ਫਤਿਹਵੀਰ ਨੂੰ ਬਚਾਉਣ ਲਈ ਜੰਗੀ ਪੱਧਰ ‘ਤੇ ਅਭਿਆਨ ਜਾਰੀ

  • ਸੰਗਰੂਰ, 08 ਜੂਨ 2019 – ਸੁਨਾਮ ਦੇ ਪਿੰਡ ਭਗਵਾਨਪੁਰਾ ‘ਚ ਲਗਭਗ 50 ਘੰਟੇ ਪਹਿਲਾਂ 150 ਫੁੱਟ ਡੂੰਘੇ ਬੋਰ ਵਿੱਚ ਡਿੱਗੇ 2 ਸਾਲਾ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਰਾਹਤ ਕਾਰਜ ਪੂਰੇ ਜ਼ੋਰਾਂ ‘ਤੇ ਚੱਲ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਵੱਧ ਸਮੇਂ ਤੋਂ ਫਤਿਹਵੀਰ ਲਗਭਗ 120 ਫੁੱਟ ਡੂੰਘਾਈ ਉੱਤੇ ਬੋਰ ਪਾਈਪ ਵਿਚ ਫਸਿਆ ਹੋਇਆ ਦੱਸਿਆ ਜਾ ਰਿਹਾ ਹੈ।
    ਸੀਸੀਟੀਵੀ ਕੈਮਰਿਆਂ ਰਾਹੀਂ ਫ਼ਤਹਿਵੀਰ ‘ਤੇ ਨਜ਼ਰ ਰੱਖੀ ਜਾ ਰਹੀ ਅਤੇ ਸੀਸੀਟੀਵੀ ਕੈਮਰੇ ਰਾਹੀਂ ਫਤਿਹਵੀਰ ਦੇ ਸਿਰ ਹਿਲਣ ਦੀਆਂ ਤਸਵੀਰਾਂ ਦੇਖੀਆਂ ਗਈਆਂ, ਜਿਸ ਤੋਂ ਡਾਕਟਰਾਂ ਨੇ ਅੰਦਾਜ਼ਾ ਲਾਇਆ ਹੈ ਫ਼ਤਹਿ ਦੇ ਸਾਹ ਹਾਲੇ ਵੀ ਚੱਲ ਰਹੇ ਹਨ। ਹੁਣ ਤੱਕ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ 150 ਫੁੱਟ ਡੂੰਘੇ ਬੋਰ ਦੇ ਬਰਾਬਰ ਤਕਰੀਬਨ 80 ਤੋਂ 90 ਫੁੱਟ ਤੋਂ ਜ਼ਿਆਦਾ ਬੋਰ ਹੇਠਾਂ ਉਤਰਨ ਲਈ ਪੁੱਟਿਆ ਜਾ ਚੁੱਕਾ ਹੈ।