ਲੋਕ ਗਾਇਕਾ ਸਾਜ਼ੀਆ ਜੱਜ ਦਾ ਨਵਾਂ ਗੀਤ ‘ਠੁੱਲੂ’ ਪਾ ਰਿਹਾ ਹੈ ਚਾਰੇ ਪਾਸੇ ਧੁੰਮਾਂ

ਜੱਜ ਦਾ ਨਵਾਂ ਗੀਤ ਠੁੱਲੂ ਬਾਲੀਵੁੱਡ ਦੀ ਇੱਕ ਫਿਲਮ ਵਿੱਚ ਇੱਕ ਆਇਟਮ ਗੀਤ ਵਜੋਂ ਹੋਵੇਗਾ ਪੇਸ਼ 

ਬੁਲੰਦ, ਦਮਦਾਰ ਅਤੇ ਸੁਰੀਲੀ ਆਵਾਜ਼ ਦੀ ਮਾਲਕ, ਯੂਰਪ ਦੀ ਪ੍ਰਸਿੱਧ ਮਾਣਮੱਤੀ ਲੋਕ ਗਾਇਕਾ ਸਾਜ਼ੀਆ ਜੱਜ

ਬੁਲੰਦ, ਦਮਦਾਰ ਅਤੇ ਸੁਰੀਲੀ ਆਵਾਜ਼ ਦੀ ਮਾਲਕ, ਯੂਰਪ ਦੀ ਪ੍ਰਸਿੱਧ ਮਾਣਮੱਤੀ ਲੋਕ ਗਾਇਕਾ ਸਾਜ਼ੀਆ ਜੱਜ

 

 

ਰੋਮ (ਇਟਲੀ) 2 ਮਾਰਚ (ਕੈਂਥ) – ਬੁਲੰਦ, ਦਮਦਾਰ ਅਤੇ ਸੁਰੀਲੀ ਆਵਾਜ਼ ਦੀ ਮਾਲਕ, ਯੂਰਪ ਦੀ ਪ੍ਰਸਿੱਧ ਮਾਣਮੱਤੀ ਲੋਕ ਗਾਇਕਾ ਸਾਜ਼ੀਆ ਜੱਜ ਅੱਜ ਸੰਗੀਤਕ ਖੇਤਰ ਵਿੱਚ ਕਿਸੇ ਜਾਣਕਾਰੀ ਦੀ ਮੁਥਾਜ ਨਹੀਂ। ਉਸ ਦੇ ਕਈ ਹਿੱਟ ਗੀਤਾਂ ਨੇ ਉਸ ਦੀ ਵਿਲੱਖਣ ਪਹਿਚਾਣ ਹੀ ਨਹੀਂ ਬਣਾਈ ਸਗੋਂ ਉਸ ਨੂੰ ਕਾਮਯਾਬੀ ਦੀਆਂ ਉਸ ਬੁਲੰਦੀਆਂ ਉੱਪਰ ਬਿਠਾਇਆ, ਜਿਸ ਬਾਰੇ ਸੋਚਣਾ ਕਈ ਗਾਇਕਾਂ ਦੀ ਸੁਪਨਾ ਹੀ ਰਹਿ ਜਾਂਦਾ ਹੈ। ਇਟਲੀ ਦੀ ਰਾਜਧਾਨੀ ਰੋਮ ਵਿਖੇ ਇੱਕ ਸੰਖੇਪ ਮਿਲਣੀ ਮੌਕੇ ਇਸ ਸੋਹਲ ਜਿਹੀ ਪੰਜਾਬੀ ਮੁਟਿਆਰ ਸਾਜ਼ੀਆ ਜੱਜ ਨੇ ‘ਪ੍ਰੈੱਸ’ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ, ਹਾਲ ਹੀ ਵਿੱਚ ਉਸ ਦਾ ਨਵਾਂ ਪੰਜਾਬੀ ਗੀਤ ‘ਠੁੱਲੂ’ ਜਿਸ ਨੂੰ ਬਾਲੀਵੁੱਡ ਸਟਾਈਲ ਵਿੱਚ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ, ਸਾਰੇ ਪਾਸੇ ਧੁੰਮਾਂ ਪਾ ਰਿਹਾ ਹੈ। ਜਿਸ ਨੂੰ ਕਿ ਵਿਸ਼ਵ ਪ੍ਰਸਿੱਧ 140 ਵੱਡੇ ਲੋਕ ਗਾਇਕਾਂ ਨੇ ਪ੍ਰਮੋਟ ਕੀਤਾ ਹੈ। ਇਸ ਸਪੋਰਟ ਲਈ ਉਹ ਆਪਣੇ ਸਭ ਰੱਬ ਵਰਗੇ ਸਹਿਯੋਗੀਆਂ ਅਤੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ। ਠੁੱਲੂ ਦੀ ਕਾਮਯਾਬੀ ਵਿੱਚ ਪ੍ਰਿੰਟ ਮੀਡੀਆ ਅਤੇ ਸੋਸ਼ਲ ਮੀਡੀਏ ਦਾ ਬਹੁਤ ਵੱਡਾ ਹੱਥ ਹੈ। ਜਿਨਾਂ ਦੀ ਬਦੌਲਤ ਠੁੱਲੂ ਪਹਿਲੇ ਹਫ਼ਤੇ ਹੀ 1 ਮਿਲੀਅਨ ਵਿਊ ਪਾਰ ਕਰ ਗਿਆ। ਸਾਜ਼ੀਆ ਜੱਜ ਨੇ ਕਿਹਾ ਕਿ, ਉਨ੍ਹਾਂ ਵਾਸਤੇ ਬਹੁਤ ਹੀ ਖੁਸ਼ੀ ਦੀ ਗੱਲ ਹੈ, ਕਿਉਂਕਿ ਦੁਨੀਆ ਭਰ ਵਿੱਚ ਧੁੰਮਾਂ ਪਾਉਣ ਵਾਲਾ ਠੁੱਲੂ ਬਾਲੀਵੁੱਡ ਦੀ ਇੱਕ ਫਿਲਮ ਵਿੱਚ ਇੱਕ ਆਇਟਮ ਗੀਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਸੁਰੀਲੀ ਲੋਕ ਗਾਇਕਾ ਸਾਜ਼ੀਆ ਜੱਜ ਦੇ ਪਹਿਲੇ ਵੀ ਅਨੇਕਾਂ ਗੀਤ ਜਿਹਨਾਂ ਵਿੱਚ “ਸਾਹ ਚੜਜੂ, ਬੁੱਢਾ ਜੱਟ, ਨੈਣਾ ਦੀ ਦੋਨਾਲੀ, ਹੁਣੇ ਮੋਈ ਆਦਿ ਕਾਮਯਾਬੀ ਦੇ ਝੰਡੇ ਗੱਡ ਚੁੱਕੇ ਹਨ ਤੇ ਹੁਣ ਠੱਲੂ ਨੇ ਬਾਲੀਵੁੱਡ ਫਿਲਮਾਂ ਵਿੱਚ ਐਂਟਰੀ ਕਰਕੇ ਸਾਜ਼ੀਆ ਜੱਜ ਦੇ ਸੰਗੀਤਕ ਕੈਰੀਅਰ ਵਿੱਚ ਕਾਮਯਾਬੀ ਦੀਆਂ ਨਵੀਆਂ ਪੁਲਾਂਘਾਂ ਪੁੱਟ ਦਿੱਤੀਆਂ ਹਨ । ਵਾਹਿਗੁਰੂ ਸਾਜ਼ੀਆ ਜੱਜ ਨੂੰ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖ਼ਸ਼ੇ।