ਸਿਹਤ ਲਈ ਲਾਭਦਾਇਕ ਹੈ ਬੈਂਗਣ ਦਾ ਸੇਵਨ

brinjalਬੈਂਗਣ ਇਕ ਬਹੁਤ ਹੀ ਲਾਭਦਾਇਕ ਸਬਜੀ ਹੈ। ਇਹ ਨਾ ਕੇਵਲ ਸਬਜੀ ਹੈ, ਸਗੋਂ ਸਿਹਤ ਦੇ ਨਜਰੀਏ ਨਾਲ ਦੇਖਿਆ ਜਾਵੇ ਤਾਂ ਸਰੀਰ ਦਾ ਮੋਟਾਪਾ ਘੱਟ ਕਰਨ ਵਿਚ ਵੀ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ। ਇਸਨੂੰ ਜੇਕਰ ਠੀਕ ਤਰ੍ਹਾਂ ਨਾਲ ਖਾਧਾ ਜਾਵੇ ਤਾਂ ਇਸਦੇ ਜਰੂਰੀ ਪੌਸ਼ਕ ਤੱਤ ਆਸਾਨੀ ਨਾਲ ਮਿਲ ਜਾਣਗੇ। ਸਬਜੀ ਪਕਾਉਣ ਦੇ ਇਲਾਵਾ ਬੈਂਗਣ ਨੂੰ ਹੋਰ ਵੀ ਕਈ ਤਰੀਕਿਆਂ ਨਾਲ ਪਕਾ ਕੇ ਖਾਧਾ ਜਾ ਸਕਦਾ ਹੈ।
– ਬੈਗਣ ਨੂੰ ਕਿਸੇ ਧਾਤੂ ਨਾਲ ਬਣੇ ਚਾਕੂ ਨਾਲ ਨਾ ਕੱਟੋ। ਬੈਂਗਣ ਨੂੰ ਸਟੇਨਲੈੱਸ ਸਟੀਲ ਵਾਲੇ ਚਾਕੂ ਨਾਲ ਕੱਟੋ। ਇਸ ਨਾਲ ਕੈਮਿਕਲ ਰਿਏਕਸ਼ਨ ਹੋਣ ਦਾ ਖ਼ਤਰਾ ਨਹੀਂ ਰਹਿੰਦਾ।
– ਬੈਂਗਣ ਦਾ ਨਿਯਮਤ ਸੇਵਨ ਕੈਂਸਰ ਨੂੰ ਦੂਰ ਰੱਖਣ ਵਿੱਚ ਵੀ ਮਦਦ ਕਰਦਾ ਹੈ।
– ਜੇਕਰ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਬੈਂਗਣ ਨੂੰ ਆਪਣੀ ਡਾਇਟ ਵਿੱਚ ਸ਼ਾਮਿਲ ਕਰੋ, ਇਸ ਨਾਲ ਤੁਹਾਡਾ ਭਾਰ ਨਿਯੰਤਰਿਤ ਰਹੇਗਾ। ਨਾਲ ਹੀ ਕਾਫ਼ੀ ਘੱਟ ਸਮੇਂ ਵਿੱਚ ਭਾਰ ਵੀ ਘੱਟ ਹੋ ਜਾਵੇਗਾ।
– ਬੈਂਗਣ ਨੂੰ ਕੱਟਣ ਦੇ ਬਾਅਦ ਉਸਨੂੰ ਨਮਕ ਵਾਲੇ ਪਾਣੀ ਵਿੱਚ ਕੁਝ ਦੇਰ ਲਈ ਰੱਖੋ। ਇਸ ਨਾਲ ਬੈਂਗਣ ਵਿੱਚ ਮੌਜੂਦ ਉਹ ਕੰਪਾਊਂਡ ਖਤਮ ਹੋ ਜਾਂਦੇ ਹਨ ਜਿਸ ਕਾਰਨ ਬੈਂਗਣ ਵਿੱਚ ਕੜਵਾਪਨ ਆਉਂਦਾ ਹੈ।
– ਬੈਂਗਣ ਫਾਇਬਰ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ। ਫਾਇਬਰ ਸਰੀਰ ਵਿੱਚ ਮੌਜੂਦ ਟਾਕਸਿਨ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।
– ਬੈਂਗਣ ਫਾਇਬਰ ਭਰਪੂਰ ਹੁੰਦਾ ਹੈ, ਜਿਸ ਕਾਰਨ ਪੇਟ ਜ਼ਿਆਦਾ ਦੇਰ ਤੱਕ ਭਰਿਆ ਰਹਿੰਦਾ ਹੈ।