ਸਿਹਤ ਲਈ ਬਹੁਤ ਲਾਭਦਾਇਕ ਹਨ ਭਿੱਜੇ ਕਾਲੇ ਚਣੇ

channaਸਿਹਤ ਮਾਹਿਰਾਂ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ ਕਿ ਭਿੱਜੇ ਕਾਲੇ ਚਣੇ, ਸਿਹਤ ਲਈ ਭਿੱਜੇ ਬਦਾਮ ਨਾਲੋਂ ਵੀ ਵਧੇਰੇ ਲਾਭਦਾਇਕ ਹਨ। ਭਿੱਜੇ ਕਾਲੇ ਚਣਿਆਂ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਨਮੀ, ਫੈਟ, ਫਾਇਬਰ, ਕੈਲਸ਼ਿਅਮ, ਆਇਰਨ ਅਤੇ ਵਿਟਾਮਿਨਜ਼ ਪਾਏ ਜਾਂਦੇ ਹਨ, ਜਿਸ ਕਾਰਨ ਇਹ ਕਈ ਵੱਡੀਆਂ ਬਿਮਾਰੀਆਂ ਨਾਲ ਲੜ੍ਹਨ ਵਿੱਚ ਮਦਦਗਾਰ ਹੁੰਦੇ ਹਨ।
– ਇਸ ਨਾਲ ਖੂਨ ਸਾਫ਼ ਹੁੰਦਾ ਹੈ, ਸੁੰਦਰਤਾ ਵਧਦੀ ਹੈ ਅਤੇ ਇਹ ਦਿਮਾਗ ਵੀ ਤੇਜ ਕਰਦਾ ਹੈ। ਮੋਟਾਪਾ ਘੱਟ ਕਰਨ ਲਈ ਨਾਸ਼ਤੇ ਵਿੱਚ ਰੋਜਾਨਾ ਭਿੱਜੇ ਕਾਲੇ ਚਣਿਆਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਬਹੁਤ ਜਲਦੀ ਮੋਟਾਪਾ ਘਟਦਾ ਹੈ।
– ਸਰੀਰ ਨੂੰ ਸਭ ਤੋਂ ਜਿਆਦਾ ਪੋਸ਼ਣ ਭਿੱਜੇ ਕਾਲੇ ਚਣਿਆਂ ਤੋਂ ਮਿਲਦਾ ਹੈ। ਕਾਲੇ ਚਣਿਆਂ ਵਿਚ ਬਹੁਤ ਸਾਰੇ ਵਿਟਾਮਿਨ ਅਤੇ ਕਲੋਰੋਫਿਲ ਦੇ ਨਾਲ ਫਾਸਫੋਰਸ ਆਦਿ ਮਿਨਰਲਸ ਹੁੰਦੇ ਹਨ ਜਿਨਾਂ ਨੂੰ ਖਾਣ ਨਾਲ ਸਰੀਰ ਅਰੋਗ ਰਹਿੰਦਾ ਹੈ।
– ਰੋਜਾਨਾ ਸਵੇਰ ਦੇ ਸਮੇਂ ਭਿੱਜੇ ਕਾਲੇ ਚਣੇ ਖਾਣ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਕਾਲੇ ਚਣਿਆਂ ਨੂੰ ਰਾਤ ਭਰ ਪਾਣੀ ਵਿਚ ਭਿਉਂ ਕੇ ਰੱਖੋ, ਹਰ ਦਿਨ ਸਵੇਰੇ ਦੋ ਮੁੱਠੀਆਂ ਚਣੇ ਖਾਓ, ਕੁਝ ਦਿਨਾਂ ਵਿੱਚ ਸਿਹਤ ਪ੍ਰਤੀ ਫਰਕ ਮਹਿਸੂਸ ਹੋਣ ਲੱਗ ਜਾਵੇਗਾ।
– ਜੇਕਰ ਕੋਈ ਵਿਅਕਤੀ ਡਾਇਬਿਟੀਜ਼ ਦੀ ਪ੍ਰੇਸ਼ਾਨੀ ਨਾਲ ਜੂਝ ਰਿਹਾ ਹੈ ਤਾਂ ਆਪਣੇ ਖਾਣੇ ਵਿੱਚ 25 ਗ੍ਰਾਮ ਭਿੱਜੇ ਕਾਲੇ ਚਣਿਆਂ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ, ਸਵੇਰੇ ਖਾਲੀ ਪੇਟ ਸੇਵਨ ਕਰਨ ਨਾਲ ਡਾਇਬਿਟੀਜ ਦੂਰ ਹੋ ਜਾਂਦੀ ਹੈ।
– ਰਾਤ ਭਰ ਪਾਣੀ ਵਿੱਚ ਭਿੱਜੇ ਕਾਲੇ ਚਣਿਆਂ ਨੂੰ ਸਵੇਰੇ ਪਾਣੀ ਵਿਚੋਂ ਕੱਢ ਕੇ ਉਸ ਵਿੱਚ ਅਦਰਕ, ਜੀਰਾ ਅਤੇ ਨਮਕ ਮਿਲਾ ਕੇ ਖਾਣ ਨਾਲ ਕਬਜ ਅਤੇ ਪੇਟ ਦਰਦ ਤੋਂ ਰਾਹਤ ਮਿਲਦੀ ਹੈ।
– ਪੂਰਾ ਦਿਨ ਸਰੀਰ ਵਿਚ ਤਾਕਤ ਮਹਿਸੂਸ ਕਰਨ ਲਈ, ਸਰੀਰ ਦੀ ਤਾਕਤ ਵਧਾਉਣ ਲਈ ਭਿੱਜੇ ਕਾਲੇ ਚਣਿਆਂ ਵਿੱਚ ਨਿੰਬੂ, ਅਦਰਕ ਦੇ ਟੁਕੜੇ, ਹਲਕਾ ਨਮਕ ਅਤੇ ਕਾਲੀ ਮਿਰਚ ਪਾ ਕੇ ਸਵੇਰੇ ਨਾਸ਼ਤੇ ਵਿੱਚ ਖਾਣਾ ਚਾਹੀਦਾ ਹੈ।
– ਸਵੇਰੇ ਖਾਲੀ ਪੇਟ ਕਾਲੇ ਚਣੇ ਖਾਣਾ ਪੁਰਸ਼ਾਂ ਲਈ ਵੀ ਬੇਹੱਦ ਫਾਇਦੇਮੰਦ ਹੁੰਦਾ ਹੈ। ਚੀਨੀ ਦੇ ਬਰਤਨ ਵਿੱਚ ਰਾਤ ਨੂੰ ਕਾਲੇ ਚਣੇ ਭਿਉਂ ਕੇ ਰੱਖੋ। ਸਵੇਰੇ ਉੱਠ ਕੇ ਚਣਿਆਂ ਨੂੰ ਚੰਗੀ ਤਰ੍ਹਾਂ ਚਬਾ – ਚਬਾ ਕੇ ਖਾਓ। ਇਸਦੇ ਲਗਾਤਾਰ ਸੇਵਨ ਨਾਲ ਪੁਰਸ਼ਾਂ ਦੀ ਕਮਜੋਰੀ ਨਾਲ ਜੁੜੀਆਂ ਸਮੱਸਿਆਵਾਂ ਖਤਮ ਹੋ ਜਾਂਦੀਆਂ ਹਨ।