ਬਣਿਆ ਰਹਿੰਦਾ ਹੈ ਅਤੇ ਇਹ ਸਰੀਰ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਲੜਨ ਵਿੱਚ ਮਦਦ ਕਰਦਾ ਹੈ। ਇਹ ਮੈਟਾਬਾਲਿਜਮ ਨੂੰ ਦਰੁਸਤ ਕਰਦਾ ਹੈ। ਅਖ਼ਰੋਟ ਨੂੰ ਬਰੇਨ ਫੂਡ ਵੀ ਕਿਹਾ ਜਾਂਦਾ ਹੈ, ਕਿਉਂਕਿ ਇਸਦੇ ਸੇਵਨ ਨਾਲ ਦਿਮਾਗ ਨੂੰ ਊਰਜਾ ਮਿਲਦੀ ਹੈ।